PM ਮੋਦੀ ਨੇ ਮਨ ਕੀ ਬਾਤ ਵਿੱਚ ਕਿਹਾ- ਦੇਸ਼ ਦਾ ਹਰ ਨਾਗਰਿਕ ਕੋਰੋਨਾ ਵਿਰੁੱਧ ਲੜ ਰਿਹੈ ਲੜਾਈ

By  Shanker Badra April 26th 2020 12:01 PM

PM ਮੋਦੀ ਨੇ ਮਨ ਕੀ ਬਾਤ ਵਿੱਚ ਕਿਹਾ- ਦੇਸ਼ ਦਾ ਹਰ ਨਾਗਰਿਕ ਕੋਰੋਨਾ ਵਿਰੁੱਧ ਲੜ ਰਿਹੈ ਲੜਾਈ:ਨਵੀਂ ਦਿੱਲੀ :ਕੋਰੋਨਾ ਵਾਇਰਸ ਸੰਕਟ ਅਤੇਲਾਕਡਾਊਨ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਵਾਰ ਮਾਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਹੈ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ 'ਚ ਵੀ ਜਿੱਥੇ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਤਾਂ ਦੂਸਰੇ ਦੇਸ਼ਾਂ ਦੀ ਵੀ ਮਦਦ ਕਰ ਕੇ ਮਨੁੱਖਤਾ ਵੀ ਦਿਖਾਈ ਹੈ।ਭਾਰਤ ਨੇ ਦੁਨੀਆ ਭਰ ਵਿੱਚ ਦਵਾਈਆਂ ਦੀ ਸਪਲਾਈ ਕੀਤੀ ਹੈ।

