Zikavirus : ਮਹਾਰਾਸ਼ਟਰ ਦੇ ਪੁਣੇ 'ਚ ਮਿਲਿਆ ਹੁਣ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ

By  Shanker Badra August 2nd 2021 09:49 AM -- Updated: August 2nd 2021 09:51 AM

ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਜ਼ੀਕਾ ਵਾਇਰਸ ਦੀ ਲਾਗ ਦਾ ਪਹਿਲਾ ਕੇਸ ਪੁਣੇ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਵੀ ਕੀਤੀ ਹੈ। ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਮਹਿਲਾ ਮਰੀਜ਼ ਜੋ ਸੰਕਰਮਿਤ ਪਾਈ ਗਈ ਸੀ ,ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, “ਉਸਦੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿੱਚ ਕੋਈ ਲੱਛਣ ਨਹੀਂ ਹਨ। ਬਿਆਨ ਅਨੁਸਾਰ ਪੁਰੰਦਰ ਤਹਿਸੀਲ ਦੇ ਬੇਲਸਰ ਪਿੰਡ ਦੀ ਰਹਿਣ ਵਾਲੀ ਇੱਕ 50 ਸਾਲਾ ਔਰਤ ਦੀ ਜਾਂਚ ਰਿਪੋਰਟ ਸ਼ੁੱਕਰਵਾਰ ਨੂੰ ਪ੍ਰਾਪਤ ਹੋਈ ਸੀ।

Zikavirus : ਮਹਾਰਾਸ਼ਟਰ ਦੇ ਪੁਣੇ 'ਚ ਮਿਲਿਆ ਹੁਣ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਮੁੜ ਖੁੱਲ੍ਹੇ ਸਾਰੇ ਸਕੂਲ , ਇਹ ਸ਼ਰਤਾਂ ਹੋਣਗੀਆਂ ਲਾਗੂ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ੀਕਾ ਵਾਇਰਸ ਤੋਂ ਇਲਾਵਾ ਉਹ ਚਿਕਨਗੁਨੀਆ ਤੋਂ ਵੀ ਪੀੜਤ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਸਰਕਾਰੀ ਮੈਡੀਕਲ ਟੀਮ ਨੇ ਪਿੰਡ ਦਾ ਦੌਰਾ ਕੀਤਾ ਅਤੇ ਸਰਪੰਚ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰੋਕਥਾਮ ਉਪਾਵਾਂ ਬਾਰੇ ਨਿਰਦੇਸ਼ ਦਿੱਤੇ। ਜ਼ੀਕਾ ਵਾਇਰਸ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀ ਇੱਕ ਵਾਇਰਸ ਬਿਮਾਰੀ ਹੈ। ਇਸਦਾ ਕੈਰੀਅਰ ਏਡੀਜ਼ ਈਜਿਪਟੀ ਮੱਛਰ ਹੈ ,ਜੋ ਪੀਲੇ ਬੁਖਾਰ ਨੂੰ ਫੈਲਾਉਂਦਾ ਹੈ। ਜ਼ੀਕਾ ਵਾਇਰਸ ਘਾਤਕ ਨਹੀਂ ਹੈ ਪਰ ਇਹ ਗਰਭਵਤੀ ਔਰਤਾਂ ਨੂੰ ਬਹੁਤ ਖਤਰੇ ਵਿੱਚ ਪਾਉਂਦਾ ਹੈ।

Zikavirus : ਮਹਾਰਾਸ਼ਟਰ ਦੇ ਪੁਣੇ 'ਚ ਮਿਲਿਆ ਹੁਣ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ

ਜ਼ੀਕਾ ਵਾਇਰਸ ਦੇ ਲੱਛਣ

ਇਸ ਵਾਇਰਸ ਦੇ ਕਾਰਨ ਅਣਜੰਮੇ ਬੱਚੇ ਦਾ ਦਿਮਾਗ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦਾ ਅਤੇ ਇਹ ਇੱਕ ਸਥਾਈ ਸਮੱਸਿਆ ਬਣ ਜਾਂਦਾ ਹੈ। ਜ਼ੀਕਾ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਨੂੰ ਬਹੁਤ ਤੇਜ਼ ਬੁਖਾਰ, ਜੋੜਾਂ ਦਾ ਦਰਦ ਅਤੇ ਸਰੀਰ 'ਤੇ ਧੱਫੜ (ਲਾਲ ਚਟਾਕ) ਦਿਖਾਈ ਦਿੰਦੇ ਹਨ। ਜ਼ੀਕਾ ਵਾਇਰਸ ਨਾਲ ਪ੍ਰਭਾਵਿਤ ਜ਼ਿਆਦਾਤਰ ਲੋਕਾਂ ਵਿੱਚ ਜ਼ੀਕਾ ਵਾਇਰਸ ਦੇ ਲੱਛਣ ਨਹੀਂ ਹੁੰਦੇ, ਜਦੋਂ ਕਿ ਕੁਝ ਲੋਕਾਂ ਨੂੰ ਹਲਕਾ ਬੁਖਾਰ, ਚਮੜੀ ਤੇ ਧੱਫੜ, ਅੱਖਾਂ ਵਿੱਚ ਜਲਨ, ਬੇਚੈਨੀ, ਸਿਰ ਦਰਦ, ਸਰੀਰ ਵਿੱਚ ਦਰਦ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਫਲੂ ਵਰਗੇ ਲੱਛਣ ਦੇਖੇ ਜਾਂਦੇ ਹਨ।

