ਮਹਾਰਾਸ਼ਟਰ: ਭਾਜਪਾ ਕੋਲ ਬਹੁਮਤ ਹੈ ਤਾਂ ਅੱਜ ਹੀ ਸਾਬਿਤ ਕਰੇ: ਕਪਿਲ ਸਿੱਬਲ

By  Jashan A November 24th 2019 12:31 PM

ਮਹਾਰਾਸ਼ਟਰ: ਭਾਜਪਾ ਕੋਲ ਬਹੁਮਤ ਹੈ ਤਾਂ ਅੱਜ ਹੀ ਸਾਬਿਤ ਕਰੇ: ਕਪਿਲ ਸਿੱਬਲ,ਨਵੀਂ ਦਿੱਲੀ: ਸ਼ਿਵ ਸੈਨਾ - ਐੱਨ. ਸੀ. ਪੀ. - ਕਾਂਗਰਸ ਵੱਲੋਂ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ ਹੈ। ਤਿੰਨਾਂ ਦਲਾਂ ਨੇ ਮਿਲ ਕੇ ਸ਼ਨੀਵਾਰ ਰਾਤ ਸੁਪਰੀਮ ਕੋਰਟ 'ਚ ਭਾਜਪਾ ਦੇ ਦੇਵੇਂਦਰ ਫਡਣਵੀਸ ਅਤੇ ਐੱਨਸੀਪੀ ਦੇ ਅਜੀਤ ਪਵਾਰ ਦੇ ਸਹੁੰ ਚੁੱਕਣ ਦੇ ਖਿਲਾਫ ਇਕ ਪਟੀਸ਼ਨ ਦਾਇਰ ਕੀਤੀ।

ਅੱਜ ਇਹ ਸੁਣਵਾਈ ਤਿੰਨ ਜੱਜਾਂ ਦੀ ਬੈਂਚ ਕਰ ਰਹੀ ਹੈ। ਤਿੰਨ ਜੱਜਾਂ ਵਿੱਚ ਐੱਨਵੀ ਰਮਨ, ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਦੇ ਸਾਹਮਣੇ ਚੱਲ ਰਹੀ ਹੈ।

ਹੋਰ ਪੜ੍ਹੋ: ਪੰਛੀ ਦੇ ਚੋਗਾ ਚੁਗਣ ਦੀ ਅਨੋਖੀ ਵੀਡੀਓ ਹੋਈ ਵਾਇਰਲ, ਦੇਖ ਕੇ ਮਨ ਨੂੰ ਮਿਲੇਗਾ ਸਕੂਨ

https://twitter.com/ANI/status/1198487522243825664?s=20

ਸ਼ਿਵ ਸੈਨਾ ਅਤੇ ਸਹਿਯੋਗੀ ਪਾਰਟੀਆਂ ਦੇ ਵਕੀਲ ਕਪਿਲ ਸਿੱਬਲ ਨੇ ਮੰਗ ਕੀਤੀ ਹੈ, "ਜੇਕਰ ਉਨ੍ਹਾਂ ਕੋਲ ਬਹੁਮਤ ਹੈ ਤਾਂ ਉਹ ਸਦਨ 'ਚ ਸਾਬਿਤ ਕਰਨ ਅਤੇ ਜੇਕਰ ਨਹੀਂ ਹੈ ਤਾਂ ਸਾਨੂੰ ਦਾਅਵਾ ਪੇਸ਼ ਕਰਨ ਦੇਣ। ਛੇਤੀ ਤੋਂ ਛੇਤੀ ਸਦਨ ਵਿੱਚ ਸ਼ਕਤੀ ਪਰੀਖਣ ਹੋਣਾ ਚਾਹੀਦਾ ਹੈ।”

-PTC News

Related Post