ਜੇਕਰ ਤੁਸੀਂ ਵੀ ਸਿਹਤ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਜਾਣੋਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਤਰੀਕੇ

By  Shanker Badra December 29th 2018 09:37 PM -- Updated: December 31st 2018 02:51 PM

ਜੇਕਰ ਤੁਸੀਂ ਵੀ ਸਿਹਤ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਜਾਣੋਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਤਰੀਕੇ:ਤੰਦਰੁਸਤੀ ਜੀਵਨ ਵਿਚ ਸਾਰੀਆਂ ਖੁਸ਼ੀਆਂ ਦਾ ਆਧਾਰ ਹੈ,ਇਸ ਲਈ ਹਰੇਕ ਮਨੁੱਖ ਨੂੰ ਚੰਗੇ ਖਾਣ-ਪੀਣ, ਸਾਫ-ਸਫਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ ਪਰ ਅਜੋਕਾ ਸਮਾਂ ਦੌੜ-ਭੱਜ ਦਾ ਸਮਾਂ ਹੈ ,ਜਿਸ ਕਰਕੇ ਹਰ ਵੇਲੇ ਦੀ ਤੇਜ਼ ਰਫ਼ਤਾਰੀ ਜ਼ਿੰਦਗੀ ਨੇ ਮਨੁੱਖ ਦੀ ਸਿਹਤ ਨੂੰ ਖੋਰਾ ਲਾ ਦਿੱਤਾ ਹੈ।ਜਿਸ ਕਾਰਨ ਸਮਾਜ ਦਾ ਵੱਡਾ ਹਿੱਸਾ ਭਿਆਨਕ ਬਿਮਾਰੀਆਂ ਨਾਲ ਜੂਝ ਰਿਹਾ ਹੈ।

ਜੇਕਰ ਤੁਸੀਂ ਵੀ ਸਿਹਤ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਜਾਣੋਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਤਰੀਕੇ

ਅੱਜ ਦੇ ਸਮੇਂ ਵਿੱਚ ਸਿਹਤ ਸਬੰਧੀ ਕਾਫੀ ਜਾਗਰੂਕਤਾ ਪੈਦਾ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਬਹੁਗਿਣਤੀ ਵਿਚ ਅਸੀਂ ਆਪਣੀ ਸਿਹਤ ਪ੍ਰਤੀ ਸੰਜੀਦਾ ਅਤੇ ਗੰਭੀਰ ਨਹੀਂ ਹੁੰਦੇ,ਜਿਸ ਕਰਕੇ ਕਈ ਕਿਸਮ ਦੀਆਂ ਛੋਟੀਆਂ ਜਾਂ ਵੱਡੀਆਂ ਬਿਮਾਰੀਆਂ ਨਾਲ ਪੀੜਤ ਰਹਿੰਦੇ ਹਾਂ।ਪੰਜਾਬ ਅੰਦਰ ਸ਼ਾਇਦ ਹੀ ਕੋਈ ਘਰ ਐਸਾ ਹੋਵੇ ਜਿਸ ਵਿਚ ਔਸਤਨ ਇਕ ਜਾਂ ਇਕ ਤੋਂ ਵੱਧ ਮਰੀਜ਼ ਨਾ ਹੋਣ।

Measures to keep your body fit and healthy ਜੇਕਰ ਤੁਸੀਂ ਵੀ ਸਿਹਤ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਜਾਣੋਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਤਰੀਕੇ

ਕੈਪੀਟੋਲ ਦੇ ਮਾਹਿਰਾਂ ਅਨੁਸਾਰ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਨ੍ਹਾਂ ਬਿਮਾਰੀਆਂ ਦਾ ਕਦੇ ਨਾਂਅ ਨਹੀਂ ਸੁਣੀਂਦਾ ਸੀ ,ਅੱਜ ਉਹ ਬਿਮਾਰੀਆਂ ਬੱਚੇ ਤੋਂ ਬਜ਼ੁਰਗਾਂ ਤੱਕ ਨੂੰ ਘੇਰੀ ਬੈਠੀਆਂ ਹਨ।ਜਿਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿਥੇ ਚੰਗੇ ਭੋਜਨ ਦੀ ਲੋੜ ਹੈ, ਉਥੇ ਸ਼ੁੱਧ, ਸਾਫ਼ ਹਵਾ ਤੇ ਕਸਰਤ ਦੀ ਵੀ ਬਹੁਤ ਲੋੜ ਹੈ,ਜਿਸ ਦੇ ਲਈ ਸਵੇਰੇ ਉੱਠਣਾ, ਸੈਰ ਜਾਂ ਕਸਰਤ ਕਰਨੀ ਲਾਭਦਾਇਕ ਹੈ।

Measures to keep your body fit and healthy ਜੇਕਰ ਤੁਸੀਂ ਵੀ ਸਿਹਤ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਜਾਣੋਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਤਰੀਕੇ

ਕੈਪੀਟੋਲ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੋ ਵਿਅਕਤੀ ਸਰੀਰਕ ਤੌਰ ਤੇ ਤਦਰੁੰਸਤ ਹੈ, ਉਹ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ।ਕਿਉਂਕਿ ਸਿਹਤਮੰਦ ਵਿਅਕਤੀ ਦਾ ਸਰੀਰ ਤੇ ਮਨ ਪੂਰੀ ਤਰ੍ਹਾਂ ਸਰਗਰਮ ਹੁੰਦਾ ਹੈ।

