ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 :  ਅਭਿਸ਼ੇਕ ਬੱਚਨ ,ਐਸ਼ਵਰਿਆ ਰਾਏ ,ਸੰਨੀ ਦਿਓਲ ,ਸ਼ਾਹਰੁਖ ਖਾਨ ,ਦੀਪਿਕਾ ਪਾਦੁਕੋਣ ,ਅਨਿਲ ਕਪੂਰ ਅਤੇ ਰਿਤਿਕ ਰੋਸ਼ਨ ਨੇ ਪਾਈ ਵੋਟ

By  Shanker Badra October 21st 2019 04:20 PM

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 :  ਅਭਿਸ਼ੇਕ ਬੱਚਨ ,ਐਸ਼ਵਰਿਆ ਰਾਏ ,ਸੰਨੀ ਦਿਓਲ ,ਸ਼ਾਹਰੁਖ ਖਾਨ ,ਦੀਪਿਕਾ ਪਾਦੁਕੋਣ ,ਅਨਿਲ ਕਪੂਰ ਅਤੇ ਰਿਤਿਕ ਰੋਸ਼ਨ ਨੇ ਪਾਈ ਵੋਟ:ਮੁੰਬਈ :  ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ 'ਤੇ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈ ਰਹੀਆਂ ਹਨ ਅਤੇ ਮਤਦਾਨ ਜਾਰੀ ਹੈ। ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ (ਐੱਨਡੀਏ) ਤੇ ਕਾਂਗਰਸ-ਐੱਨਸੀਪੀ ਗਠਜੋੜ ਵਿਚਾਲੇ ਪ੍ਰਮੁੱਖ ਮੁਕਾਬਲਾ ਹੈ। ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਲੀਵੁੱਡ ਅਦਾਕਾਰ ਅਤੇ ਖਿਡਾਰੀ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਲਈ ਪਹੁੰਚੇ ਹਨ।

MaharashtraAssemblyPolls : Abhishek Bachchan ,Sunny Deol ,Shah Rukh Khan ,Deepika Padukone casting vote polling booth in Mumbai ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 :  ਅਭਿਸ਼ੇਕ ਬੱਚਨ ,ਐਸ਼ਵਰਿਆ ਰਾਏ ,ਸੰਨੀ ਦਿਓਲ ,ਸ਼ਾਹਰੁਖ ਖਾਨ ,ਦੀਪਿਕਾ ਪਾਦੁਕੋਣ ,ਅਨਿਲ ਕਪੂਰ ਅਤੇ ਰਿਤਿਕ ਰੋਸ਼ਨ ਨੇ ਪਾਈ ਵੋਟ

ਇਸ ਦੌਰਾਨ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ,ਐਸ਼ਵਰਿਆ ਰਾਏ ਬੱਚਨ, ਜਯਾ ਬੱਚਨ ਜੁਹੂ , ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੇ ਮੁੰਬਈ ਦੇ ਜੁਹੂ 'ਚ ਇੱਕ ਪੋਲਿੰਗ ਬੂਥ 'ਤੇ ਵੋਟ ਪਾਈ ਹੈ। ਇਸ ਦੇ ਇਲਾਵਾ ਸ਼ਾਹਰੁਖ ਖਾਨ ਅਤੇ ਉਸ ਦੀ ਪਤਨੀ ਗੌਰੀ ਅਤੇ ਦੀਪਿਕਾ ਪਾਦੁਕੋਣ ਨੇ ਮੁੰਬਈ ਦੇ ਬਾਂਦਰਾ (ਪੱਛਮੀ) ਦੇ ਇਕ ਪੋਲਿੰਗ ਬੂਥ 'ਤੇ ਵੋਟਾਂ ਪਾਈਆਂ ਹਨ। ਅਦਾਕਾਰ ਅਨਿਲ ਕਪੂਰ ਅਤੇ ਰਿਤਿਕ ਰੋਸ਼ਨ ਨੇ ਅੰਧੇਰੀ (ਪੱਛਮੀ) ਦੇ ਇਕ ਪੋਲਿੰਗ ਬੂਥ 'ਤੇ ਵੋਟ ਪਾਉਣ ਤੋਂ ਬਾਅਦ ਰਵਾਨਾ ਹੋ ਗਏ ਹਨ।

MaharashtraAssemblyPolls : Abhishek Bachchan ,Sunny Deol ,Shah Rukh Khan ,Deepika Padukone casting vote polling booth in Mumbai ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 :  ਅਭਿਸ਼ੇਕ ਬੱਚਨ ,ਐਸ਼ਵਰਿਆ ਰਾਏ ,ਸੰਨੀ ਦਿਓਲ ,ਸ਼ਾਹਰੁਖ ਖਾਨ ,ਦੀਪਿਕਾ ਪਾਦੁਕੋਣ ,ਅਨਿਲ ਕਪੂਰ ਅਤੇ ਰਿਤਿਕ ਰੋਸ਼ਨ ਨੇ ਪਾਈ ਵੋਟ

