ਨੌਕਰੀ ਕਰਨ ਤੋਂ ਰੋਕਣ ਲਈ ਵੱਡਿਆ ਪਤਨੀ ਦਾ ਹੱਥ, ਬੰਦੇ ਦੀ ਕਰੂਰਤਾ ਦੇਖ ਲੋਕ ਹੈਰਾਨ

By  Jasmeet Singh June 6th 2022 07:22 PM

ਕੋਲਕਾਤਾ, 6 ਜੂਨ: ਪੱਛਮੀ ਬੰਗਾਲ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਆਦਮੀ ਨੇ ਆਪਣੀ ਪਤਨੀ ਦਾ ਹੱਥ ਵੱਢ ਦਿੱਤਾ ਅਤੇ ਹੱਥ ਵੱਢਣ ਪਿਛੇ ਜੋ ਕਾਰਨ ਸਾਹਮਣੇ ਆਇਆ, ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਸਾਹਮਣੇ ਆਈ CCTV ਫੁਟੇਜ, ਵੇਖੋ ਵੀਡੀਓ ਵਿਅਕਤੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਪਤਨੀ ਨੂੰ ਰਾਜ ਸਰਕਾਰ ਤੋਂ ਨਰਸ ਦੀ ਨੌਕਰੀ ਲਈ ਨਿਯੁਕਤੀ ਪੱਤਰ ਮਿਲਿਆ ਸੀ ਅਤੇ ਪਤੀ ਨਹੀਂ ਚਾਹੁੰਦਾ ਸੀ ਕਿ ਪਤਨੀ ਇਹ ਕੰਮ ਕਰੇ, ਇਸ ਲਈ ਉਸਨੇ ਆਪਣੀ ਵਹੁਟੀ ਦਾ ਹੱਥ ਵੱਢ ਦਿੱਤਾ ਅਤੇ ਵੱਡੇ ਹੋਏ ਹਿੱਸੇ ਨੂੰ ਲੁਕਾ ਦਿੱਤਾ ਤਾਂ ਜੋ ਡਾਕਟਰ ਵੱਡੇ ਹੱਥ ਨੂੰ ਮੁੜ ਤੋਂ ਜੋੜ ਨਾ ਸਕਣ। ਸ਼ੇਰ ਮੁਹੰਮਦ ਪੂਰਬੀ ਬਰਦਵਾਨ ਜ਼ਿਲ੍ਹੇ ਦੇ ਕੇਤੂਗ੍ਰਾਮ ਦਾ ਰਹਿਣ ਵਾਲਾ ਹੈ। ਉਸਦੀ ਪਤਨੀ ਦਾ ਨਾਂਅ ਰੇਣੂ ਖਾਤੂਨ ਹੈ। ਰੇਣੂ 'ਤੇ ਹਮਲਾ ਕਰਨ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਉਣ ਲਈ ਗਿਆ, ਪਰ ਵਹੁਟੀ ਦੇ ਕੱਟੇ ਹੋਏ ਅੰਗ ਨੂੰ ਘਰ 'ਚ ਲੁਕਾ ਦਿੱਤਾ ਤਾਂ ਜੋ ਡਾਕਟਰ ਇਸ ਨੂੰ ਜੋੜ ਨਾ ਸਕਣ। ਜਿਸਤੋਂ ਬਾਅਦ ਸ਼ੇਰ ਮੁਹੰਮਦ ਹਸਪਤਾਲ ਤੋਂ ਫਰਾਰ ਹੋ ਗਿਆ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਛੁਪ ਗਏ। ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਦੱਸਿਆ ਕਿ ਰੇਨੂੰ ਖਾਤੂਨ ਨਰਸਿੰਗ ਦੀ ਸਿਖਲਾਈ ਲੈ ਰਹੀ ਸੀ ਅਤੇ ਉਦਯੋਗਿਕ ਨਗਰ ਦੁੱਗਰਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸਿੰਗ ਸਹਾਇਕ ਵਜੋਂ ਕੰਮ ਕਰ ਰਹੀ ਸੀ। ਹਾਲ ਹੀ ਵਿਚ ਉਸ ਨੂੰ ਰਾਜ ਸਰਕਾਰ ਤੋਂ ਨਿਯੁਕਤੀ ਪੱਤਰ ਮਿਲਿਆ, ਜਿਸ ਤੋਂ ਉਸ ਦਾ ਪਤੀ ਨਾਰਾਜ਼ ਸੀ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸ਼ੇਰ ਮੁਹੰਮਦ ਖੁਦ ਬੇਰੋਜ਼ਗਾਰ ਹੋਣ ਕਾਰਨ ਉਸਨੂੰ ਡਰ ਸੀ ਕਿ ਉਸਦੀ ਪਤਨੀ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਉਸਨੂੰ ਛੱਡ ਦੇਵੇਗੀ। ਇਹ ਵੀ ਪੜ੍ਹੋ: Banknotes 'ਤੇ ਮਹਾਤਮਾ ਗਾਂਧੀ ਦੀ Photo ਬਦਲੇ ਜਾਣ ਦਾ ਪੂਰਾ ਸੱਚ ਆਇਆ ਸਾਹਮਣੇ, RBI ਨੇ ਕਹੀ ਇਹ ਗੱਲ ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਰੇਨੂੰ ਦੇ ਵੱਡੇ ਭਰਾ ਰਿਪਨ ਸ਼ੇਖ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਤੋਂ ਉਸ ਦੀ ਭੈਣ ਨੂੰ ਸੂਬਾ ਸਰਕਾਰ ਦਾ ਨਿਯੁਕਤੀ ਪੱਤਰ ਮਿਲਿਆ ਹੈ, ਸ਼ੇਰ ਮੁਹੰਮਦ ਆਪਣੀ ਪਤਨੀ 'ਤੇ ਨੌਕਰੀ ਨਾ ਕਰਨ ਲਈ ਦਬਾਅ ਪਾ ਰਿਹਾ ਸੀ। -PTC News

Related Post