Mann Ki Baat: ਇਸ ਦੀਵਾਲੀ ਧੀਆਂ ਦੇ ਸਨਮਾਨ ਲਈ ਚਲਾਓ #BharatKiLaxmi ਮੁਹਿੰਮ: PM ਮੋਦੀ

By  Jashan A September 29th 2019 12:43 PM

Mann Ki Baat:ਇਸ ਦੀਵਾਲੀ ਧੀਆਂ ਦੇ ਸਨਮਾਨ ਲਈ ਚਲਾਓ #BharatKiLaxmi ਮੁਹਿੰਮ: PM ਮੋਦੀ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਦੂਜੇ ਕਾਰਜਕਾਲ ਦੌਰਾਨ ‘ਮਨ ਕੀ ਬਾਤ’ ਰੇਡੀਓ ਬੁਲੇਟਿਨ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ।

https://twitter.com/ani_digital/status/1178198579543859201?s=20

ਇਸ ਦੌਰਾਨ ਮੋਦੀ ਨੇ ਬਾਲੀਵੁੱਡ ਦੀ ਮਸ਼ਹੂਰ ਕਲਾਕਾਰ ਲਤਾ ਮੰਗੇਸ਼ਕਰ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੋਦੀ ਨੇ ਇਸ ਦੀਵਾਲੀ 'ਤੇ, ਮਹਿਲਾ ਸ਼ਕਤੀ ਦੇ ਹੁਨਰ, ਸਮਰਪਣ ਅਤੇ ਪ੍ਰਤਿਭਾ ਦਾ ਸਨਮਾਨ ਅਤੇ ਜਸ਼ਨ ਮਨਾਉਣ ਦੀ ਅਪੀਲ ਕੀਤੀ।

https://twitter.com/PMOIndia/status/1178183231528562688?s=20

ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਬੇਟੀਆਂ ਜੋ ਅਸਾਧਾਰਣ ਕੰਮ ਕਰਦੀਆਂ ਹਨ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਦੇ ਸਨਮਾਨ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਭਾਰਤ ਕੀ ਲਕਸ਼ਮੀ’ ਮੁਹਿੰਮ ਧੀਆਂ ਦਾ ਸਨਮਾਨ ਕਰਨ ਲਈ ‘ਸੈਲਫੀ ਵਿਦ ਡੌਟਰ’ ਵਾਂਗ ਚਲਾਈ ਜਾਣੀ ਚਾਹੀਦੀ ਹੈ।

https://twitter.com/PMOIndia/status/1178183986780069889?s=20

ਪ੍ਰਧਾਨ ਮੰਤਰੀ ਨੇ ਕਿਹਾ, "ਸਾਨੂੰ ਧੀਆਂ ਦੀਆਂ ਸਮਾਜਿਕ ਪ੍ਰਾਪਤੀਆਂ ਬਾਰੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਸਾਂਝਾ ਕਰਨਾ ਚਾਹੀਦਾ ਹੈ ਅਤੇ #BharatKiLaxmi ਹੈਸ਼ਟੈਗ ਦੀ ਵਰਤੋਂ ਕਰਨੀ ਚਾਹੀਦੀ ਹੈ।"

https://twitter.com/PMOIndia/status/1178185053051817984?s=20

ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ਅਸੀਂ ਸਾਰੇ ਨਵਰਾਤਰੀ ਤਿਉਹਾਰ, ਗਰਬਾ, ਦੁਰਗਪੂਜਾ, ਦੁਸਹਿਰਾ, ਦੀਵਾਲੀ, ਭਈਆ-ਦੂਜ, ਛੱਠ ਪੂਜਾ, ਤਿਉਹਾਰ ਮਨਾਵਾਂਗੇ। ਤੁਹਾਨੂੰ ਸਭ ਨੂੰ ਆਉਣ ਵਾਲੇ ਤਿਉਹਾਰਾਂ ਦੀ ਬਹੁਤ ਬਹੁਤ ਮੁਬਾਰਕਾਂ।

-PTC News

Related Post