ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਰਵਾਇਆ ਵਿਆਹ , ਖ਼ੁਦ ਸ਼ੇਅਰ ਕੀਤੀਆਂ ਤਸਵੀਰਾਂ

By  Shanker Badra November 10th 2021 09:28 AM

ਨਵੀਂ ਦਿੱਲੀ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਮਲਾਲਾ ਨੇ ਟਵੀਟ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਸਾਧਾਰਨ ਗਹਿਣਿਆਂ ਦੇ ਨਾਲ ਪਿੰਕ ਕਲਰ ਦੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਉਸਦਾ ਪਤੀ ਏਸਰ ਸਾਦਾ ਸੂਟ ਪਾਇਆ ਹੋਇਆ ਨਜ਼ਰ ਆ ਰਿਹਾ ਹੈ। ਦੋਵਾਂ ਦੀ ਜੋੜੀ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। [caption id="attachment_547409" align="aligncenter" width="300"] ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਰਵਾਇਆ ਵਿਆਹ , ਖ਼ੁਦ ਸ਼ੇਅਰ ਕੀਤੀਆਂ ਤਸਵੀਰਾਂ[/caption] ਉਨ੍ਹਾਂ ਨੇ ਟਵੀਟ ਰਾਹੀਂ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਤਸਵੀਰਾਂ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਅਨਮੋਲ ਦਿਨ ਹੈ। ਮੈਂ ਅਤੇ ਅਸਰ ਜ਼ਿੰਦਗੀ ਭਰ ਲਈ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਾਂ। ਅਸੀਂ ਬਰਮਿੰਘਮ 'ਚ ਆਪਣੇ ਪਰਿਵਾਰਾਂ ਨਾਲ ਘਰ 'ਚ ਇਕ ਛੋਟਾ ਜਿਹਾ ਨਿਕਾਹ ਸਮਾਰੋਹ ਆਯੋਜਿਤ ਕੀਤਾ। ਕਿਰਪਾ ਕਰਕੇ ਸਾਨੂੰ ਆਪਣੀਆਂ ਸ਼ੁਭਕਾਮਨਾਵਾਂ ਦਿਓ। ਅਸੀਂ ਆਪਣੀ ਜ਼ਿੰਦਗੀ ਇਕੱਠੇ ਬਿਤਾਉਣ ਲਈ ਉਤਸਾਹਿਤ ਹਾਂ। [caption id="attachment_547408" align="aligncenter" width="300"] ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਰਵਾਇਆ ਵਿਆਹ , ਖ਼ੁਦ ਸ਼ੇਅਰ ਕੀਤੀਆਂ ਤਸਵੀਰਾਂ[/caption] 24 ਸਾਲਾ ਮਲਾਲਾ ਯੂਸਫ਼ਜ਼ਈ ਕੁੜੀਆਂ ਦੀ ਸਿੱਖਿਆ ਲਈ ਕੰਮ ਕਰ ਚੁੱਕੀ ਪਾਕਿਸਤਾਨੀ ਕਾਰਕੁਨ ਹੈ। ਉਹ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦਾ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਹੈ। 2012 ਵਿੱਚ ਉਸਨੇ ਵਿਸ਼ਵਵਿਆਪੀ ਮਾਨਤਾ ਪ੍ਰਾਪਤ ਕੀਤੀ, ਜਦੋਂ ਉਸਨੂੰ ਉੱਤਰ-ਪੱਛਮੀ ਪਾਕਿਸਤਾਨ ਵਿੱਚ ਤਾਲਿਬਾਨ ਦੁਆਰਾ ਲੜਕੀਆਂ ਲਈ ਸਿੱਖਿਆ ਦੇ ਬੁਨਿਆਦੀ ਅਧਿਕਾਰ ਦੀ ਵਕਾਲਤ ਕਰਨ ਲਈ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਹ ਸਿਰਫ਼ 16 ਸਾਲ ਦੀ ਸੀ, ਜਦੋਂ ਉਸਨੇ ਸੰਯੁਕਤ ਰਾਸ਼ਟਰ (ਯੂ.ਐਨ.) ਹੈੱਡਕੁਆਰਟਰ ਵਿਖੇ ਸਿੱਖਿਆ ਵਿੱਚ ਲਿੰਗ ਸਮਾਨਤਾ ਦੀ ਲੋੜ 'ਤੇ ਇੱਕ ਭਾਸ਼ਣ ਦਿੱਤਾ ਸੀ। [caption id="attachment_547411" align="aligncenter" width="299"] ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਰਵਾਇਆ ਵਿਆਹ , ਖ਼ੁਦ ਸ਼ੇਅਰ ਕੀਤੀਆਂ ਤਸਵੀਰਾਂ[/caption] ਮਲਾਲਾ ਯੂਸਫ਼ਜ਼ਈ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਤਾਲਿਬਾਨ ਵੱਲੋਂ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਖਾਸ ਗੱਲ ਇਹ ਹੈ ਕਿ ਇਹ ਧਮਕੀ ਉਸੇ ਅੱਤਵਾਦੀ ਨੇ ਦਿੱਤੀ ਸੀ, ਜਿਸ ਨੇ 9 ਸਾਲ ਪਹਿਲਾਂ ਮਲਾਲਾ ਨੂੰ ਗੋਲੀ ਮਾਰੀ ਸੀ। ਤਾਲਿਬਾਨ ਅੱਤਵਾਦੀ ਨੇ ਟਵਿੱਟਰ 'ਤੇ ਲਿਖਿਆ, 'ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ। ਹਾਲਾਂਕਿ ਇਸ ਤੋਂ ਬਾਅਦ ਟਵਿਟਰ ਨੇ ਅੱਤਵਾਦੀ ਦਾ ਅਕਾਊਂਟ ਬਲਾਕ ਕਰ ਦਿੱਤਾ ਸੀ। -PTCNews

Related Post