ਇਸ ਤੋਂ ਪਹਿਲਾਂਪ੍ਰੇਮ ਚੋਪੜਾ ,ਫਿਲਮ ਨਿਰਦੇਸ਼ਕ, ਕਵੀ ਅਤੇ ਗੀਤਕਾਰ ਗੁਲਜ਼ਾਰ ,ਟੈਨਿਸ ਖਿਡਾਰੀ ਮਹੇਸ਼ ਭੂਪਤੀ ,ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ,ਬੱਲੇਬਾਜ਼ ਸਚਿਨ ਤੇਂਦੁਲਕਰ, ਪਤਨੀ ਅੰਜਲੀ ਅਤੇ ਉਨ੍ਹਾਂ ਦੇ ਬੇਟੇ ਅਰਜੁਨ ਨੇ ਬਾਂਦਰਾ (ਪੱਛਮੀ) ਦੇ ਇਕ ਪੋਲਿੰਗ ਬੂਥ 'ਤੇ ਵੋਟਾਂ ਪਾਈਆਂ ਹਨ। ਇਸ ਤੋਂ ਇਲਵਾ ਆਮਿਰ ਖ਼ਾਨ ,ਅਦਾਕਾਰਾ ਮਾਧੁਰੀ ਦੀਕਸ਼ਿਤ ਅਤੇ ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਨੇ ਬਾਂਦਰਾ (ਪੱਛਮ) ਦੇ ਇਕ ਪੋਲਿੰਗ ਬੂਥ 'ਤੇ ਵੋਟ ਪਾਈ ਹੈ।

MaharashtraAssemblyPolls : Abhishek Bachchan ,Sunny Deol ,Shah Rukh Khan ,Deepika Padukone casting vote polling booth in Mumbai ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 :  ਅਭਿਸ਼ੇਕ ਬੱਚਨ ,ਐਸ਼ਵਰਿਆ ਰਾਏ ,ਸੰਨੀ ਦਿਓਲ ,ਸ਼ਾਹਰੁਖ ਖਾਨ ,ਦੀਪਿਕਾ ਪਾਦੁਕੋਣ ,ਅਨਿਲ ਕਪੂਰ ਅਤੇ ਰਿਤਿਕ ਰੋਸ਼ਨ ਨੇ ਪਾਈ ਵੋਟ

ਦੱਸ ਦੇਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਭਾਜਪਾ ਦੀ ਅਗਵਾਈ ਹੇਠਲੇ ਮਹਾਂਗੱਠਜੋੜ ਅਤੇ ਕਾਂਗਰਸ–ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਗੱਠਜੋੜ ਵਿਚਾਲੇ ਹੈ। ਇਸ ਚੋਣ ਵਿੱਚ ਕੁੱਲ 8 ਕਰੋੜ 98 ਲੱਖ 39 ਹਜ਼ਾਰ 600 ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਯੋਗ ਹਨ। ਮਹਿਲਾ ਵੋਟਰਾਂ ਦੀ ਗਿਣਤੀ ਇੱਥੇ 4 ਕਰੋੜ 28 ਲੱਖ 43 ਹਜ਼ਾਰ 635 ਹੈ।   ਮਹਾਰਾਸ਼ਟਰ ’ਚ ਸੂਬਾ ਪੁਲਿਸ ਤੇ ਕੇਂਦਰੀ ਬਲਾਂ ਦੇ ਤਿੰਨ ਲੱਖ ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਕਰ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।

MaharashtraAssemblyPolls : Abhishek Bachchan ,Sunny Deol ,Shah Rukh Khan ,Deepika Padukone casting vote polling booth in Mumbai ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 :  ਅਭਿਸ਼ੇਕ ਬੱਚਨ ,ਐਸ਼ਵਰਿਆ ਰਾਏ ,ਸੰਨੀ ਦਿਓਲ ,ਸ਼ਾਹਰੁਖ ਖਾਨ ,ਦੀਪਿਕਾ ਪਾਦੁਕੋਣ ,ਅਨਿਲ ਕਪੂਰ ਅਤੇ ਰਿਤਿਕ ਰੋਸ਼ਨ ਨੇ ਪਾਈ ਵੋਟ

ਜ਼ਿਕਰਯੋਗ ਹੈ ਕਿ ਮਹਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ 235 ਔਰਤਾਂ ਸਮੇਤ ਕੁੱਲ 3,237 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਓਥੇ ਵੋਟਿੰਗ ਲਈ ਕੁੱਲ 96,661 ਪੋਲਿੰਗ ਸਟੇਸ਼ਨ ਬਣਾਏ ਗਏ ਹਨ; ਜਿਨ੍ਹਾਂ ਉੱਤੇ ਸਾਢੇ 6 ਲੱਖ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜੇਕਰ ਭਾਜਪਾ ਗਠਜੋੜ ਦੀ ਗੱਲ ਕਰੀਏ ਤਾਂ ਭਾਜਪਾ 150 ਸੀਟਾਂ 'ਤੇ ਚੋਣ ਲੜ ਰਹੀ ਹੈ ਜਦਕਿ ਸ਼ਿਵ ਸੈਨਾ 124 ਸੀਟਾਂ 'ਤੇ ਚੋਣ ਲੜ ਰਹੀ ਹੈ। ਉੱਥੇ ਹੀ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਸ ਨੇ 147 ਸੀਟਾਂ 'ਤੇ ਉਮੀਦਵਾਰ ਉਤਾਰੇ ਹਨ ਜਦਕਿ ਐੱਨਸੀਪੀ ਦੇ 121 ਸੀਟਾਂ 'ਤੇ ਉਮੀਦਵਾਰ ਚੋੜ ਲੜ ਰਹੇ ਹਨ।

-PTCNews

Related Post