ਮੌੜ ਮੰਡੀ ਬੰਬ ਧਮਾਕੇ ਸਬੰਧੀ ਰੀਵਿਊ ਪਟੀਸ਼ਨ ਮਨਜ਼ੂਰ, ਜਾਣੋ ਕਿਉਂ ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾ

By  Ravinder Singh February 22nd 2022 04:39 PM

ਚੰਡੀਗੜ੍ਹ : 2017 ਵਿਚ ਬਠਿੰਡਾ ਦੀ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਦੇ ਮਾਮਲੇ ਉਤੇ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਚੱਲੇਗਾ। ਮੌੜ ਮੰਡੀ ਬੰਬ ਧਮਾਕੇ ਸਬੰਧੀ ਰੀਵਿਊ ਪਟੀਸ਼ਨ ਮਨਜ਼ੂਰ, ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾਹਾਈ ਕੋਰਟ ਨੇ ਇਸ ਮਾਮਲੇ ਸਬੰਧੀ ਰੀਵਿਊ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ 2017 ਵਿਚ ਮੌੜ ਮੰਡੀ ਧਮਾਕੇ ਮਾਮਲੇ ਦੀ ਜਾਂਚ ਲਈ ਸਿੱਟ ਬਣਾਈ ਗਈ ਸੀ ਜਿਸ ਦੇ ਸਬੰਧ ਵਿਚ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਕਾਬਿਲਗੌਰ ਹੈ ਕਿ 2017 ਵਿਚ ਵਿਧਾ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾ ਮੰਡੀ ਮੌੜ ਵਿਚ ਧਮਾਕਾ ਹੋਇਆ ਸੀ। ਮੌੜ ਮੰਡੀ ਬੰਬ ਧਮਾਕੇ ਸਬੰਧੀ ਰੀਵਿਊ ਪਟੀਸ਼ਨ ਮਨਜ਼ੂਰ, ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾਇਹ ਧਮਾਕਾ ਮੌੜ ਮੰਡੀ ਵਿਧਾਨ ਸਭਾ ਹਲਕ ਵਿਚ ਇਕ ਕਾਂਗਰਸੀ ਉਮੀਦਵਾਰ ਦੀ ਜਨਤਕ ਮੀਟਿੰਗ ਦੌਰਾਨ ਹੋਇਆ ਸੀ। ਇਸ ਧਮਾਕੇ ਵਿਚ 7 ਲੋਕਾਂ ਦੀ ਜਾਨ ਚਲੀ ਗਈ ਸੀ। ਮੌੜ ਮੰਡੀ ਬੰਬ ਧਮਾਕੇ ਸਬੰਧੀ ਰੀਵਿਊ ਪਟੀਸ਼ਨ ਮਨਜ਼ੂਰ, ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾਇਸ ਧਮਾਕੇ ਸਬੰਧੀ ਸਿਆਸੀ ਗਲਿਆਰਿਆਂ ਵਿਚ ਕਈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ। ਹਾਈ ਕੋਰਟ ਨੇ ਇਸ ਮਾਮਲੇ ਸਬੰਧੀ ਰੀਵਿਊ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ ਸਿਆਸੀ ਗਲਿਆਰਿਆਂ ਵਿਚ ਮੁੜ ਤੋਂ ਚਰਚਾ ਛਿੜ ਗਈ ਹੈ। ਇਹ ਵੀ ਪੜ੍ਹੋ : ਕੈਨੇਡੀਅਨ ਸੰਸਦ ਮੈਂਬਰਾਂ ਵੱਲੋਂ ਐਮਰਜੈਂਸੀ ਐਕਟ ਦੀ ਵਰਤੋਂ ਦਾ ਸਮਰਥਨ

Related Post