ਮਾਨਸਾ : ਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਕ ਹਾਦਸਾ , ਇੱਕ ਨੌਜਵਾਨ ਦੀ ਮੌਤ  

By  Shanker Badra March 20th 2021 12:47 PM

ਮਾਨਸਾ : ਪੰਜਾਬ ਭਰ ਵਿੱਚ ਸੜਕਾਂ ਉੱਤੇ ਮੌਤ ਬਣਕੇ ਘੁੰਮ ਰਹੇ ਆਵਾਰਾ ਪਸ਼ੂ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਨਾਲ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ ਪਰ ਸਰਕਾਰ ਵੱਲੋਂ ਗਊ ਟੈਕਸ ਲਏ ਜਾਣ ਦੇ ਬਾਵਜੂਦ ਇਨ੍ਹਾਂ ਆਵਾਰਾ ਪਸ਼ੂਆਂ ਉੱਤੇ ਲਗਾਮ ਨਹੀਂ ਲਾਈ ਜਾ ਰਹੀ।

Mansa : young man died in tragic accident caused by Stray animals ਮਾਨਸਾ : ਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਕ ਹਾਦਸਾ , ਇੱਕ ਨੌਜਵਾਨ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ 

ਜਿਸ ਕਾਰਨ ਹਰ ਰੋਜ਼ ਅਨੇਕਾਂ ਹਾਦਸੇ ਵਾਪਰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ। ਮਾਨਸਾ ਦੇ ਪਿੰਡ ਰਾਏਪੁਰ ਦੇ ਸੁਰਿੰਦਰ ਸਿੰਘ 23 ਸਾਲਾ ਨੌਜਵਾਨ ਦੀ ਆਵਾਰਾ ਪਸ਼ੂ ਨੇ ਜਾਨ ਲੈ ਲਈ ਹੈ। ਪਰਿਵਾਰ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਅਤੇ ਅਵਾਰਾ ਪਸ਼ੂਆਂ 'ਤੇ ਨੱਥ ਪਾਉਣ ਦੀ ਅਪੀਲ ਕੀਤੀ ਗਈ ਹੈ।

Mansa : young man died in tragic accident caused by Stray animals ਮਾਨਸਾ : ਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਕ ਹਾਦਸਾ , ਇੱਕ ਨੌਜਵਾਨ ਦੀ ਮੌਤ

ਮਾਨਸਾ 'ਚ ਬੀਤੀ ਰਾਤ 2 ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਦੀ ਅਵਾਰਾ ਪਸ਼ੂ ਨਾਲ ਟਕਰਾ ਕੇ ਮੌਤ ਹੋਈ ਹੈ ਅਤੇ ਦੂਜੇ ਨੌਜਵਾਨ ਦੇ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ 'ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ

Mansa : young man died in tragic accident caused by Stray animals ਮਾਨਸਾ : ਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਕ ਹਾਦਸਾ , ਇੱਕ ਨੌਜਵਾਨ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਪਿੰਡ ਮੂਸਾ ਤੇ ਮਾਖਾ ਵਿਚਕਾਰ ਭੁੱਲਰ ਢਾਬੇ ਦੇ ਨਜ਼ਦੀਕ ਅਵਾਰਾ ਪਸ਼ੂ ਨਾਲ ਟਕਰਾ ਕੇ 25 ਸਾਲਾਂ ਸੁਰਿੰਦਰ ਸਿੰਘ ਪੁੱਤਰ ਮੇਵਾ ਸਿੰਘ ਰਾਏਪੁਰ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ।

-PTCNews

Related Post