#LudhianaRailincident: ਲੁਧਿਆਣਾ 'ਚ ਰੇਲਵੇ ਫਾਟਕ 'ਤੇ ਵੱਡਾ ਰੇਲ ਹਾਦਸਾ, 3 ਲੋਕਾਂ ਦੀ ਮੌਤ, ਕਈ ਜ਼ਖਮੀ

By  Shanker Badra March 1st 2020 03:17 AM -- Updated: March 1st 2020 03:52 AM

#LudhianaRailincident: ਲੁਧਿਆਣਾ 'ਚ ਰੇਲਵੇ ਫਾਟਕ 'ਤੇ ਵੱਡਾ ਰੇਲ ਹਾਦਸਾ,3 ਲੋਕਾਂ ਦੀ ਮੌਤ,ਕਈ ਜ਼ਖਮੀ: ਸ਼ੇਰਪੁਰ ਚੌਂਕ ਨੇੜੇ ਗਿਆਸਪੁਰਾ ਫਾਟਕ 'ਤੇ ਵੱਡਾ ਰੇਲ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਓਥੇ ਫਾਟਕ ਲੰਘਦੇ ਸਮੇਂ 3 ਲੋਕਾਂ ਦੀ ਸ਼ਤਾਬਦੀ ਟਰੇਨ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ,ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਚ ਇੱਕ ਬਜ਼ੁਰਗ ਰਤਨਜੀਤ ਅਤੇ ਲੜਕੀ ਗੁਰਪ੍ਰੀਤ ਕੌਰ ਸ਼ਾਮਿਲ ਹਨ। [caption id="attachment_392500" align="aligncenter" width="300"]#LudhianaRailincident: Three dies, Many injured after Railway crossing in Ludhiana ਲੁਧਿਆਣਾ 'ਚ ਰੇਲਵੇ ਫਾਟਕ 'ਤੇ ਵੱਡਾ ਰੇਲ ਹਾਦਸਾ, 3 ਲੋਕਾਂ ਦੀ ਮੌਤ, ਕਈ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ ਤਾਂ ਰੇਲਵੇ ਫਾਟਕ ਬੰਦ ਸੀ। ਇਸ ਦੌਰਾਨ ਕੁੱਝ ਮੋਟਰਸਾਈਕਲ ਸਵਾਰ ਜਲਦੀ-ਜਲਦੀ ਰੇਲਵੇ ਲਾਇਨ ਪਾਰ ਕਰ ਰਹੇ ਸਨ। ਇਸ ਦੌਰਾਨ ਹੀ ਟਰੇਨ ਆ ਗਈ ਅਤੇ ਇਹ ਕਾਫ਼ੀ ਲੋਕ ਟਰੇਨ ਦੀ ਲਪੇਟ 'ਚ ਆ ਗਏ। ਇਸ ਹਾਦਸੇ ਤੋਂ ਬਾਅਦ ਕਰੀਬ 25 ਮਿੰਟ ਤੱਕ ਇਹ ਟ੍ਰੇਨ ਘਟਨਾ ਵਾਲੇ ਸਥਾਨ 'ਤੇ ਰੁਕੀ ਵੀ ਰਹੀ ਹੈ। [caption id="attachment_392501" align="aligncenter" width="300"]#LudhianaRailincident: Three dies, Many injured after Railway crossing in Ludhiana ਲੁਧਿਆਣਾ 'ਚ ਰੇਲਵੇ ਫਾਟਕ 'ਤੇ ਵੱਡਾ ਰੇਲ ਹਾਦਸਾ, 3 ਲੋਕਾਂ ਦੀ ਮੌਤ, ਕਈ ਜ਼ਖਮੀ[/caption] ਇਸ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ,ਉਸ ਵੇਲੇ ਫਾਟਕ ਖੁੱਲ੍ਹੇ ਸਨ। ਇਸ ਦੌਰਾਨ ਪਰਿਵਾਰ ਨੇ ਇਸ ਹਾਦਸੇ ਨੂੰ ਫਾਟਕ 'ਤੇ ਤੈਨਾਤ ਰੇਲਵੇ ਮੁਲਾਜ਼ਮ ਦੀ ਅਣਗਹਿਲੀ ਦੱਸਿਆ ਹੈ। ਜਦੋਂ ਕਿ ਐੱਸ.ਡੀ.ਐੱਮ. ਅਮਰਜੀਤ ਬੈਂਸ ਨੇ ਕਿਹਾ ਹੈ ਕਿ ਫਿਲਹਾਲ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। [caption id="attachment_392499" align="aligncenter" width="300"]#LudhianaRailincident: Three dies, Many injured after Railway crossing in Ludhiana ਲੁਧਿਆਣਾ 'ਚ ਰੇਲਵੇ ਫਾਟਕ 'ਤੇ ਵੱਡਾ ਰੇਲ ਹਾਦਸਾ, 3 ਲੋਕਾਂ ਦੀ ਮੌਤ, ਕਈ ਜ਼ਖਮੀ[/caption] ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਇਨ੍ਹਾਂ ਭਿਆਨਕ ਸੀ ਲੋਕਾਂ ਦੇ ਸਰੀਰ ਦੇ ਟੁਕੜੇ ਹੋ ਗਏ, ਜੋ ਕਾਫੀ ਦੂਰ ਤੱਕ ਜਾ ਕੇ ਡਿੱਗੇ ਅਤੇ ਵਾਹਨਾਂ ਦੇ ਵੀ ਪਰਖੱਚੇ ਉੱਡ ਗਏ ਹਨ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 8 ਵਜੇ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਟ੍ਰੇਨ ਨਾਲ ਇਹ ਹਾਦਸਾ ਵਾਪਰਿਆ ਹੈ ਅਤੇ ਇਹ ਟ੍ਰੇਨ ਦਿੱਲੀ ਤੋਂ ਆ ਰਹੀ ਸੀ। -PTCNews

Related Post