ਮੱਧ ਪ੍ਰਦੇਸ਼ ਦੇ ਸਾਗਰ 'ਚ ਟ੍ਰੇਨੀ ਜਹਾਜ਼ ਹੋਇਆ ਹਾਦਸਾਗ੍ਰਸਤ , ਪਾਇਲਟ ਅਤੇ ਟਰੇਨਰ ਦੀ ਮੌਤ

By  Shanker Badra January 4th 2020 10:59 AM

ਮੱਧ ਪ੍ਰਦੇਸ਼ ਦੇ ਸਾਗਰ 'ਚ ਟ੍ਰੇਨੀ ਜਹਾਜ਼ ਹੋਇਆ ਹਾਦਸਾਗ੍ਰਸਤ , ਪਾਇਲਟ ਅਤੇ ਟਰੇਨਰ ਦੀ ਮੌਤ:ਭੋਪਾਲ : ਮੱਧ ਪ੍ਰਦੇਸ਼ ਦੇ ਸਾਗਰਜ਼ਿਲੇ ਦੇ ਧਾਨਾ ਵਿਖੇ ਇਕ ਟ੍ਰੇਨੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ 'ਚ ਟ੍ਰੇਨੀ ਪਾਇਲਟ ਅਤੇ ਟਰੇਨਰ ਦੀ ਮੌਤ ਹੋ ਗਈ ਹੈ। ਇਹ ਜਹਾਜ਼ ਲੈਂਡਿੰਗ ਦੇ ਸਮੇਂ ਖੇਤ 'ਚ ਜਾ ਡਿੱਗਿਆ ਹੈ।ਇਸ ਹਾਦਸੇ ਵਿੱਚ ਪਾਇਲਟ ਅਸ਼ੋਕ ਮਕਵਾਨਾ ਅਤੇ ਟਰੇਨੀ ਪਿਯੂਸ਼ ਚੰਦੇਲ ਦੀ ਮੌਤ ਹੋ ਗਈ ਸੀ। ਦੋਵੇਂ ਮੁੰਬਈ ਦੇ ਵਸਨੀਕ ਸਨ।

Madhya Pradesh: Trainer airplane crash-lands in field, 2 killed ਮੱਧ ਪ੍ਰਦੇਸ਼ ਦੇ ਸਾਗਰ 'ਚ ਟ੍ਰੇਨੀ ਜਹਾਜ਼ ਹੋਇਆ ਹਾਦਸਾਗ੍ਰਸਤ , ਪਾਇਲਟ ਅਤੇ ਟਰੇਨਰ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਪਾਇਲਟ ਨੇ ਰਾਤ ਦੀ ਉਡਾਣ ਤੋਂ ਬਾਅਦ ਧੁੰਦ ਦੇ ਵਧਣ ਕਾਰਨ ਰਨਵੇ ਨੂੰ ਨਹੀਂ ਵੇਖਿਆ, ਜਿਸ ਕਾਰਨ ਜਹਾਜ਼ ਕਰੀਬ 80-100 ਮੀਟਰ ਦੀ ਦੂਰੀ 'ਤੇ ਮੈਦਾਨ ਵਿਚ ਡਿੱਗ ਗਿਆ ਹੈ।ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਚੀਮੇਸ ਐਵੀਏਸ਼ਨ ਅਕੈਡਮੀ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਜਹਾਜ਼ ਵਿਚੋਂ ਬਾਹਰ ਕੱਢਿਆ ਗਿਆ ਅਤੇ ਨਿੱਜੀ ਵਾਹਨ ਰਾਹੀਂ ਸਾਗਰ ਸ਼੍ਰੀ ਹਸਪਤਾਲ ਲਿਜਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Madhya Pradesh: Trainer airplane crash-lands in field, 2 killed ਮੱਧ ਪ੍ਰਦੇਸ਼ ਦੇ ਸਾਗਰ 'ਚ ਟ੍ਰੇਨੀ ਜਹਾਜ਼ ਹੋਇਆ ਹਾਦਸਾਗ੍ਰਸਤ , ਪਾਇਲਟ ਅਤੇ ਟਰੇਨਰ ਦੀ ਮੌਤ

ਦੱਸਿਆ ਜਾਂਦਾ ਕਿ ਚੀਮੇਸ ਐਵੀਏਸ਼ਨ ਅਕੈਡਮੀ ਧਾਨਾ ਤੋਂ ਸਿਖਲਾਈ ਲੈਣ ਵਾਲੇ ਸੈੱਸਨਾ ਜਹਾਜ ਰਾਤ ਕਰੀਬ 8.35 ਵਜੇ ਰਵਾਨਾ ਹੋਇਆ ਸੀ। ਅਕੈਡਮੀ ਦੇ ਅਧਿਕਾਰੀਆਂ ਦੇ ਅਨੁਸਾਰ ਸਿਖਲਾਈ ਪ੍ਰਾਪਤ ਕਰਨ ਵਾਲੇ ਅਤੇ ਟ੍ਰੇਨਰ ਦੋਵਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਡਾਣ ਦੇ ਤੁਰੰਤ ਬਾਅਦ ਧੁੰਦ ਇੰਨੀ ਜਲਦੀ ਵਧ ਜਾਵੇਗੀ ਕਿ ਰਨਵੇ ਦਿਖਾਈ ਨਹੀਂ ਦੇਵੇਗਾ, ਇਸ ਲਈ ਇਹ ਇੱਕ ਵੱਡੀ ਸਮੱਸਿਆ ਬਣ ਗਈ ਸੀ।

-PTCNews

Related Post