ਆਖਿਰ ਅਜਿਹਾ ਕੀ ਕਾਰਨਾਮਾ ਕੀਤਾ ਇਸ 5 ਸਾਲ ਦੇ ਬੱਚੇ ਨੇ, ਜੋ ਤੋਹਫ਼ੇ 'ਚ ਮਿਲੀ ਮਹਿੰਗੀ ਕਾਰ, ਜਾਣੋ ਮਾਮਲਾ

By  Jashan A November 22nd 2018 09:05 AM

ਆਖਿਰ ਅਜਿਹਾ ਕੀ ਕਾਰਨਾਮਾ ਕੀਤਾ ਇਸ 5 ਸਾਲ ਦੇ ਬੱਚੇ ਨੇ, ਜੋ ਤੋਹਫ਼ੇ 'ਚ ਮਿਲੀ ਮਹਿੰਗੀ ਕਾਰ, ਜਾਣੋ ਮਾਮਲਾ,ਮਾਸਕੋ: ਅੱਜ ਦੇ ਬੱਚੇ ਨਾ ਕੇਵਲ ਪੜ੍ਹਾਈ 'ਚ ਹੀ ਸਗੋਂ ਹਰ ਖੇਤਰ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਪਰ ਅਕਸਰ ਹੀ ਦੇਖਿਆ ਜਾ ਰਿਹਾ ਹੈ ਕਿ ਅੱਜ ਦੇ ਬੱਚੇ ਕੁਝ ਅਜਿਹਾ ਕਰ ਦਿੰਦੇ ਹਨ, ਜਿਸ ਨੂੰ ਦੇਖ ਸਾਹਮਣੇ ਵਾਲੇ ਦੇ ਵੀ ਹੋਸ਼ ਉੱਡ ਜਾਂਦੇ ਹਨ।

car ਅਜਿਹਾ ਹੀ ਇੱਕ ਵਿਲੱਖਣ ਕਾਰਨਾਮਾ ਇਕ 5 ਸਾਲਾ ਬੱਚੇ ਨੇ ਕਰ ਕੇ ਦਿਖਾਇਆ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਬੱਚੇ ਨੇ 50 ਜਾਂ 100 ਨਹੀਂ ਸਗੋਂ 4000 ਤੋਂ ਜ਼ਿਆਦਾ ਪੁਸ਼ ਅੱਪ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਸ ਬੱਚੇ ਨੇ 2 ਘੰਟੇ 25 ਮਿੰਟ 'ਚ ਇਹ ਕਾਰਨਾਮਾ ਕੀਤਾ। ਇਸ਼ ਬੱਚੇ ਦਾ ਨਾਮ ਰਹੀਮ ਕੁਰੈਯੇਵ ਹੈ।

ਹੋਰ ਪੜ੍ਹੋ: ਬੀਐੱਸਐੱਫ ਨੂੰ ਮਿਲੀ ਵੱਡੀ ਸਫ਼ਲਤਾ, ਖੇਮਕਰਨ ਤੋਂ ਇੱਕ ਪਾਕਿ ਨਾਗਰਿਕ ਨੂੰ ਕੀਤਾ ਕਾਬੂ

ਦੱਸਿਆ ਜਾ ਰਿਹਾ ਹੈ ਕਿ ਇਸ ਬੱਚੇ ਨੂੰ ਬਚਪਨ ਤੋਂ ਹੀ ਕਸਰਤ ਕਰਨਾ ਪਸੰਦ ਹੈ।ਰਹੀਮ ਨੇ 4,105 ਪੁਸ਼ ਅੱਪ ਕਰ ਕੇ ਵਰਲਡ ਰਿਕਾਰਡ ਬਣਾਇਆ ਹੈ। ਇਸ ਬੱਚੇ ਦੀ ਇਸ ਸਫਲਤਾ ਤੋਂ ਖੁਸ਼ ਹੋ ਕੇ ਰੂਸੀ ਫੌਜ ਦੇ ਲੈਫਟੀਨੈਂਟ ਰਮਜ਼ਾਨ ਕਦਰੋਵ ਨੇ ਰਹੀਮ ਨੂੰ ਮਰਸੀਡੀਜ਼ ਕਾਰ ਤੋਹਫੇ ਵਿਚ ਦਿੱਤੀ ਹੈ।ਜਿਸ ਦੀ ਕੀਮਤ ਲੱਗਭਗ 26 ਲੱਖ ਰੁਪਏ ਹੈ।

—PTC News

Related Post