ਲੁਧਿਆਣਾ ਦੇ ਰਾਮ ਨਗਰ ਇਲਾਕੇ 'ਚ ਮਿਲੀ ਔਰਤ ਦੀ ਲਾਸ਼, ਦਹਿਸ਼ਤ ਦਾ ਮਾਹੌਲ

By  Jashan A November 10th 2019 12:56 PM

ਲੁਧਿਆਣਾ ਦੇ ਰਾਮ ਨਗਰ ਇਲਾਕੇ 'ਚ ਮਿਲੀ ਔਰਤ ਦੀ ਲਾਸ਼, ਦਹਿਸ਼ਤ ਦਾ ਮਾਹੌਲ,ਲੁਧਿਆਣਾ: ਲੁਧਿਆਣਾ ਦੇ ਰਾਮ ਨਗਰ ਇਲਾਕੇ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਥੇ ਇੱਕ ਔਰਤ ਦੀ ਲਾਸ਼ ਮਿਲੀ। ਔਰਤ ਦੀ ਲਾਸ਼ ਇਕ ਰਾਹਗੀਰ ਵਲੋਂ ਦੇਖੀ ਗਈ, ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ। ਮ੍ਰਿਤਕ ਦੀ ਪਹਿਚਾਣ ਸਾਰਾ ਦੇਵੀ ਵਜੋਂ ਹੋਈ ਹੈ।

ਇਸ ਘਟਨਾ ਦੀ ਸਬੰਧ 'ਚ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਸਾਰਾ ਦੇਵੀ 2 ਦਿਨ ਪਹਿਲਾਂ ਕਿਸੇ ਮੋਮੋਜ਼ ਵੇਚਣ ਵਾਲੇ ਦੇ ਘਰ ਬੱਚਾ ਹੋਣ ਦੇ ਕਹਿ ਕੇ ਗਈ ਸੀ ਪਰ ਵਾਪਸ ਨਹੀਂ ਪਰਤੀ ਅਤੇ ਹੁਣ ਉਸ ਦੀ ਲਾਸ਼ ਬਰਾਮਦ ਹੋਈ ਹੈ।

ਹੋਰ ਪੜ੍ਹੋ: ਰੋਪੜ: ਰੇਲਵੇ ਟਰੈਕ 'ਤੇ ਮਿਲੀ ਸਿਰ ਕਟੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ 4 ਬੱਚੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।

-PTC News

Related Post