ਮਹਾਰਾਸ਼ਟਰ : ਭਾਰੀ ਮੀਂਹ ਕਾਰਨ ਰਤਨਾਗਿਰੀ 'ਚ ਡੈਮ ਟੁੱਟਣ ਨਾਲ 7 ਪਿੰਡਾਂ 'ਚ ਹੜ੍ਹ, 2 ਮੌਤਾਂ ,22 ਲਾਪਤਾ

By  Shanker Badra July 3rd 2019 09:20 AM

ਮਹਾਰਾਸ਼ਟਰ : ਭਾਰੀ ਮੀਂਹ ਕਾਰਨ ਰਤਨਾਗਿਰੀ 'ਚ ਡੈਮ ਟੁੱਟਣ ਨਾਲ 7 ਪਿੰਡਾਂ 'ਚ ਹੜ੍ਹ, 2 ਮੌਤਾਂ ,22 ਲਾਪਤਾ:ਮੁੰਬਈ : ਮੁੰਬਈ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬੇਬੱਸ ਜਿਹੀ ਹੋ ਗਈ ਹੈ ਅਤੇ ਡੁੱਬਣ ਦੇ ਕਿਨਾਰੇ 'ਤੇ ਹੈ।ਦੇਸ਼ ਦੀ ਆਰਥਿਕ ਰਾਜਧਾਨੀ ਦੇ ਕਈ ਹਿੱਸਿਆਂ 'ਚ ਪਾਣੀ ਜਮ੍ਹਾਂ ਹੋਣ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। [caption id="attachment_314389" align="aligncenter" width="300"]Maharashtra: Tiware dam in Ratnagiri breached, 2 dead, 22 missing
ਮਹਾਰਾਸ਼ਟਰ : ਭਾਰੀ ਮੀਂਹ ਕਾਰਨ ਰਤਨਾਗਿਰੀ 'ਚ ਡੈਮ ਟੁੱਟਣ ਨਾਲ 7 ਪਿੰਡਾਂ 'ਚ ਹੜ੍ਹ, 2 ਮੌਤਾਂ ,22 ਲਾਪਤਾ[/caption] ਹੁਣ ਮੁੰਬਈ ਦੇ ਰਤਨਾਗਿਰੀ ਵਿਖੇ ਤਵਰੇ ਡੈਮ ਦੇ ਟੁੱਟਣ ਦੀ ਖ਼ਬਰ ਮਿਲੀ ਹੈ।ਜਿਸ ਕਰਕੇ ਬੰਨ੍ਹ ਟੁੱਟਣ ਕਾਰਨ 7 ਪਿੰਡਾਂ 'ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ।ਇਸ ਦੇ ਚੱਲਦਿਆਂ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 22 ਲੋਕ ਲਾਪਤਾ ਹਨ।ਬਚਾਅ ਟੀਮ ਨੇ 2 ਲੋਕਾਂ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਹੈ। [caption id="attachment_314391" align="aligncenter" width="194"]Maharashtra: Tiware dam in Ratnagiri breached, 2 dead, 22 missing
ਮਹਾਰਾਸ਼ਟਰ : ਭਾਰੀ ਮੀਂਹ ਕਾਰਨ ਰਤਨਾਗਿਰੀ 'ਚ ਡੈਮ ਟੁੱਟਣ ਨਾਲ 7 ਪਿੰਡਾਂ 'ਚ ਹੜ੍ਹ, 2 ਮੌਤਾਂ ,22 ਲਾਪਤਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰੂਪਨਗਰ : ਪ੍ਰਵਾਸੀ ਮਜ਼ਦੂਰ ਨੇ ਚਾਰ ਸਾਲਾ ਬੱਚੇ ਨਾਲ ਕੀਤੀ ਬਦਫੈਲੀ , ਪੁਲਿਸ ਨੇ ਭੇਜਿਆ ਜੇਲ੍ਹ ਦੱਸਿਆ ਜਾ ਰਿਹਾ ਹੈ ਕਿ ਡੈਮ ਦੇ ਨਜ਼ਦੀਕ 12 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ.ਡੀ.ਆਰ.ਐਫ ਦੀ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ ਅਤੇ ਐਨ.ਡੀ.ਆਰ.ਐਫ ਦੀ ਟੀਮ ਨੇ ਬਚਾਅ ਓਪਰੇਸ਼ਨ ਸ਼ੁਰੂ ਕਰ ਦਿੱਤਾ ਹੈ। -PTCNews

Related Post