ਮਾਰਗਰੇਟ ਅਲਵਾ ਵਿਰੋਧੀ ਧਿਰ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਹੋਵੇਗੀ ਉਮੀਦਵਾਰ

By  Pardeep Singh July 17th 2022 05:06 PM -- Updated: July 17th 2022 05:10 PM

ਨਵੀਂ ਦਿੱਲੀ: ਮਾਰਗਰੇਟ ਅਲਵਾ ਵਿਰੋਧੀ ਧਿਰ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੋਵੇਗੀ। ਵਿਰੋਧੀ ਪਾਰਟੀਆਂ ਨੇ ਉਪ ਰਾਸ਼ਟਰਪਤੀ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ।  ਮਾਰਗਰੇਟ ਅਲਵਾ  ਕਾਂਗਰਸ ਦੀ ਸੀਨੀਅਰ ਆਗੂ ਹੈ। ਉਹ ਸਾਬਕਾ ਗਵਰਨਰ ਵੀ ਰਹਿ ਚੁੱਕੀ ਹੈ।ਮਾਰਗਰੇਟ ਰਾਜਸਥਾਨ ਦੀ ਰਹਿਣ ਵਾਲੀ ਹੈ। ਐਨਸੀਪੀ ਮੁਖੀ ਸ਼ਰਦ ਪਵਾਰ ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਮਾਰਗਰੇਟ ਅਲਵਾ ਦਾ ਜਨਮ 24 ਮਈ 1942 ਨੂੰ ਮੰਗਲੁਰੂ, ਕਰਨਾਟਕ ਵਿੱਚ ਹੋਇਆ ਸੀ। ਉਸਨੇ ਬੰਗਲੌਰ ਵਿੱਚ ਆਪਣੀ ਪੜ੍ਹਾਈ ਕੀਤੀ। ਉਸਨੇ 1964 ਵਿੱਚ ਨਿਰੰਜਨ ਅਲਵਾ ਨਾਲ ਵਿਆਹ ਕੀਤਾ। ਉਨ੍ਹਾਂ ਦੀ ਇੱਕ ਬੇਟੀ ਅਤੇ ਤਿੰਨ ਪੁੱਤਰ ਹਨ। ਮਾਰਗਰੇਟ ਅਲਵਾ ਨੇ ਕਾਨੂੰਨ ਦੀ ਪੜ੍ਹਾਈ ਕਰਕੇ ਇੱਕ ਵਕੀਲ ਵਜੋਂ ਆਪਣੀ ਪਛਾਣ ਬਣਾਈ। ਇਹ ਵੀ ਪੜ੍ਹੋ;ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਦਾ ਵਿਜੀਲੈਂਸ ਨੂੰ ਮਿਲਿਆ 4 ਦਿਨ ਦਾ ਰਿਮਾਂਡ -PTC News

Related Post