ਕੈਪਟਨ ਸਾਹਿਬ ਦੇ ਵਜੀਰ ਦੀ ਇਸ ਗਲਤੀ ਕਾਰਨ ਰੋਕਣਾ ਪਿਆ ਨਗਰ ਕੀਰਤਨ...!

By  Joshi October 28th 2017 08:24 PM -- Updated: October 28th 2017 08:26 PM

ਭਗਤ ਨਾਮਦੇਵ ਜੀ ਦੇ 747 ਪ੍ਰਕਾਸ਼ ਦਿਹਾੜੇਦੇ ਸੰਬੰਧ 'ਚ ਸਜਾਏ ਗਏ ਇੱਕ ਵਿਸ਼ਾਲ ਨਗਰ ਕੀਰਤਨ ਦੌਰਾਨ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਆਪਣੀ ਹਾਜ਼ਰੀ ਲਗਵਾਈ ਜਾਣੀ ਸੀ। ਇਸ ਲਈ ਮੰਤਰੀ ਸਾਹਿਬ ਨੂੰ ਸਵੇਰੇ 11 ਵਜੇ ਪਹੁੰਚਣ ਦਾ ਸਮਾਂ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਨਗਰ ਕੀਰਤਨ ਸਜਾਉਣ ਲਈ ਇਹ ਸਮਾਂ ਤੈਅ ਕੀਤਾ ਗਿਆ ਸੀ।

ਪਰ ਵਿੱਤ ਮੰਤਰੀ ਨੇ ਇਸ ਨਗਰ ਕੀਰਤਨ 'ਚ ਸਮੇਂ ਨਾਲ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ ਅਤੇ ਉਹ ਤਕਰੀਬਨ 2 ਘੰਟੇ ਦੇਰੀ ਨਾਲ 12:45 ਵਜੇ ਪਹੁੰਚੇ।

ਕੈਪਟਨ ਸਾਹਿਬ ਦੇ ਵਜੀਰ ਦੀ ਇਸ ਗਲਤੀ ਕਾਰਨ ਰੋਕਣਾ ਪਿਆ ਨਗਰ ਕੀਰਤਨ...!ਉਹਨਾਂ ਦੇ ਦੇਰੀ ਨਾਲ ਪਹੁੰਚਣ ਕਾਰਨ ਨਗਰ ਕੀਰਤਨ ਰਵਾਨਾ ਕਰਨ ਵਿੱਚ ਵੀ ਦੇਰੀ ਹੋਈ ਅਤੇ ਨਾਮਦੇਵ ਨਗਰ ਤੋਂ ਇਹ ਨਗਰ ਕੀਰਤਨ 1 ਵਜੇ ਰਵਾਨਾ ਹੋ ਸਕਿਆ।

ਜਨਤਾ ਨੇ ਇਸ ਬਾਰੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ । ਉਹਨਾਂ ਕਿਹਾ ਕਿ ਸਿਆਸੀ ਆਗੂਆਂ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਗਰ ਫੇਰੀ ਵਿੱਚ ਦੇਰੀ ਹੋਣਾ ਬਹੁਤ ਗਲਤ ਹੈ।

ਕੈਪਟਨ ਸਾਹਿਬ ਦੇ ਵਜੀਰ ਦੀ ਇਸ ਗਲਤੀ ਕਾਰਨ ਰੋਕਣਾ ਪਿਆ ਨਗਰ ਕੀਰਤਨ...!ਲੋਕਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋਰ ਕੋਈ ਨਹੀਂ ਹੋ ਸਕਦਾ।

ਕੈਪਟਨ ਸਾਹਿਬ ਦੇ ਵਜੀਰ ਦੀ ਇਸ ਗਲਤੀ ਕਾਰਨ ਰੋਕਣਾ ਪਿਆ ਨਗਰ ਕੀਰਤਨ...!ਸਿਰਫ ਇੰਨਾ ਹੀ ਨਹੀਂ, ਇਸ ਕਾਰਨ ਗੱਤਕੇ ਦੇ ਖਿਡਾਰੀਆਂ ਨੇ ਵੀ ਦੁੱਖ ਜ਼ਾਹਰ ਕਰ ਇਸਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਸੰਬੰਧ 'ਚ ਮਨਪ੍ਰੀਤ ਬਾਦਲ  ਨੇ ਮੀਡੀਆ ਦੇ ਸਵਾਲਾਂ ਨੂੰ ਟਾਲਣਾ ਬਿਹਤਰ ਸਮਝਿਆ ਅਤੇ ਉਹ ਜਲਦੀ ਨਾਲ ਮੌਕੇ ਤੋਂ ਚੱਲਦੇ ਬਣੇ।

—PTC News

Related Post