ਨੂਪੁਰ ਸ਼ਰਮਾ ਦੇ ਸਮਰਥਨ 'ਚ 8 ਸਾਲਾ ਬੇਟੇ ਦੇ ਪੋਸਟ ਮਗਰੋਂ ਦਹਿਸ਼ਤਗਰਦਾਂ ਨੇ ਪਿਤਾ ਦਾ ਸਿਰ ਕਲਮ ਕੀਤਾ

By  Jasmeet Singh June 28th 2022 08:18 PM -- Updated: June 28th 2022 08:20 PM

ਜੈਪੁਰ (ਰਾਜਸਥਾਨ), 28 ਜੂਨ (ਏਐਨਆਈ): ਉਦੈਪੁਰ ਦੇ ਮਾਲਦਾਸ ਗਲੀ ਖੇਤਰ ਵਿੱਚ ਅੱਜ ਦੋ ਵਿਅਕਤੀਆਂ ਨੇ ਇੱਕ ਵਿਅਕਤੀ ਦਾ ਸਿਰ ਕਲਮ ਕਰ ਦਿੱਤਾ ਕਿਉਂਕਿ ਉਸਨੇ ਕੁਝ ਦਿਨ ਪਹਿਲਾਂ ਭਾਜਪਾ ਦੀ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਦੇ ਸਮਰਥਨ 'ਚ ਇਕ ਸੋਸ਼ਲ ਮੀਡੀਆ ਪੋਸਟ ਸ਼ੇਅਰ ਕੀਤੀ ਸੀ। ਦੋਵਾਂ ਵਿਅਕਤੀਆਂ ਨੇ ਸਿਰ ਕਲਮ ਕਰਨ ਦੀ ਸ਼ੇਖੀ ਵਾਲਾ ਵੀਡੀਓ ਪੋਸਟ ਕੀਤਾ ਅਤੇ ਪੀਐਮ ਮੋਦੀ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਕਿ ਦਰਸਲ ਕਤਲ ਕੀਤੇ ਵਿਅਕਤੀ ਦੇ 8 ਸਾਲ ਦੇ ਬੇਟੇ ਵੱਲੋਂ ਨੂਪੁਰ ਸ਼ਰਮਾ ਦੇ ਹੱਕ ਵਿਚ ਪੋਸਟ ਕੀਤਾ ਗਿਆ ਜਿਸਦਾ ਖਮਿਆਜ਼ਾ ਪਿਤਾ ਨੂੰ ਝੱਲਣਾ ਪਿਆ। ਇਹ ਵੀ ਪੜ੍ਹੋ: ਰੋਪੜ ਜੇਲ੍ਹ ਦੇ 25 ਕੈਦੀਆਂ ਵਾਲੇ ਬੈਰਕ 'ਚ ਵੀਆਈਪੀ ਦੀ ਤਰ੍ਹਾਂ ਕੱਲ੍ਹਾ ਰਹਿੰਦਾ ਸੀ ਮੁਖਤਾਰ ਅੰਸਾਰੀ ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਘਟਨਾ ਤੋਂ ਬਾਅਦ ਉਦੈਪੁਰ ਦੇ ਮਾਲਦਾਸ ਗਲੀ ਇਲਾਕੇ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਦੈਪੁਰ ਦੇ ਐਸਪੀ ਮਨੋਜ ਕੁਮਾਰ ਚੌਧਰੀ ਨੇ ਕਿਹਾ ਕਿ ਕੁਝ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਚੌਧਰੀ ਨੇ ਅੱਗੇ ਕਿਹਾ, "ਇੱਕ ਘਿਨਾਉਣੇ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਕੁਝ ਦੋਸ਼ੀਆਂ ਦੀ ਪਛਾਣ ਕੀਤੀ ਗਈ ਹੈ। ਦੋਸ਼ੀਆਂ ਨੂੰ ਲੱਭਣ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਅਸੀਂ ਇਸ ਘਟਨਾ ਨੂੰ ਅੰਜਾਮ ਦੇਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਦੀ ਵੀਡੀਓ 'ਤੇ ਕਾਰਵਾਈ ਕਰਾਂਗੇ।" udaipur ਉਦੈਪੁਰ ਦੇ ਜ਼ਿਲ੍ਹਾ ਕੁਲੈਕਟਰ ਤਾਰਾ ਚੰਦ ਮੀਨਾ ਨੇ ਲੋਕਾਂ ਨੂੰ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, "ਮੈਂ ਸਾਰਿਆਂ ਨੂੰ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਪ੍ਰਭਾਵਿਤ ਪਰਿਵਾਰ ਨੂੰ ਸਰਕਾਰ ਵੱਲੋਂ ਮਦਦ ਮੁਹੱਈਆ ਕਰਵਾਈ ਜਾਵੇਗੀ। ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।" ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਪੁਲਸ ਮਾਮਲੇ ਦੀ ਤਹਿ ਤੱਕ ਜਾਵੇਗੀ। ਇਹ ਵੀ ਪੜ੍ਹੋ: ਭਾਰਤ 'ਚ 33 ਰੁਪਏ ਪੈਟਰੋਲ ਹੋ ਸਕਦਾ ਹੈ ਸਸਤਾ, ਜਾਣੋ ਕਦੋੋਂ ਮਿਲੇਗੀ ਲੋਕਾਂ ਨੂੰ ਵੱਡੀ ਰਾਹਤ ਉਨ੍ਹਾਂ ਕਿਹਾ, "ਮੈਂ ਉਦੈਪੁਰ ਵਿੱਚ ਨੌਜਵਾਨ ਦੇ ਘਿਨਾਉਣੇ ਕਤਲ ਦੀ ਨਿਖੇਧੀ ਕਰਦਾ ਹਾਂ। ਇਸ ਘਟਨਾ ਵਿੱਚ ਸ਼ਾਮਲ ਸਾਰੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਅਪਰਾਧ ਦੀ ਤਹਿ ਤੱਕ ਜਾਵੇਗੀ। ਮੈਂ ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਅਜਿਹੇ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਭਾਜਪਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਪਾਰਟੀ ਦੀ ਬੁਲਾਰਾ ਨੂਪੁਰ ਸ਼ਰਮਾ ਨੂੰ ਇੱਕ ਟੀਵੀ ਬਹਿਸ ਦੌਰਾਨ ਵਿਵਾਦਿਤ ਟਿੱਪਣੀਆਂ ਲਈ ਮੁਅੱਤਲ ਕਰ ਦਿੱਤਾ ਸੀ।

ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ
-PTC News

Related Post