Zikavirus : ਮਹਾਰਾਸ਼ਟਰ ਦੇ ਪੁਣੇ 'ਚ ਮਿਲਿਆ ਹੁਣ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ

ਜ਼ੀਕਾ ਵਾਇਰਸ ਦਾ ਇਲਾਜ

ਇਸ ਵਾਇਰਸ ਦਾ ਕੋਈ ਟੀਕਾ ਜਾਂ ਇਲਾਜ ਨਹੀਂ ਹੈ। ਇਸ ਲਾਗ ਤੋਂ ਪੀੜਤ ਲੋਕਾਂ ਨੂੰ ਦਰਦ ਤੋਂ ਰਾਹਤ ਪਾਉਣ ਲਈ ਪੈਰਾਸੀਟਾਮੋਲ (ਐਸੀਟਾਮਿਨੋਫ਼ਿਨ) ਦਿੱਤਾ ਜਾਂਦਾ ਹੈ। ਜ਼ੀਕਾ ਵਾਇਰਸ ਨੂੰ ਫੈਲਾਉਣ ਵਾਲੇ ਮੱਛਰਾਂ ਤੋਂ ਬਚਣ ਦੇ ਉਪਾਅ ਉਹੀ ਉਪਾਅ ਹਨ, ਜੋ ਤੁਸੀਂ ਡੇਂਗੂ ਤੋਂ ਬਚਣ ਲਈ ਕਰ ਰਹੇ ਹੋ। ਜਿਵੇਂ ਕਿ ਮੱਛਰਦਾਨੀ ਦੀ ਵਰਤੋਂ, ਪਾਣੀ ਨੂੰ ਖੜਾ ਨਾ ਹੋਣ ਦੇਣਾ, ਆਲੇ ਦੁਆਲੇ ਦੀ ਸਫਾਈ, ਮੱਛਰ ਖੇਤਰ ਵਿੱਚ ਪੂਰੇ ਕੱਪੜੇ ਪਾਉਣੇ, ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਅਤੇ ਖੂਨ ਦੀ ਜਾਂਚ ਕੀਤੇ ਬਿਨਾਂ ਸਰੀਰ ਵਿੱਚ ਟੀਕਾ ਨਾ ਲਗਾਉਣਾ।

Zikavirus : ਮਹਾਰਾਸ਼ਟਰ ਦੇ ਪੁਣੇ 'ਚ ਮਿਲਿਆ ਹੁਣ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ

ਜ਼ੀਕਾ ਵਾਇਰਸ ਤੋਂ ਬਚਾਅ

ਤੁਹਾਨੂੰ ਦੱਸ ਦੇਈਏ ਕਿ ਜ਼ੀਕਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ ਕੋਈ ਟੀਕਾ ਜਾਂ ਇਲਾਜ ਨਹੀਂ ਮਿਲਿਆ ਹੈ। ਇਸ ਲਈ ਜ਼ੀਕਾ ਵਾਇਰਸ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਮੱਛਰਾਂ ਤੋਂ ਪੂਰੀ ਤਰ੍ਹਾਂ ਬਚਣਾ ਹੈ। ਇਸ ਤੋਂ ਇਲਾਵਾ ਕਿਸੇ ਨੂੰ ਉਨ੍ਹਾਂ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿੱਥੇ ਜ਼ੀਕਾ ਜ਼ਿਕਾ ਵਾਇਰਲ ਫੈਲਿਆ ਹੈ। ਇਹ ਪੀੜਤ ਦੇ ਦਿਮਾਗੀ ਪ੍ਰਣਾਲੀ 'ਤੇ ਹਮਲਾ ਕਰਦਾ ਹੈ। ਇਸਦੇ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਜਾਂ ਕਮਜ਼ੋਰੀ ਦੀ ਸ਼ਿਕਾਇਤ ਹੋ ਸਕਦੀ ਹੈ। ਗੰਭੀਰ ਮਾਮਲਿਆਂ ਵਿੱਚ ਵਾਇਰਸ ਮੌਤ ਜਾਂ ਅਧਰੰਗ ਦਾ ਕਾਰਨ ਵੀ ਬਣ ਸਕਦਾ ਹੈ।

-PTCNews

Related Post