ਥਰਮਲ ਪਲਾਂਟ ਤੋਂ ਬਾਅਦ ਹੁਣ ਏਮਜ਼ ਬਠਿੰਡਾ ਨੂੰ ਵੀ ਮਨਪ੍ਰੀਤ ਬਾਦਲ ਦੀ ਨਾਂਹ?

By  Joshi January 29th 2018 03:58 PM

Manpreet Badal, AIIMS Bathinda: ਥਰਮਲ ਪਲਾਂਟ ਤੋਂ ਬਾਅਦ ਹੁਣ ਏਮਜ਼ ਬਠਿੰਡਾ ਨੂੰ ਵੀ ਮਨਪ੍ਰੀਤ ਬਾਦਲ ਦੀ ਨਾਂਹ?

ਲੁਧਿਆਣਾ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ 'ਚ ਬਣ ਰਹੇ ਏਮਜ਼ ਦੇ ਬਾਰੇ ਬੋਲਦਿਆਂ ਹੋਇਆਂ ਕਿਹਾ ਕਿ ਸੂਬਾ ਸਰਕਾਰ ਦਾ ਏਮਜ਼ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਇਹ ਕੇਂਦਰ ਸਰਕਾਰ ਦਾ ਪ੍ਰਾਜੈਕਟ ਦਾ ਹੈ।

Manpreet Badal, AIIMS Bathinda: ਥਰਮਲ ਪਲਾਂਟ ਤੋਂ ਬਾਅਦ ਹੁਣ ਏਮਜ਼ ਬਠਿੰਡਾ ਨੂੰ ਵੀ ਮਨਪ੍ਰੀਤ ਬਾਦਲ ਦੀ ਨਾਂਹ?ਦੱਸਣਯੋਗ ਹੈ ਕਿ 750 ਬੈੱਡ ਦੇ ਏਮਜ਼ ਲਈ ਪੰਜਾਬ ਸਰਕਾਰ ਵੱਲੋਂ ਆਪਣਾ ਹਿੱਸਾ ਦੇਣ ਲਈ ਨਾਂਹ ਕਰ ਦਿੱਤੀ ਗਈ ਸੀ। ਵਿਰੋਧੀ ਦਿਰ ਵੱਲੋਂ ਏਮਜ਼ ਨੂੰ ਬਣਾਉਣ ਨੂੰ ਲੈ ਕੇ ਇਸ ਪ੍ਰਾਜੈਕਟ 'ਚ 'ਸਿਆਸੀ ਰੋੜੇ' ਅਟਕਾਉਣ ਦਾ ਇਲਜ਼ਾਮ ਵੀ ਮਨਪ੍ਰੀਤ ਬਾਦਲ 'ਤੇ ਲਗਾਇਆ ਗਿਆ ਸੀ, ਜਦਕਿ ਪਿਛਲੀ ਸਰਕਾਰ ਸਮੇਂ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਮਿਲੀ ਸੀ।

Manpreet Badal, AIIMS Bathinda: ਦੂਜੇ ਪਾਸੇ, ਬਠਿੰਡਾ ਲਈ ਪ੍ਰਸਤਾਵਿਤ ਏਮਜ਼ ਨੂੰ "ਖੇਤਰ ਦੇ ਲੋਕਾਂ ਲਈ ਜੀਵਨ-ਰੇਖਾ" ਬੁਲਾਉਂਦੇ ਹੋਏ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ਵਿਖੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਕੰਮ ਦੀ ਸ਼ੁਰੂਆਤ ਵਿੱਚ ਚਾਰ ਮਹੀਨਿਆਂ ਤੋਂ ਦੇਰੀ ਹੋਣ ਕਾਰਨ, ਸਿਵਲ ਕੰਮਾਂ ਲਈ ਲੋੜੀਂਦੇ ਨੋ-ਇਗਜ਼ਾਈਨ ਸਰਟੀਫਿਕੇਟ (ਐਨ ਓ ਸੀ) ਦੀ ਪ੍ਰਵਾਨਗੀ ਵਿੱਚ ਤੇਜ਼ੀ ਲਿਆਉਣ ਲਈ ਅਪੀਲ ਵੀ ਕੀਤੀ ਸੀ।

Manpreet Badal, AIIMS Bathinda: ਥਰਮਲ ਪਲਾਂਟ ਤੋਂ ਬਾਅਦ ਹੁਣ ਏਮਜ਼ ਬਠਿੰਡਾ ਨੂੰ ਵੀ ਮਨਪ੍ਰੀਤ ਬਾਦਲ ਦੀ ਨਾਂਹ?ਇਸ ਪ੍ਰਾਜੈਕਟ ਦੀ ਸਫਲਤਾ 'ਤੇ ਕੈਂਸਰ ਰੋਗੀਆਂ, ਦਿਲ ਤੇ ਵੱਡੀਆਂ ਸਰਜਰੀਆਂ ਦੇ ਮਰੀਜਾਂ ਨੂੰ ਵੱਡਾ ਲਾਹਾ ਮਿਲਣ ਵਾਲਾ ਸੀ, ਜਿਸ ਦੀ ਮੌਜੂਦਾ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਏਮਜ਼ ਬਠਿੰਡਾ ਨਾਲ ਐਮ.ਬੀ.ਬੀ.ਐਸ ਦੀ ੧੦੦ ਸੀਟਾਂ ਅਤੇ ਨਰਸਿੰਗ ਕਾਲਜ ਵੀ ਚੱਲਣੇ ਸਨ, ਜਿਸ ਨਾਲ ਡਾਕਟਰੀ 'ਚ ਭਵਿੱਖ ਦੇਖ ਰਹੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਹੋਣਾ ਸੀ।

Manpreet Badal, AIIMS Bathinda: ਥਰਮਲ ਪਲਾਂਟ ਤੋਂ ਬਾਅਦ ਹੁਣ ਏਮਜ਼ ਬਠਿੰਡਾ ਨੂੰ ਵੀ ਮਨਪ੍ਰੀਤ ਬਾਦਲ ਦੀ ਨਾਂਹ?ਕੁੱਲ 925 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ 'ਚ ਵੱਡਾ ਹਿੱਸਾ ਭਾਵ ਕਿ 75% ਹਿੱਸਾ ਕੇਂਦਰ ਸਰਕਾਰ ਨੇ ਦੇਣਾ ਸੀ ਜਦਕਿ ਬਾਕੀ ਬਚਦੇ ਪੈਸੇ ਦੇਣ ਤੋਂ ਵੀ ਪੰਜਾਬ ਸਰਕਾਰ ਨਾਂਹ ਨੁੱਕਰ ਕਰ ਰਹੀ ਸੀ।

ਇਸ ਪ੍ਰਾਜੈਕਟ ਨੂੰ ਹਰੀ ਝੰਡੀ ਨਾ ਦੇਣ ਦਾ ਕਾਰਨ ਪੰਜਾਬ ਸਰਕਾਰ ਵੱਲੋਂ ਵਿੱਤੀ ਹਾਲਤ ਠੀਕ ਨਾ ਹੋਣਾ ਅਤੇ ਆਰਥਿਕ ਸੰਕਟ ਦੱਸਿਆ ਜਾ ਰਿਹਾ ਸੀ।

—PTC News

Related Post