ਚੰਡੀਗੜ੍ਹ 'ਚ ਐਮਬੀਬੀਐਸ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

By  Ravinder Singh April 19th 2022 01:59 PM

ਚੰਡੀਗੜ੍ਹ : ਚੰਡੀਗੜ੍ਹ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੇ ਆਤਮਹੱਤਿਆ ਕਰ ਲਈ ਹੈ। ਮੈਡੀਕਲ ਵਿਦਿਆਰਥਣ ਦੀ ਲਾਸ਼ ਸੈਕਟਰ-22 ਡੀ ਸਥਿਤ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਮ੍ਰਿਤਕਾ ਦੀ ਪਛਾਣ 21 ਸਾਲਾ ਤਰੁਸ਼ਿਖਾ ਵਜੋਂ ਹੋਈ ਹੈ। ਤਰੁਸ਼ਿਖਾ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀਐਮਸੀਐਚ-32), ਸੈਕਟਰ-32 ਵਿੱਚ ਐਮ.ਬੀ.ਬੀ.ਐਸ ਦੀ ਵਿਦਿਆਰਥਣ ਸੀ।

ਚੰਡੀਗੜ੍ਹ 'ਚ ਐਮਬੀਬੀਐਸ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀਤਰੁਸ਼ਿਖਾ ਦੇ ਸੱਜੇ ਹੱਥ ਦੀ ਨਾੜ ਵੀ ਕੱਟੀ ਗਈ। ਜਾਣਕਾਰੀ ਮਿਲਣ 'ਤੇ ਮੌਕੇ ਉਤੇ ਪੁਲਿਸ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸੈਕਟਰ-16 ਹਸਪਤਾਲ 'ਚ ਦਾਖ਼ਲ ਕਰਵਾਇਆ ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਮੁਤਾਬਕ ਖ਼ੁਦਕੁਸ਼ੀ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਹੁਣ ਤਕ ਦੀ ਜਾਂਚ ਵਿੱਚ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ। ਪੁਲਿਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਤਰੁਸ਼ਿਖਾ ਦੇ ਕਾਲਜ 'ਚ ਸੋਮਵਾਰ ਤੋਂ ਦੂਜਾ ਸੈਸ਼ਨ ਸ਼ੁਰੂ ਹੋ ਗਿਆ ਸੀ।

ਚੰਡੀਗੜ੍ਹ 'ਚ ਐਮਬੀਬੀਐਸ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀਜਦੋਂ ਕਿ ਉਹ ਪਹਿਲੇ ਦਿਨ ਘਰ ਵਿਚ ਇਕੱਲੀ ਸੀ। ਇਸ ਦੇ ਨਾਲ ਹੀ ਵਿਦਿਆਰਥੀ ਦਾ ਪਹਿਲਾ ਸੈਸ਼ਨ ਕਿਸੇ ਕਾਰਨ ਮਿਸ ਹੋ ਗਿਆ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਤਰੁਸ਼ਿਖਾ ਨੇ ਸਰਜੀਕਲ ਚਾਕੂ ਨਾਲ ਆਪਣੇ ਹੱਥ ਦੀ ਨਾੜ ਕੱਟੀ ਸੀ।

ਮਾਂ ਨੇ ਘਰ ਪਹੁੰਚ ਕੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਤਾਲਾ ਲੱਗਿਆ ਹੋਇਆ ਸੀ। ਜਦੋਂ ਕਾਫੀ ਦੇਰ ਤੱਕ ਬੇਟੀ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਮਾਂ ਗੁਆਂਢੀਆਂ ਦੀ ਮਦਦ ਨਾਲ ਛੱਤ ਰਾਹੀਂ ਅੰਦਰ ਪਹੁੰਚੀ ਅਤੇ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ।

ਚੰਡੀਗੜ੍ਹ 'ਚ ਐਮਬੀਬੀਐਸ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀਮੈਂ ਅੰਦਰ ਝਾਤੀ ਮਾਰੀ ਤਾਂ ਧੀ ਪੱਖੇ ਨਾਲ ਚੁੰਨੀ ਨਾਲ ਲਟਕ ਰਹੀ ਸੀ। ਦੋਵੇਂ ਲੱਤਾਂ ਵੀ ਚੁੰਨੀ ਨਾਲ ਬੰਨ੍ਹੀਆਂ ਹੋਈਆਂ ਸਨ ਤੇ ਹੱਥ ਦੀ ਨਾੜ ਵੀ ਕੱਟੀ ਹੋਈ ਸੀ। ਪੁਲਿਸ ਅਨੁਸਾਰ ਮ੍ਰਿਤਕ ਤਰੁਸ਼ਿਖਾ ਦੀ ਮਾਂ ਕੁਝ ਸਾਲ ਪਹਿਲਾਂ ਹਰਿਆਣਾ ਵਿਧਾਨ ਸਭਾ ਤੋਂ ਸੇਵਾਮੁਕਤ ਹੋਈ ਸੀ। ਇਸ ਤੋਂ ਬਾਅਦ ਉਹ ਪੰਚਕੂਲਾ ਰਹਿਣ ਲੱਗ ਪਈ ਅਤੇ ਉਸ ਦੀ ਲੜਕੀ ਡਾਕਟਰੀ ਦੀ ਪੜ੍ਹਾਈ ਕਰ ਕੇ ਸੈਕਟਰ-22 ਸਥਿਤ ਘਰ ਵਿਚ ਇਕੱਲੀ ਰਹਿੰਦੀ ਸੀ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦਾ ਧਮਾਕਾ, 1247 ਨਵੇਂ ਕੇਸ ਆਏ ਸਾਹਮਣੇ

Related Post