ਮਨੋਜ ਤਿਵਾੜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ "ਬਾਲ ਦਿਵਸ" ਵਜੋਂ ਮਨਾਇਆ ਜਾਵੇ

By  Jashan A December 27th 2019 05:42 PM

ਮਨੋਜ ਤਿਵਾੜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ "ਬਾਲ ਦਿਵਸ" ਵਜੋਂ ਮਨਾਇਆ ਜਾਵੇ,ਦਿੱਲੀ: ਆਪਣੀ ਅਦਾਕਾਰੀ ,ਬੁਲੰਦ ਆਵਾਜ਼ ਤੇ ਬੇਝਿਜੱਕ ਆਪਣੀ ਗੱਲ ਰੱਖਣ ਲਈ ਮਨੋਜ ਤਿਵਾੜੀ ਹਮੇਸ਼ਾ ਸੁਰਖ਼ੀਆਂ 'ਚ ਰਹਿੰਦੇ ਹਨ। ਹਾਲ ਹੀ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ। ਜਿਸ 'ਚ ਉਹਨਾਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਦੇਸ਼ 'ਚ ਬਾਲ ਦਿਵਸ ਵਜੋਂ ਮਨਾਇਆ ਜਾਵੇ ਤਾਂ ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਮਿਲ ਸਕੇ।

Bal Divas ਉਹਨਾਂ ਨੇ ਪੀ ਟੀ ਸੀ ਨਿਊਜ਼ ਦੇ ਪੱਤਰਕਾਰ ਨਾਲ ਗੱਲ ਕਰਦੇ ਕਿਹਾ ਕਿ "ਇਹ ਇੱਕ ਜਾਇਜ਼ ਤੇ ਜ਼ਰੂਰੀ ਮੰਗ ਹੈ। ਹੁਣ ਤੱਕ ਪਤਾ ਨਹੀਂ ਕਿਵੇਂ ਇਸ ਮੰਗ ਨੂੰ ਅਣਗੌਲ਼ਿਆਂ ਕੀਤਾ ਗਿਆ ਹੈ। ਇਸ ਤੋਂ ਵੱਡਾ ਬਾਲ ਦਿਵਸ ਹੋਰ ਨਹੀਂ ਹੋ ਸਕਦਾ।

ਹੋਰ ਪੜ੍ਹੋ: ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਿੱਚ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ ,ਭਾਈ ਲੌਂਗੋਵਾਲ ਨੇ ਕੀਤਾ ਇਤਰਾਜ਼

ਅੱਜ ਦੇ ਸਮੇਂ ਇਹ ਬਹੁਤ ਲਾਜ਼ਮੀ ਹੈ ਕਿ ਲੋਕ ਉਹਨਾਂ ਦੀ ਲਾਸਾਨੀ ਸ਼ਹਾਦਤ ਦੀ ਕਹਾਣੀ ਸੁਣੇ ਤੇ ਸਮਝੇ ਕਿ ਕਿਵੇਂ ਉਹਨਾਂ ਨੇ ਮਾਤਰ ਭੂਮੀ ਲਈ ਸ਼ਹਾਦਤ ਦਿੱਤੀ ਹੈ। ਮੈਂ ਬਹੁਤ ਸੱਚੀ ਭਾਵਨਾ ਨਾਲ਼ ਇਹ ਮੰਗ ਕੀਤੀ ਹੈ ਤੇ ਸਮਝਦਾ ਹਾਂ ਕਿ ਇਹ ਮੰਗ ਜ਼ਰੂਰ ਪੂਰੀ ਹੋਵੇਗੀ।"

Bal Divas 14 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਜੀ ਦੇ ਜਨਮਦਿਨ 'ਤੇ ਮਨਾਏ ਜਾਂਦੇ ਬਾਲ ਦਿਵਸ 'ਤੇ ਉਹਨਾਂ ਟਿੱਪਣੀ ਕਰਦੇ ਕਿਹਾ ਕਿ ਚਾਚਾ ਨਹਿਰੂ ਨੂੰ ਬੱਚੇ ਪਿਆਰੇ ਸਨ ਤੇ ਜੋ ਇਸ ਤਰਾਂ ਦੇ ਵੀਰ ਬਾਲਕ ਜਿਹਨਾਂ ਆਪਣੀ ਮਾਤਰ ਭੂਮੀ ,ਸੰਸਕ੍ਰਿਤੀ,ਸੰਸਕਾਰਾਂ ਲਈ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਚਾਚਾ ਨਹਿਰੂ ਦੇ ਮੰਨਣ ਵਾਲ਼ੇ ਕਿਵੇਂ ਨਕਾਰ ਸਕਦੇ ਹਨ।

-PTC News

Related Post