ਇਸ ਮਹਾਮਾਰੀ ਦੌਰਾਨ ਕਿਸਾਨ ਇਹ ਯਕੀਨੀ ਬਣਾ ਰਹੇ ਹਨ ਕਿ ਸਾਡੇ ਦੇਸ਼ ਵਿਚ ਕੋਈ ਵੀ ਭੁੱਖਾ ਨਾ ਸੌਂਵੇ। ਹਰੇਕ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਇਹ ਜੰਗ ਲੜ ਰਿਹਾ ਹੈ। ਕੁਝ ਘਰ ਦਾ ਕਿਰਾਇਆ ਮਾਫ਼ ਕਰ ਰਹੇ ਹਨ, ਕੁਝ ਮਜ਼ਦੂਰ ਜਿਹੜੇ ਇਕ ਸਕੂਲ 'ਚ ਆਈਸੋਲੇਟ ਹਨ, ਉਹ ਸਕੂਲ ਆਦਿ ਦੀ ਸਫ਼ਾਈ ਕਰ ਰਹੇ ਹਨ। ਅੱਜ ਪੂਰਾ ਦੇਸ਼ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕਰ ਰਿਹਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਕਿਸਮਤਵਾਲੇ ਹਾਂ ਕਿ ਅੱਜ ਪੂਰਾ ਦੇਸ਼, ਦੇਸ਼ ਦਾ ਹਰੇਕ ਨਾਗਰਿਕ, ਇਸ ਲੜਾਈ ਦਾ ਸਿਪਾਹੀ ਹੈ ਤੇ ਲੜਾਈ ਦੀ ਅਗਵਾਈ ਕਰ ਰਿਹਾ ਹੈ। ਅੱਜ ਪੂਰਾ ਦੇਸ਼, ਇਕ ਟੀਚਾ, ਇਕ ਦਿਸ਼ਾ ਨਾਲ ਅੱਗੇ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਖ਼ਿਲਾਫ਼ ਇਹ ਲੜਾਈ ਜਨਤਾ ਲੜ ਰਹੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਦੇ ਹਰ ਵਰਗ ਨੇ ਇਸ ਜੰਗ ਵਿਚ ਆਪਣਾ ਯੋਗਦਾਨ ਦਿੱਤਾ ਹੈ। ਹਰ ਕੋਈ ਆਪਣੇ ਤਰੀਕੇ ਨਾਲ ਇਸ ਲੜਾਈ 'ਚ ਆਪਣਾ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਕੋਰੋਨਾ ਖ਼ਿਲਾਫ਼ ਲੜਾਈ ਜਨਤਾ ਲੜ ਰਹੀ ਹੈ, ਤੁਸੀਂ ਲੜ ਰਹੇ ਹੋ, ਜਨਤਾ ਨਾਲ ਮਿਲ ਕੇ ਸ਼ਾਸਨ, ਪ੍ਰਸ਼ਾਸਨ ਲੜ ਰਿਹਾ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਕਰਕੇ ਸਾਡੀ ਜੀਵਨਸ਼ੈਲੀ 'ਚ ਬਦਲਾਅ ਆਇਆ ਹੈ,ਸਾਡੇ ਕੰਮ ਕਰਨ ਦੇ ਤਰੀਕੇ, ਸਾਡੀ ਜੀਵਨਸ਼ੈਲੀਅਤੇ ਸਾਡੀ ਆਦਤਾਂ ਵਿੱਚ ਕੁਦਰਤੀ ਤੌਰ 'ਤੇ ਬਹੁਤ ਸਾਰੀਆਂ ਸਕਾਰਾਤਮਕ ਤਬਦੀਲੀਆਂ ਆ ਰਹੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਹੈ - ਮਾਸਕ ਪਹਿਨਣਾ ਅਤੇ ਆਪਣੇ ਚਿਹਰੇ ਨੂੰ ਢੱਕ ਕੇ ਰੱਖਣਾ।ਮਾਸਕ ਲਗਾਉਣਾ ਸਮਾਜਿਕ ਜਿੰਮੇਵਾਰੀ ਹੈ। ਮਾਸਕ ਨੂੰ ਲੈ ਕੇ ਲੋਕਾਂ ਦੀ ਧਾਰਨਾ ਬਦਲਣ ਵਾਲੀ ਹੈ।ਉਨ੍ਹਾਂ ਕਿਹਾ ਕਿ ਜਨਤਕ ਥਾਵਾਂ 'ਤੇ ਥੁੱਕਣ ਦੀ ਗ਼ਲਤ ਆਦਤ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਵਿਰੁੱਧ ਲੜਾਈ ਦੌਰਾਨ ਸਾਨੂੰ ਆਪਣੀ ਜ਼ਿੰਦਗੀ, ਸਮਾਜ, ਆਸ -ਪਾਸ ਵਾਪਰੀਆਂ ਘਟਨਾਵਾਂ ਨੂੰ ਇਕ ਨਵੇਂ ਨਜ਼ਰੀਏ ਨਾਲ ਦੇਖਣ ਦਾ ਮੌਕਾ ਮਿਲਿਆ ਹੈ। ਸਮਾਜ ਦੇ ਨਜ਼ਰੀਏ ਵਿਚ ਵੀ ਵੱਡੀ ਤਬਦੀਲੀ ਆਈ ਹੈ। ਇਹ ਡਾਕਟਰ, ਸਫ਼ਾਈ ਕਰਮਚਾਰੀਆਂ, ਹੋਰ ਸੇਵਾ ਕਰਨ ਵਾਲੇ ਲੋਕਾਂ , ਪੁਲਿਸ ਬਾਰੇ ਆਮ ਲੋਕਾਂ ਦੀ ਸੋਚ ਵਿਚ ਵੀ ਬਹੁਤ ਤਬਦੀਲੀ ਆਈ ਹੈ। ਪੁਲਿਸ ਵਾਲੇ ਗਰੀਬਾਂ, ਲੋੜਵੰਦਾਂ ਨੂੰ ਭੋਜਨ ਤੇ ਦਵਾਈਆਂ ਪਹੁੰਚਾ ਰਹੇ ਹਨ।

-PTCNews

Related Post