Homework ਪੂਰਾ ਨਾ ਕਰਨ 'ਤੇ ਅਧਿਆਪਕ ਨੇ ਵਿਦਿਆਰਥਣ ਨੂੰ ਦਿੱਤੀ ਇਹ ਖੌਫਨਾਕ ਸਜ਼ਾ, ਪੜ੍ਹੋ ਖ਼ਬਰ

By  Jashan A May 15th 2019 04:37 PM

Homework ਪੂਰਾ ਨਾ ਕਰਨ 'ਤੇ ਅਧਿਆਪਕ ਨੇ ਵਿਦਿਆਰਥਣ ਨੂੰ ਦਿੱਤੀ ਇਹ ਖੌਫਨਾਕ ਸਜ਼ਾ, ਪੜ੍ਹੋ ਖ਼ਬਰ,ਝਾਬੁਆ: ਮੱਧ ਪ੍ਰਦੇਸ਼ ਦੇ ਝਾਬੁਆ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ, ਇਥੇ ਇੱਕ ਅਧਿਆਪਕ ਨੇ ਵਿਦਿਆਰਥਣ ਨੂੰ ਸਹਿਪਾਠੀਆਂ ਤੋਂ 168 ਥੱਪੜ ਲਗਵਾਏ।

mp Homework ਪੂਰਾ ਨਾ ਕਰਨ 'ਤੇ ਅਧਿਆਪਕ ਨੇ ਵਿਦਿਆਰਥਣ ਨੂੰ ਦਿੱਤੀ ਇਹ ਖੌਫਨਾਕ ਸਜ਼ਾ, ਪੜ੍ਹੋ ਖ਼ਬਰ

ਹੋਰ ਪੜ੍ਹੋ:ਬੱਚੇ ਨੂੰ ਏਅਰਪੋਰਟ ‘ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ

ਬੱਚੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਹੋਮਵਰਕ ਪੂਰਾ ਕਰ ਕੇ ਨਹੀਂ ਆਈ ਸੀ। ਘਟਨਾ ਦੀ ਜਾਂਚ ਤੋਂ ਬਾਅਦ ਪੁਲਸ ਨੇ 5 ਮਹੀਨੇ ਬਾਅਦ ਕਾਰਵਾਈ ਕੀਤੀ ਹੈ। ਜਿਸ ਦੌਰਾਨ ਸਕੂਲ ਟੀਚਰ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਹੈ।

ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ 11 ਜਨਵਰੀ ਨੂੰ ਸਕੂਲ 'ਚ ਹੋਮਵਰਕ ਕਰ ਕੇ ਨਹੀਂ ਗਈ ਸੀ। ਦੋਸ਼ ਹੈ ਕਿ ਸਕੂਲ ਦੇ ਟੀਚਰ ਮਨੋਜ ਕੁਮਾਰ ਵਰਮਾ ਨੇ ਜਮਾਤ ਦੀਅ 14 ਵਿਦਿਆਰਥਣਾਂ ਤੋਂ 6 ਦਿਨ ਤੱਕ ਬੇਟੀ ਨੂੰ ਥੱਪੜ ਲਗਵਾਏ।

ਹੋਰ ਪੜ੍ਹੋ:IPL 2019:ਵਿਸ਼ਵ ਕੱਪ ਲਈ ਵਤਨ ਵਾਪਸ ਗਏ ਵਾਰਨਰ, ਹੋਏ ਭਾਵੁਕ, ਕੀਤਾ ਇਹ ਟਵੀਟ

mp Homework ਪੂਰਾ ਨਾ ਕਰਨ 'ਤੇ ਅਧਿਆਪਕ ਨੇ ਵਿਦਿਆਰਥਣ ਨੂੰ ਦਿੱਤੀ ਇਹ ਖੌਫਨਾਕ ਸਜ਼ਾ, ਪੜ੍ਹੋ ਖ਼ਬਰ

ਜਦੋਂ ਸ਼ਿਵ ਪ੍ਰਤਾਪ ਸਿੰਘ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ 22 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਬਾਅਦ ਤੋਂ ਟੀਚਰ ਗਾਇਬ ਸੀ। ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਦੋਸ਼ ਸਹੀ ਪਾਏ। ਜਿਸ ਤੋਂ ਬਾਅਦ ਪੁਲਿਸ ਬੇ ਟੀਚਰ ਨੂੰ ਜੇਲ੍ਹ ਭੇਜ ਦਿੱਤਾ।

-PTC News

Related Post