ਸਿਹਤਮੰਦ ਰਹਿਣ ਲਈ ਕੈਪੀਟੋਲ ਦੇ ਮਾਹਿਰ ਕਈ ਗੱਲਾਂ ਦੱਸਦੇ ਹਨ ਜੋ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੀਆਂ ਹਨ।ਆਉ ਅਸੀਂ ਉਨ੍ਹਾਂ ਤਰੀਕਿਆਂ ਬਾਰੇ ਗੱਲ ਕਰੀਏ ਜੋ ਤੁਹਾਨੂੰ ਸਿਹਤਮੰਦ ਬਣਾਉਂਦੇ ਹਨ।

1. ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣਾ ਬਹੁਤ ਹੀ ਲਾਹੇਵੰਦ ਹੁੰਦਾ ਹੈ ਕਿਉਂਕਿ ਇਸ ਕਾਪਰ ਵਿੱਚ ਬੈਕਟੀਰੀਆ-ਵਿਨਾਸ਼ਕਾਰੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜੋ ਲਾਗ ਨੂੰ ਰੋਕਦੀਆਂ ਹਨ।ਇਸ ਤੋਂ ਇਲਾਵਾ ਪਿੱਤਲ ਦੇ ਭਾਂਡੇ ਵਿਚ ਰੱਖਿਆ ਪਾਣੀ ਵੀ ਜਿਗਰ ਲਈ ਚੰਗਾ ਹੈ।

Measures to keep your body fit and healthy ਜੇਕਰ ਤੁਸੀਂ ਵੀ ਸਿਹਤ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਜਾਣੋਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਤਰੀਕੇ

2.ਸਾਨੂੰ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਆਰਾਮ ਦੇਣਾ ਚਾਹੀਦਾ ਹੈ ਅਤੇ ਸਿਰਫ ਅੱਠ ਘੰਟੇ ਸੌਣਾ ਕਾਫੀ ਨਹੀਂ ਹੈ।ਸਾਨੂੰ ਇਲੈਕਟ੍ਰਾਨਿਕ ਯੰਤਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਤੁਹਾਡੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਪੂਰਾ ਅਰਾਮ ਕਰਨ ਦੀ ਆਗਿਆ ਨਹੀਂ ਦਿੰਦੇ।ਜਿਸ ਕਰਕੇ ਤੁਸੀਂ 8 ਘੰਟਿਆਂ ਦੀ ਨੀਂਦ ਤੋਂ ਬਾਅਦ ਵੀ ਆਰਾਮਦਾਇਕ ਮਹਿਸੂਸ ਨਹੀਂ ਕਰਦੇ।

Measures to keep your body fit and healthy ਜੇਕਰ ਤੁਸੀਂ ਵੀ ਸਿਹਤ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਜਾਣੋਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਤਰੀਕੇ

3. ਮਨੁੱਖ ਨੂੰ ਖਾਣ-ਪੀਣ 'ਤੇ ਫੋਕਸ ਰੱਖਣਾ ਚਾਹੀਦਾ ਹੈ ਕਿਉਂਕਿ ਓਵਰ-ਖਾਣਾ ਤੁਹਾਡੇ ਸਰੀਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।ਇਸ ਲਈ ਆਪਣੀ ਸਰੀਰਕ ਕਿਰਿਆ ਅਨੁਸਾਰ ਖੁਰਾਕ ਨਿਰਧਾਰਤ ਕਰੋ।ਇਸ ਕਰਕੇ ਘੱਟ ਤੇ ਹਲਕਾ ਭੋਜਨ ਖਾਓ, ਜੋ ਪੇਟ ਨੂੰ ਸਹੀ ਰੱਖੇਗਾ, ਜਿਸ ਨਾਲ ਫੈਟ ਜਾਂ ਡਾਇਬੀਟੀਜ਼ ਵਰਗੀਆਂ ਸਮੱਸਿਆਵਾਂ ਨਹੀਂ ਹੋਣਗੀਆਂ।

Measures to keep your body fit and healthy ਜੇਕਰ ਤੁਸੀਂ ਵੀ ਸਿਹਤ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਜਾਣੋਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਤਰੀਕੇ

4. ਅਸੀਂ ਆਪਣਾ ਸਭ ਤੋਂ ਵੱਧ ਸਮਾਂ ਗ਼ਲਤ ਢੰਗ ਨਾਲ ਬੈਠ ਕੇ ਬਿਤਾਉਂਦੇ ਹਾਂ।ਇਸ ਦੌਰਾਨ ਕਮਰ ਜਾਂ ਸਰੀਰ ਦੇ ਬੈਠਣ ਦਾ ਢੰਗ ਸਹੀ ਨਹੀਂ ਹੁੰਦਾ ਤੇ ਹੋਰ ਅੰਗਾਂ ਉੱਤੇ ਦਬਾਅ ਪੈਂਦਾ ਹੈ।ਇਸ ਲਈ ਬੈਠਦੇ ਵੇਲੇ ਕਮਰ ਨੂੰ ਸਿੱਧਾ ਰੱਖਣਾ ਚਾਹੀਦਾ ਹੈ।

Measures to keep your body fit and healthy ਜੇਕਰ ਤੁਸੀਂ ਵੀ ਸਿਹਤ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਜਾਣੋਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਤਰੀਕੇ

ਸਿਹਤ ਨੂੰ ਤੰਦਰੁਸਤ ਰੱਖਣ ਦੇ ਤਰੀਕੇ ਜਾਂ ਹੋਰ ਬਿਮਾਰੀਆਂ ਸੰਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ (84275-84275 , 0181-2366666) ‘ਤੇ ਸੰਪਰਕ ਕਰ ਸਕਦੇ ਹੋ।

-PTCNews

Related Post