ਲਖੀਮਪੁਰ ਖੀਰੀ 'ਚ ਬੱਸ ਅਤੇ ਟਰੱਕ ਦੀ ਹੋਈ ਜਬਰਦਸਤ ਟੱਕਰ, 8 ਦੀ ਮੌਤ, 30 ਜ਼ਖ਼ਮੀ

By  Riya Bawa September 28th 2022 12:23 PM -- Updated: September 28th 2022 12:24 PM

Lakhimpur Bus Accident: ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਵੱਡਾ ਹਾਦਸਾ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਆਇਰਾ ਪੁਲ 'ਤੇ ਇਕ ਤੇਜ਼ ਰਫਤਾਰ ਟਰੱਕ ਅਤੇ ਇਕ ਨਿੱਜੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਬੱਸ ਵਿੱਚ ਡਰਾਈਵਰ ਸਮੇਤ ਕਰੀਬ 65 ਲੋਕ ਸਵਾਰ ਸਨ। ਇਨ੍ਹਾਂ 'ਚੋਂ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 30 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

LakhimpurBusAccident

ਲਖੀਮਪੁਰ ਖੀਰੀ ਦੇ ਏਡੀਐਮ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਗੰਭੀਰ ਜ਼ਖ਼ਮੀਆਂ ਨੂੰ ਲਖਨਊ ਰੈਫ਼ਰ ਕਰ ਦਿੱਤਾ ਗਿਆ ਹੈ। ਬਾਕੀ ਲੋਕਾਂ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਕਰਕੇ ਬੱਸ ਪੂਰੀ ਤਰ੍ਹਾਂ ਸੜ ਗਈ। ਬੱਸ ਧਰੌੜਾ ਦੇ ਈਸ਼ਾਨਗਰ ਤੋਂ ਲਖਨਊ ਆ ਰਹੀ ਸੀ, ਜਦਕਿ ਟਰੱਕ ਪੰਜਾਬ ਵਾਲੇ ਪਾਸੇ ਤੋਂ ਆ ਰਿਹਾ ਸੀ। ਇਹ ਹਾਦਸਾ NH-730 ਦੇ ਆਇਰਾ ਪੁਲ 'ਤੇ ਵਾਪਰਿਆ। ਇਸ ਤੋਂ ਬਾਅਦ ਹਾਈਵੇਅ ਦੇ ਦੋਵੇਂ ਪਾਸੇ ਕਰੀਬ 8 ਕਿਲੋਮੀਟਰ ਤੱਕ ਜਾਮ ਲੱਗ ਗਿਆ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਡੀਐਮ ਅਤੇ ਐਸਪੀ ਨੂੰ ਮੌਕੇ 'ਤੇ ਭੇਜਿਆ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਇਨ੍ਹਾਂ ਦੋਵਾਂ ਵਾਹਨਾਂ 'ਚ ਫਸੇ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦੇ ਬਾਅਦ ਸੜਕ ਤੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਜਲਾਲਾਬਾਦ 'ਚ ਰੇਡ ਕਰਨ ਗਈ ਮਾਈਨਿੰਗ ਟੀਮ 'ਤੇ ਹਮਲਾ, ਜੇਈ ਸਣੇ ਦੋ ਫੱਟੜ

ਬੱਸ 'ਚ ਸਵਾਰ ਇਕ ਯਾਤਰੀ ਨੇ ਦੱਸਿਆ, 'ਬੱਸ 65 ਯਾਤਰੀਆਂ ਨੂੰ ਲੈ ਕੇ ਧੌਰਹਾਰਾ ਤੋਂ ਲਖਨਊ ਵੱਲ ਆ ਰਹੀ ਸੀ। ਡਰਾਈਵਰ ਬੱਸ ਨੂੰ ਬਹੁਤ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ। ਸਵਾਰੀਆਂ ਨੇ ਸਪੀਡ ਘੱਟ ਕਰਨ ਲਈ ਕਿਹਾ ਪਰ ਡਰਾਈਵਰ ਨਹੀਂ ਮੰਨਿਆ। ਇਹੀ ਕਾਰਨ ਹੈ ਕਿ ਐਰਾ ਪੁਲ 'ਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਬੱਸ 'ਚ ਸਵਾਰ 4 ਸਵਾਰੀਆਂ ਅਤੇ ਟਰੱਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਲ੍ਹਾ ਹਸਪਤਾਲ ਲਿਜਾਂਦੇ ਸਮੇਂ ਟਰੱਕ ਦੇ ਕੰਡਕਟਰ ਦੀ ਮੌਤ ਹੋ ਗਈ।"

 

-PTC News

Related Post