ਫਲਾਈਟ 'ਚ ਸਫ਼ਰ ਕਰ ਰਹੇ ਵਿਅਕਤੀ ਦੀ ਇੰਝ ਹੋਈ ਮੌਤ ਬਾਅਦ 'ਚ ਹੋਇਆ ਵੱਡਾ ਖ਼ੁਲਾਸਾ

By  Jagroop Kaur December 22nd 2020 05:18 PM

ਇਕ ਵਿਅਕਤੀ ਦੀ ਸੋਮਵਾਰ ਨੂੰ ਓਰਲੈਂਡੋ ਤੋਂ ਲਾਸ ਏਂਜਲਸ ਦੀ ਯੂਨਾਈਟਿਡ ਏਅਰਲਾਇੰਸ ਦੀ ਉਡਾਣ 'ਤੇ ਯਾਤਰਾ ਕਰਨ ਤੋਂ ਬਾਅਦ ਮੌਤ ਹੋ ਗਈ, ਜਿਸ ਦੇ ਕੋਰੋਨਾ ਪੀੜਤ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।ਹਾਲਾਂਕਿ ਇਸ ਸ਼ਖਸ ਦੀ ਪਤਨੀ ਨੇ ਪੈਰਾਮੈਡੀਕਸ ਨੂੰ ਦੱਸਿਆ ਸੀ ਕਿ ਇਸ ਤੋਂ ਪਿਛਲੇ ਇਕ ਹਫਤੇ ਤੋਂ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਸਨ। ਉਸ ਵਿਚ ਸੁੰਘਣ ਤੇ ਸੁਆਦ ਦੀ ਸਮਰੱਥਾ ਖਤਮ ਹੋ ਗਈ ਸੀ।

ਹਾਲਾਂਕਿ ਸਫਾਈ ਦਿੰਦਿਆਂ ਮਹਿਲਾ ਨੇ ਕਿਹਾ ਕਿ ਉਹਨਾਂ ਦਾ ਸਾਥੀ ਕੋਰੋਨਾ ਪਾਜ਼ੀਟਿਵ ਨਹੀਂ ਹੈ ਬਲਕਿ ਲਾਸ ਏਂਜਲਸ ਸ਼ਹਿਰ ਜਾ ਕੇ ਆਪਣਾ ਕੋਰੋਨਾ ਵਾਇਰਸ ਟੈਸਟ ਕਰਾਉਣਗੇ। ਇਸ ਜੋੜੇ ਨੇ ਟਿਕਟ ਬੁੱਕ ਕਰਨ ਸਮੇਂ ਅਧਿਕਾਰੀਆਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਜੋੜੇ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ।

ਰਿਪੋਰਟਾਂ ਮੁਤਾਬਕ ਫਲਾਈਟ ਉੱਡਣ ਤੋਂ ਪਹਿਲਾਂ ਹੀ ਵਿਅਕਤੀ ਕੰਬ ਰਿਹਾ ਸੀ ਤੇ ਉਸ ਨੂੰ ਪਸੀਨਾ ਆ ਰਿਹਾ ਸੀ। ਉਸ ਨੂੰ ਸਾਹ ਲੈਣ ਵਿਚ ਵੀ ਪ੍ਰੇਸ਼ਾਨੀ ਹੋ ਰਹੀ ਸੀ। ਫਲਾਈਟ ਦੇ ਉਡਾਣ ਭਰਨ ਦੇ ਬਾਅਦ ਉਸ ਦੀ ਹਾਲਤ ਬੇਹੱਦ ਖਰਾਬ ਹੋ ਗਈ। ਸਭ ਸਮਝ ਰਹੇ ਸਨ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ। ਇਸ ਮਗਰੋਂ ਫਲਾਈਟ ਨੂੰ ਨਿਊ ਓਰਲਿਐਂਸ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਸ਼ਖ਼ਸ ਦੀ ਹਾਲਤ ਵਿਗੜਦੀ ਦੇਖ ਕਈ ਯਾਤਰੀ ਇਸ ਵਿਅਕਤੀ ਕੋਲ ਆ ਗਏ ਤੇ ਪੈਰਾਮੈਡੀਕਸ ਟੀਮ ਦਾ ਇਕ ਵਿਅਕਤੀ ਉਸ ਨੂੰ ਮੂੰਹ ਨਾਲ ਸਾਹ ਦੇਣ ਲੱਗ ਗਿਆ ਤਾਂ ਕਿ ਉਸ ਦੀ ਜਾਨ ਬਚ ਸਕੇ। World Coronavirus Tracker: Live Coverage - The New York Times

ਬੀਮਾਰ ਵਿਅਕਤੀ ਨੇ ਮਾਸਕ ਲਾਇਆ ਸੀ ਤੇ ਫਲਾਈਟ ਵਿਚ ਇਕ ਘੰਟੇ ਦੀ ਯਾਤਰਾ ਦੇ ਬਾਅਦ ਹੀ ਉਸ ਨੇ ਸਾਹ ਲੈਣਾ ਬੰਦ ਕਰ ਦਿੱਤਾ ਸੀ। ਇਸ ਦੇ ਬਾਅਦ ਕੈਬਿਨ ਕਰੂ ਨੇ ਪੈਰਾਮੈਡੀਕਸ ਦੀ ਮਦਦ ਲਈ। ਟੋਨੀ ਐਲਡਾਪਾ ਨਾਂ ਦੇ ਵਿਅਕਤੀ ਨੇ ਵਾਇਰਸ ਦੇ ਖ਼ਤਰੇ ਦੇ ਬਾਵਜੂਦ ਆਪਣੀ ਪਰਵਾਹ ਨਾ ਕਰਦਿਆਂ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਇਸ ਦਾ ਫਾਇਦਾ ਨਹੀਂ ਹੋਇਆ ਤੇ ਇਸ ਸ਼ਖਸ ਨੇ ਦਮ ਤੋੜ ਦਿੱਤਾ। ਟੋਨੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਉਸ ਵਿਅਕਤੀ ਦੀ ਪਤਨੀ ਨੇ ਕਿਹਾ ਸੀ ਕਿ ਉਹ ਕੋਰੋਨਾ ਪਾਜ਼ੀਟਿਵ ਨਹੀਂ ਹੈ ਤੇ ਲਾਸ ਏਂਜਲਸ ਵਿਚ ਟੈਸਟ ਹੋਣਾ ਸੀ।

ਇਸ ਘਟਨਾ ਦੇ ਬਾਅਦ ਸਿਹਤ ਅਧਿਕਾਰੀ ਬਾਕੀ ਯਾਤਰੀਆਂ ਨਾਲ ਵੀ ਸੰਪਰਕ ਕਰ ਰਹੇ ਹਨ ਤੇ ਸਭ ਨੂੰ ਇਕਾਂਤਵਾਸ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਂਕਿ ਯੂਨਾਈਟਡ ਏਅਰਲਾਈਨਜ਼ ਦੀ ਇਸ ਲਾਪਰਵਾਹੀ ਤੋਂ ਲੋਕ ਕਾਫੀ ਨਾਰਾਜ਼ ਹਨ ਕਿ ਕੋਰੋਨਾ ਪਾਜ਼ੀਟਿਵ ਵਿਅਕਤੀ ਨੂੰ ਫਲਾਈਟ ਵਿਚ ਬੈਠਣ ਦੀ ਇਜਾਜ਼ਤ ਕਿਉਂ ਦਿੱਤੀ ਗਈ।

Related Post