ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ,ਪੋਲਿੰਗ ਬੂਥ 'ਚ ਇੱਕ ਅਧਿਕਾਰੀ ਦੀ ਮੌਤ, ਦੂਜਾ ਹਸਪਤਾਲ 'ਚ ਦਾਖਲ

By  Shanker Badra November 28th 2018 10:19 AM

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ,ਪੋਲਿੰਗ ਬੂਥ 'ਚ ਇੱਕ ਅਧਿਕਾਰੀ ਦੀ ਮੌਤ, ਦੂਜਾ ਹਸਪਤਾਲ 'ਚ ਦਾਖਲ:ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ।ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਸਾਰੀਆਂ 230 ਸੀਟਾਂ 'ਤੇ ਸਖ਼ਤ ਸੁਰੱਖਿਅਤ ਹੇਠ ਅੱਜ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ।ਉੱਥੇ ਹੀ ਉਤਰ ਪੂਰਬੀ ਸੂਬੇ ਮਿਜ਼ੋਰਮ 'ਚ ਵੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਜਾਰੀ ਹੈ।ਇੱਥੇ 40 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।Madhya Pradesh Assembly Elections Voting continued polling booth official Deathਮੱਧ ਪ੍ਰਦੇਸ਼ ਦੇ ਨਕਸਲ ਪ੍ਰਭਾਵਤ ਜ਼ਿਲ੍ਹਾਂ ਬਾਲਾਘਾਟ ਵਿਖੇ ਸਵੇਰੇ ਸੱਤ ਵਜੇ 'ਤੋ ਵੋਟਾਂ ਪਾਈਆਂ ਜਾ ਰਹੀਆਂ ਹਨ।ਬਾਕੀ ਸੀਟਾਂ 'ਤੇ ਅੱਠ ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਵੋਟ ਪਾਉਣ ਆ ਰਹੇ ਹਨ।Madhya Pradesh Assembly Elections Voting continued polling booth official Deathਇਸ ਦੌਰਾਨ ਗੁਨਾ ਸਥਿਤ ਬਮੌਰੀ ਦੇ ਪਰਾਂਠ ਪਿੰਡ ਵਿਖੇ ਪੋਲਿੰਗ ਬੂਥ 'ਚ ਇਕ ਅਧਿਕਾਰੀ ਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਹੈ।ਇਸ ਤੋਂ ਇਲਾਵਾ ਇਕ ਹੋਰ ਅਧਿਕਾਰੀ ਨੂੰ ਹਾਰਟ ਅਟੈਕ ਆਇਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।Madhya Pradesh Assembly Elections Voting continued polling booth official Deathਦੱਸ ਦਈਏ ਕਿ ਮੱਧ ਪ੍ਰਦੇਸ਼ 'ਚ ਇਸ ਵਾਰ 5 ਕਰੋੜ 4 ਲੱਖ ਵੋਟਰ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਨਗੇ।ਇਸ ਸਮੇਂ ਸੂਬੇ ਦੀਆਂ 230 ਸੀਟਾਂ 'ਤੇ 2899 ਉਮੀਦਵਾਰ ਚੋਣ ਲੜ ਰਹੇ ਹਨ।ਪਰਸਵਾੜਾ, ਲਾਂਜੀ ਅਤੇ ਬਹਿਰ ਵਿੱਖੇ ਵੋਟਿੰਗ ਕੇਂਦਰਾਂ 'ਤੇ ਵੋਟ ਪਾਉਣ ਲਈ ਲੋਕਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

-PTCNews

Related Post