ਮਲੇਰਕੋਟਲਾ : ਠੇਕੇਦਾਰ ਨੇ ਬਣਾਈ ਅਜਿਹੀ ਸੜਕ ਵੱਡੇ -ਵੱਡੇ ਇੰਜੀਨੀਅਰ ਵੀ ਸੋਚਣ ਲਈ ਹੋ ਜਾਣਗੇ ਮਜ਼ਬੂਰ

By  Shanker Badra June 22nd 2019 05:14 PM

ਮਲੇਰਕੋਟਲਾ : ਠੇਕੇਦਾਰ ਨੇ ਬਣਾਈ ਅਜਿਹੀ ਸੜਕ ਵੱਡੇ -ਵੱਡੇ ਇੰਜੀਨੀਅਰ ਵੀ ਸੋਚਣ ਲਈ ਹੋ ਜਾਣਗੇ ਮਜ਼ਬੂਰ:ਮਲੇਰਕੋਟਲਾ : ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਨੱਥੋ ਹੇੜੀ ਵਿਖੇ ਬਣ ਰਹੀ ਸੜਕ ਕਾਰਨ ਲੋਕਾਂ 'ਚ ਖੁਸ਼ੀ ਦੀ ਥਾਂ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਓਥੇ ਇੱਕ ਠੇਕੇਦਾਰ ਨੇ ਅਜਿਹੀ ਸੜਕ ਬਣਾਈ ਹੈ ,ਜਿਸ ਨੂੰ ਦੇਖ ਕੇ ਵੱਡੇ -ਵੱਡੇ ਇੰਜੀਨੀਅਰ ਵੀ ਸੋਚਣ ਲਈ ਮਜ਼ਬੂਰ ਹੋ ਜਾਣਗੇ।ਪੰਜਾਬ ਸਰਕਾਰ ਭਾਵੇਂ ਲੋਕਾਂ ਦੀਆਂ ਸਹੂਲਤਾਂ ਲਈ ਕਰੋੜਾਂ ਰੁਪਏ ਖ਼ਰਚ ਕਰਦੀ ਹੈ ਪਰ ਕਈ ਵਾਰ ਇਹ ਪੈਸੇ ਪੂਰੇ ਨਹੀਂ ਲੱਗਦੇ ਅਤੇ ਕੰਮ ਵੀ ਸਹੀ ਨਹੀ ਹੁੰਦਾ। ਇਸ ਕਾਰਨ ਕਈ ਵਾਰ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦੇ ਹਨ।

Malerkotla Village Natho Hari Not Road cleaning , Look on the clay
ਮਲੇਰਕੋਟਲਾ : ਠੇਕੇਦਾਰ ਨੇ ਬਣਾਈ ਅਜਿਹੀ ਸੜਕ ਵੱਡੇ -ਵੱਡੇ ਇੰਜੀਨੀਅਰ ਵੀ ਸੋਚਣ ਲਈ ਹੋ ਜਾਣਗੇ ਮਜ਼ਬੂਰ

ਜਾਣਕਾਰੀ ਅਨੁਸਾਰ ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਨੱਥੋ ਹੇੜੀ ਵਿਖੇ ਸੜਕ ਠੇਕੇਦਾਰ ਵੱਲੋਂ ਅਜਿਹੀ ਸੜਕ ਬਣਾਈ ਜਾ ਰਹੀ ਹੈ , ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਓਥੇ ਸੜਕ ਠੇਕੇਦਾਰ ਨੇ ਰਾਤ ਸਮੇਂ ਬਿਨ੍ਹਾਂ ਸੜਕ ਦੀ ਸਫ਼ਾਈ ਕਰਵਾਏ ਮਿੱਟੀ 'ਤੇ ਹੀ ਲੁੱਕ ਪਾ ਦਿੱਤੀ, ਜਿਸ ਕਾਰਨ ਪਿੰਡ ਵਾਸੀਆਂ 'ਚ ਠੇਕੇਦਾਰ ਅਤੇ ਸੜਕ ਵਿਭਾਗ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਸਥਾਨਕ ਲੋਕ ਨਵੀਂ ਬਣਾਈ ਸੜਕ ਨੂੰ ਪੁੱਟ ਕੇ ਵਿਭਾਗ ਦੀ ਪੋਲ ਖੋਲ੍ਹ ਰਹੇ ਹਨ।

Malerkotla Village Natho Hari Not Road cleaning , Look on the clay
ਮਲੇਰਕੋਟਲਾ : ਠੇਕੇਦਾਰ ਨੇ ਬਣਾਈ ਅਜਿਹੀ ਸੜਕ ਵੱਡੇ -ਵੱਡੇ ਇੰਜੀਨੀਅਰ ਵੀ ਸੋਚਣ ਲਈ ਹੋ ਜਾਣਗੇ ਮਜ਼ਬੂਰ

ਇਸ ਸਬੰਧੀ ਜਦੋਂ ਸਾਡੀ ਟੀਮ ਨੇ ਐਸ.ਡੀ.ਓ.ਚੰਦਰ ਪ੍ਰਕਾਸ਼ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਮੰਨਿਆ ਕਿ ਕੰਮ ਗਲਤ ਹੋ ਗਿਆ ਹੈ,ਜਿਸ ਨੂੰ ਠੀਕ ਕਰਵਾ ਦਿੱਤਾ ਜਾਵੇਗਾ। ਜੇਕਰ ਅਧਿਕਾਰੀ ਅਤੇ ਠੇਕੇਦਾਰ ਅਜਿਹੇ ਕੰਮ ਕਰਦੇ ਰਹਿਣਗੇ ਤਾਂ ਸਾਡਾ ਦੇਸ਼ ਤਰੱਕੀ ਕਿਵੇਂ ਕਰੇਗਾ।

-PTCNews

Related Post