ਚੰਡੀਗੜ੍ਹ :105 ਸਾਲਾ ਕੌਮਾਂਤਰੀ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ , ਘਰ 'ਚ ਹੀ ਚੱਲ ਰਿਹਾ ਹੈ ਹੋਮੀਓਪੈਥੀ ਇਲਾਜ

By  Shanker Badra June 17th 2021 04:35 PM -- Updated: June 17th 2021 04:42 PM

ਚੰਡੀਗੜ੍ਹ : ਚੰਡੀਗੜ੍ਹ ਦੀ ਕੌਮਾਂਤਰੀ ਐਥਲੀਟ ਬੇਬੇ ਮਾਨ ਕੌਰ(105) ਇਸ ਵੇਲੇ ਗੌਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੀ ਹੈ। ਉਨ੍ਹਾਂ ਦੇ ਬੇਟੇ ਗੁਰਦੇਵ ਸਿੰਘ (82) ਨੇ ਦੱਸਿਆ ਕਿ ਮਾਨ ਕੌਰ ਨੂੰ ਪੇਟ ਵਿਚ ਦਰਦ ਰਹਿੰਦਾ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਇੱਕ ਡਾਕਟਰ ਦੇ ਕੋਲ ਲਿਜਾਇਆ ਗਿਆ। ਉਥੇ ਅਲਟਰਾ ਸਾਊਂਡ ਵਿਚ ਗੌਲ ਬਲੈਡਰ ਵਿਚ ਕੈਂਸਰ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਵਿਚ ਦਿਖਾਇਆ ਗਿਆ ਸੀ।

ਚੰਡੀਗੜ੍ਹ :105 ਸਾਲਾ ਕੌਮਾਂਤਰੀ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ , ਘਰ 'ਚ ਹੀ ਚੱਲ ਰਿਹਾ ਹੈ ਹੋਮੀਓਪੈਥੀ ਇਲਾਜ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ

ਦੱਸਿਆ ਜਾ ਰਿਹਾ ਹੈ ਕਿ ਕੌਮਾਂਤਰੀ ਐਥਲੀਟ ਬੇਬੇ ਮਾਨ ਕੌਰ ਨੂੰ ਭੁੱਖ ਵੀ ਘੱਟ ਲੱਗ ਰਹੀ ਹੈ ਅਤੇ ਉਨ੍ਹਾਂ ਦਾ ਲਗਾਤਾਰ ਵਜ਼ਨ ਵੀ ਘੱਟ ਹੋ ਰਿਹਾ ਹੈ। ਫਿਲਹਾਲ ਉਨ੍ਹਾਂ ਦਾ ਹੋਮੀਓਪੈਥੀ ਇਲਾਜ ਚਲ ਰਿਹਾ ਹੈ। ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਿਸੇ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿਚ ਹੋਮਿਉਪੈਥੀ ਦਾ ਇੱਕ ਚੈਰੀਟੇਬਲ ਹਸਪਤਾਲ ਹੈ, ਜਿੱਥੇ ਗੌਲ ਬਲੈਡਰ ਵਿਚ ਕੈਂਸਰ ਤੋਂ ਪੀੜਤ ਕਈ ਲੋਕ ਅਪਣਾ ਇਲਾਜ ਕਰਵਾ ਚੁੱਕੇ ਹਨ।

ਚੰਡੀਗੜ੍ਹ :105 ਸਾਲਾ ਕੌਮਾਂਤਰੀ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ , ਘਰ 'ਚ ਹੀ ਚੱਲ ਰਿਹਾ ਹੈ ਹੋਮੀਓਪੈਥੀ ਇਲਾਜ

ਜਿਸ ਤੋਂ ਬਾਅਦ ਉਨ੍ਹਾਂ ਨੇ ਓਥੇ ਦੇ ਹਸਪਤਾਲ ਨਾਲ ਸੰਪਰਕ ਕੀਤਾ ਅਤੇ ਮਾਨ ਕੌਰ ਦੀ ਬਿਮਾਰੀ ਨਾਲ ਸਬੰਧਤ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਹਸਪਤਾਲ ਨੇ ਮਾਨ ਕੌਰ ਦੇ ਇਲਾਜ ਲਈ ਦਵਾਈਆਂ ਭੇਜੀਆਂ ਹਨ। ਹੁਣ ਉਨ੍ਹਾਂ ਦਾ ਇਸਤੇਮਾਲ ਬੇਬੇ ਮਾਨ ਕੌਰ ਕਰ ਰਹੀ ਹੈ। ਗੁਰਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਦਵਾਈਆਂ ਨਾਲ ਸਿਹਤ ਵਿਚ ਕੁਝ ਸੁਧਾਰ ਆਉਂਦੇ ਹੀ ਮੱਧ ਪ੍ਰਦੇਸ਼ ਦੇ ਹਸਪਤਾਲ ਵਿਚ ਇਲਾਜ ਦੇ ਲਈ ਲੈ ਕੇ ਜਾਣਗੇ।

Mann Kaur cancer : 105 year old athlete Mann Kaur suffering from cancer , homeopathic treatment at home ਚੰਡੀਗੜ੍ਹ :105 ਸਾਲਾ ਕੌਮਾਂਤਰੀ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ , ਘਰ 'ਚ ਹੀ ਚੱਲ ਰਿਹਾ ਹੈ ਹੋਮੀਓਪੈਥੀ ਇਲਾਜ

ਪੜ੍ਹੋ ਹੋਰ ਖ਼ਬਰਾਂ : ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ  

ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਰਾਸ਼ਟਰਪਤੀ ਭਵਨ ਵਿਖੇ ਉਹ ਸਨਮਾਨ ਲੈਣ ਲਈ ਜਿਸ ਫੁਰਤੀ ਨਾਲ ਉਹ ਸਟੇਜ 'ਤੇ ਪਹੁੰਚੀ ਸੀ ,ਓਸੇ ਦੇਖਕਰ ਰਾਸ਼ਟਰਪਤੀ ਵੀ ਹੈਰਾਨ ਰਹਿ ਗਏ ਸੀ। ਓਥੇ ਹੀ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਇਕ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥ ਜੋੜ ਕੇ ਉਨ੍ਹਾਂ ਦੇ ਸਾਹਮਣੇ ਖੜੇ ਹੋ ਗਏ ਸਨ।

-PTCNews

Related Post