ਮਾਨਸਾ: ਪਿੰਡ ਫੱਤਾ ਮਾਲੋਕੇ 'ਚ ਕਾਂਗਰਸ ਨੂੰ ਛੱਡ 15 ਪਰਿਵਾਰ ਅਕਾਲੀ ਦਲ 'ਚ ਸ਼ਾਮਲ, ਹਰਸਿਮਰਤ ਬਾਦਲ ਨੇ ਕੀਤਾ ਨਿੱਘਾ ਸਵਾਗਤ

By  Jashan A May 8th 2019 10:42 AM

ਮਾਨਸਾ: ਪਿੰਡ ਫੱਤਾ ਮਾਲੋਕੇ 'ਚ ਕਾਂਗਰਸ ਨੂੰ ਛੱਡ 15 ਪਰਿਵਾਰ ਅਕਾਲੀ ਦਲ 'ਚ ਸ਼ਾਮਲ, ਹਰਸਿਮਰਤ ਬਾਦਲ ਨੇ ਕੀਤਾ ਨਿੱਘਾ ਸਵਾਗਤ,ਮਾਨਸਾ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ 'ਚ ਵੱਡਾ ਬਲ ਮਿਲ ਰਿਹਾ ਹੈ। ਜਿਸ ਦੌਰਾਨ ਵੱਡੀ ਗਿਣਤੀ 'ਚ ਲੋਕ ਸੂਬੇ ਭਰ ਤੋਂ ਪਾਰਟੀ ਨਾਲ ਜੁੜ੍ਹ ਰਹੇ ਹਨ। ਇਸ ਦੇ ਤਹਿਤ ਅੱਜ ਇੱਕ ਵਾਰ ਫਿਰ ਅਕਾਲੀ ਦਲ ਨੂੰ ਵੱਡਾ ਬਲ ਮਿਲਿਆ ਅਤੇ ਕਾਂਗਰਸ ਨੂੰ ਝਟਕਾ ਲੱਗਿਆ ਹੈ।

sad ਮਾਨਸਾ: ਪਿੰਡ ਫੱਤਾ ਮਾਲੋਕੇ 'ਚ ਕਾਂਗਰਸ ਨੂੰ ਛੱਡ 15 ਪਰਿਵਾਰ ਅਕਾਲੀ ਦਲ 'ਚ ਸ਼ਾਮਲ, ਹਰਸਿਮਰਤ ਬਾਦਲ ਨੇ ਕੀਤਾ ਨਿੱਘਾ ਸਵਾਗਤ

ਹੋਰ ਪੜ੍ਹੋ:ਹਰਸਿਮਰਤ ਕੌਰ ਬਾਦਲ ਨੇ ਅੱਪੂ ਸੋਸਾਇਟੀ ਦੇ ਮਾਸੂਮਾਂ ਨਾਲ ਬਿਤਾਏ ਪਲ, ਵੰਡੀਆਂ ਚਾਕਲੇਟਾਂ ਅਤੇ ਟਾਫੀਆਂ

ਦਰਅਸਲ, ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕੇ ਵਿੱਚ 15 ਪਰਿਵਾਰ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਇਹਨਾਂ ਸਾਰੇ ਪਰਿਵਾਰਾਂ ਨੂੰ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿਰੋਪਾਓ ਪਾ ਕੇ ਪਾਰਟੀ ਸ਼ਾਮਲ ਕੀਤਾ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਾਰੇ ਪਰਿਵਾਰਾਂ ਮਨੁ ਪਾਰਟੀ 'ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।

sad ਮਾਨਸਾ: ਪਿੰਡ ਫੱਤਾ ਮਾਲੋਕੇ 'ਚ ਕਾਂਗਰਸ ਨੂੰ ਛੱਡ 15 ਪਰਿਵਾਰ ਅਕਾਲੀ ਦਲ 'ਚ ਸ਼ਾਮਲ, ਹਰਸਿਮਰਤ ਬਾਦਲ ਨੇ ਕੀਤਾ ਨਿੱਘਾ ਸਵਾਗਤ

ਉਥੇ ਹੀ ਸ਼ਾਮਲ ਹੋਏ ਪਰਿਵਾਰਾਂ ਨੇ ਲੋਕ ਸਭਾ ਚੋਣਾਂ 'ਚ ਪਾਰਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਜ਼ਿਕਰ ਏ ਖਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਹਲਕੇ 'ਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ। ਜਿਸ ਦੌਰਾਨ ਅੱਜ ਉਹ ਮਾਨਸਾ ਦੌਰੇ 'ਤੇ ਹਨ।

ਹੋਰ ਪੜ੍ਹੋ:ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ‘ਚ ਪਾਈ ਵੋਟ

sad ਮਾਨਸਾ: ਪਿੰਡ ਫੱਤਾ ਮਾਲੋਕੇ 'ਚ ਕਾਂਗਰਸ ਨੂੰ ਛੱਡ 15 ਪਰਿਵਾਰ ਅਕਾਲੀ ਦਲ 'ਚ ਸ਼ਾਮਲ, ਹਰਸਿਮਰਤ ਬਾਦਲ ਨੇ ਕੀਤਾ ਨਿੱਘਾ ਸਵਾਗਤ

ਅੱਜ ਉਹਨਾਂ ਨੇ ਪਹਿਲੇ ਪ੍ਰੋਗਰਾਮ 'ਚ ਪਿੰਡ ਫੱਤਾ ਮਾਲੋਕੇ ਪੁੱਜ ਕੇ ਇਹਨਾਂ ਪਰਿਵਾਰਾਂ ਨੂੰ ਅਕਾਲੀ ਦਲ 'ਚ ਸ਼ਾਮਲ ਕੀਤਾ। ਇਸ ਮੌਕੇ ਉਹਨਾਂ ਨਾਲ ਉਹਨਾਂ ਦੀ ਬੇਟੀ ਹਰਕੀਰਤ ਕੌਰ ਬਾਦਲ ਵੀ ਮੌਜੂਦ ਰਹੀ। ਜ਼ਿਕਰਯੋਗ ਹੈ ਕਿ ਪੰਜਾਬ 'ਚ 19 ਮਈ ਨੂੰ 13 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

Related Post