ਇੱਕ ਵਿਅਕਤੀ ਨੂੰ ਫਸਾਉਣ ਦੇ ਚੱਕਰ 'ਚ ਖੁਦ ਫਸੀ ਪੰਜਾਬ ਪੁਲਿਸ , 7-7 ਸਾਲ ਦੀ ਹੋਈ ਸਜ਼ਾ

By  Shanker Badra March 26th 2019 10:48 AM

ਇੱਕ ਵਿਅਕਤੀ ਨੂੰ ਫਸਾਉਣ ਦੇ ਚੱਕਰ 'ਚ ਖੁਦ ਫਸੀ ਪੰਜਾਬ ਪੁਲਿਸ , 7-7 ਸਾਲ ਦੀ ਹੋਈ ਸਜ਼ਾ:ਮਾਨਸਾ : ਮਾਨਸਾ ਦੀ ਇੱਕ ਅਦਾਲਤ ਨੇ ਥਾਣੇਦਾਰ ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ।ਮਾਨਸਾ ਜ਼ਿਲ੍ਹੇ ਦੀ ਜੋਗਾ ਪੁਲਿਸ ਨੇ 2010 ਵਿਚ ਮੈਡੀਕਲ ਸਟੋਰ ਦੇ ਮਾਲਕ ਖ਼ਿਲਾਫ਼ ਨਸ਼ੀਲੇ ਪਾਊਡਰ ਦਾ ਝੂਠਾ ਕੇਸ ਦਰਜ ਕੀਤਾ ਸੀ। [caption id="attachment_274462" align="aligncenter" width="300"]Mansa court Three police officers 7-7 years sentence ਇੱਕ ਵਿਅਕਤੀ ਨੂੰ ਫਸਾਉਣ ਦੇ ਚੱਕਰ 'ਚ ਖੁਦ ਫਸੀ ਪੰਜਾਬ ਪੁਲਿਸ , 7-7 ਸਾਲ ਦੀ ਹੋਈ ਸਜ਼ਾ[/caption] ਜਾਣਕਾਰੀ ਅਨੁਸਾਰ ਜੋਗਾ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਰਮੇਸ਼ ਕੁਮਾਰ ਨੂੰ 4 ਅਗਸਤ, 2010 ਨੂੰ ਮਾਨਸਾ ਤੋਂ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਾਊਡਰ ਦੀ ਰਿਕਵਰੀ ਦਿਖਾਈ ਸੀ।ਪੁਲਿਸ ਰਿਕਾਰਡ ਵਿੱਚ ਰਮੇਸ਼ ਨੂੰ ਪਿੰਡ ਰੱਲਾ ਤੋਂ ਗ੍ਰਿਫ਼ਤਾਰ ਕੀਤਾ ਦਿਖਾਇਆ ਗਿਆ ਹੈ ਜਦਕਿ ਜੋਗਾ ਪੁਲਿਸ ਨੇ ਰਮੇਸ਼ ਕੁਮਾਰ ਨੂੰ ਮਾਨਸਾ ਵਿੱਚ ਉਸ ਦੀ ਦੁਕਾਨ ਤੋਂ ਹੀ ਗ੍ਰਿਫ਼ਤਾਰ ਕੀਤਾ ਸੀ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। [caption id="attachment_274464" align="aligncenter" width="274"]Mansa court Three police officers 7-7 years sentence ਇੱਕ ਵਿਅਕਤੀ ਨੂੰ ਫਸਾਉਣ ਦੇ ਚੱਕਰ 'ਚ ਖੁਦ ਫਸੀ ਪੰਜਾਬ ਪੁਲਿਸ , 7-7 ਸਾਲ ਦੀ ਹੋਈ ਸਜ਼ਾ[/caption] ਜਿਸ ਤੋਂ ਬਾਅਦ ਅਦਾਲਤ ਨੇ ਸਬੂਤਾਂ ਦੇ ਮੱਦੇਨਜ਼ਰ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 3 ਪੁਲਿਸ ਮੁਲਾਜ਼ਮਾਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਹੈ ਤੇ ਮੈਡੀਕਲ ਸਟੋਰ ਦੇ ਮਾਲਕ ਰਮੇਸ਼ ਕੁਮਾਰ ਨੂੰ ਬਰੀ ਕਰ ਦਿੱਤਾ ਹੈ।ਇਸ ਤੋਂ ਬਾਅਦ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।ਤਿੰਨ ਮੁਲਜ਼ਮਾਂ ਵਿੱਚੋਂ ਸਬ ਇੰਸਪੈਕਟਰ ਗੁਰਦਰਸ਼ਨ ਸਿੰਘ ਇਸ ਸਮੇਂ ਰਿਟਾਇਰ ਹੋ ਗਏ ਹਨ।ਦੂਜੇ ਮੁਲਜ਼ਮ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਬਠਿੰਡਾ ਜ਼ਿਲ੍ਹੇ ਵਿੱਚ ਤਾਇਨਾਤ ਹਨ ਜਦਕਿ ਤੀਜੇ ਅਜੈਬ ਸਿੰਘ ਮਾਨਸਾ ਪੁਲਿਸ ਵਿੱਚ ਹੀ ਤਾਇਨਾਤ ਹਨ। [caption id="attachment_274463" align="aligncenter" width="300"]Mansa court Three police officers 7-7 years sentence ਇੱਕ ਵਿਅਕਤੀ ਨੂੰ ਫਸਾਉਣ ਦੇ ਚੱਕਰ 'ਚ ਖੁਦ ਫਸੀ ਪੰਜਾਬ ਪੁਲਿਸ , 7-7 ਸਾਲ ਦੀ ਹੋਈ ਸਜ਼ਾ[/caption] ਇਸ ਦੌਰਾਨ ਸ਼ਿਕਾਇਤਕਰਤਾ ਦੇ ਵਕੀਲ ਸਤੀਸ਼ ਕੁਮਾਰ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਏ ਗਏ 2 ਨਮੂਨਿਆਂ ਦੀ ਰਿਪੋਰਟ 'ਚ ਪੁਲਿਸ ਪਹਿਲਾਂ ਨਮੂਨਾ ਗ਼ਾਇਬ ਹੀ ਕਰ ਗਈ।ਉਨ੍ਹਾਂ ਦੱਸਿਆ ਕਿ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦਰਜ ਮੁਕੱਦਮੇ ਨੂੰ ਝੂਠਾ ਪਾਇਆ ਅਤੇ ਉਸ ਵਕਤ ਦੇ ਥਾਣੇ ਦੇ ਮੁੱਖ ਅਫ਼ਸਰ ਗੁਰਦਰਸ਼ਨ ਸਿੰਘ, ਸਬ ਇੰਸਪੈਕਟਰ ਯਾਦਵਿੰਦਰ ਸਿੰਘ, ਸਹਾਇਕ ਸਬ ਇੰਸਪੈਕਟਰ ਅਜੈਬ ਸਿੰਘ ਨੂੰ ਉਪਰੋਕਤ ਸਜ਼ਾ ਸੁਣਾਉਂਦਿਆਂ ਕਾਂਸਟੇਬਲ ਮਲਕੀਤ ਸਿੰਘ ਨੂੰ ਬਰੀ ਕਰਨ ਦਾ ਫ਼ੈਸਲਾ ਦਿੱਤਾ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਾਜ਼ਿਲਕਾ ‘ਚ ਵਿਜੀਲੈਂਸ ਵਿਭਾਗ ਨੇ ਐਕਸਾਈਜ਼ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ -PTCNews

Related Post