ਅੰਮ੍ਰਿਤਸਰ ਲੈਂਡ ਕੀਤੀ ਸਪਾਈਸ ਜੈੱਟ ਦੀ ਫਲਾਈਟ ਤੋਂ ਯਾਤਰੀਆਂ ਦਾ ਸਮਾਨ ਗਾਇਬ

By  Jasmeet Singh October 7th 2022 11:56 AM

ਅੰਮ੍ਰਿਤਸਰ, 7 ਅਕਤੂਬਰ: ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ ਸਪਾਈਸ ਜੈੱਟ ਦੀ ਉਡਾਣ ਦੇ 40 ਤੋਂ 50 ਯਾਤਰੀਆਂ ਦੇ ਸਮਾਨ ਗਾਇਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਵਾਈ ਅੱਡੇ 'ਤੇ ਯਾਤਰੀਆਂ ਦੇ ਹੰਗਾਮੇ ਨੂੰ ਦੇਖਦੇ ਹੋਏ ਸਪਾਈਸ ਜੈੱਟ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਲਕੇ ਤੱਕ ਉਨ੍ਹਾਂ ਦਾ ਸਾਮਾਨ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਦੁਬਈ ਤੋਂ ਸਪਾਈਸ ਜੈੱਟ ਦੀ ਫਲਾਈਟ ਐਮਜੀ 56 ਸ਼ੁੱਕਰਵਾਰ ਤੜਕੇ ਕਰੀਬ 3.30 ਵਜੇ ਲੈਂਡ ਹੋਈ ਸੀ। ਜਦੋਂ ਯਾਤਰੀ ਕਸਟਮ ਕਲੀਅਰੈਂਸ ਲੈ ਕੇ ਸਮਾਨ ਦੀ ਜਾਂਚ ਹੋਣ ਮਗਰੋਂ ਬਾਅਦ ਸਮਾਨ ਵਾਲੀ ਬੈਲਟ ਕੋਲ ਪਹੁੰਚੇ ਤਾਂ ਕਈ ਯਾਤਰੀਆਂ ਦਾ ਸਮਾਨ ਗਾਇਬ ਸੀ। ਸਮਾਨ ਨਾ ਮਿਲਣ 'ਤੇ ਯਾਤਰੀ ਸਪਾਈਸ ਜੈੱਟ ਦੇ ਕਾਊਂਟਰ 'ਤੇ ਪਹੁੰਚ ਗਏ ਅਤੇ ਜ਼ਬਰਦਸਤ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ, ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਮੰਜੀ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ 'ਚ ਪੰਥਕ ਮਾਰਚ ਰਵਾਨਾ ਫ਼ਿਲਹਾਲ ਖ਼ਬਰ ਲਿਖੇ ਜਾਣ ਤੱਕ ਸਪਾਈਸ ਜੈੱਟ ਦਾ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ, ਹਾਂ ਇਹ ਜ਼ਰੂਰ ਹੈ ਕਿ ਉਨ੍ਹਾਂ ਕਿਸੀ ਤਰ੍ਹਾਂ ਯਾਤਰੂਆਂ ਨੂੰ ਸਮਝਾ ਕੇ ਘਰੇ ਭੇਜ ਦਿੱਤਾ, ਇਹ ਕਹਿੰਦੇ ਹੋਏ ਕਿ ਉਨ੍ਹਾਂ ਦਾ ਸਮਾਨ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਜਾਵੇਗਾ। -PTC News

Related Post