ਇਕ ਹੋਰ ਅਦਾਕਾਰ ਨੇ ਕਿਹਾ ਦੁਨੀਆ ਨੂੰ ਅਲਵਿਦਾ

By  Jagroop Kaur November 4th 2020 08:14 PM -- Updated: November 4th 2020 08:18 PM

Actor Faraz khan died: ਸਾਲ 2020 ਬਾਲੀਵੁੱਡ ਲਈ ਬੇੱਹਦ ਨਾਮੋਸ਼ੀ ਭਰਿਆ ਰਿਹਾ । ਕੋਰੋਨਾ ਦੌਰਾਨ ਬਾਲੀਵੁੱਡ ਨੇ ਇੱਕ ਤੋਂ ਬਾਅਦ ਇੱਕ ਬਹੁਤ ਸਾਰੇ ਦਿੱਗਜ ਅਦਾਕਾਰਾਂ ਨੂੰ ਸਦਾ ਲਈ ਖੋਅ ਦਿੱਤਾ। ਇਸੇ ਲੜੀ 'ਚ ਹੁਣ ਨਾਮ ਜੁੜਿਆ ਹੈ 1998 'ਚ ਰਿਲੀਜ਼ ਹੋਈ ਫਿਲਮ ਮਹਿੰਦੀ ਦੇ ਅਹਿਮ ਅਦਾਕਾਰ ਫਰਾਜ਼ ਖਾਨ ਦਾ। Faraaz 46 ਦੇ ਸਨ ਜਿੰਨਾ ਨੇ ਬੰਗਲੌਰ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ । ਫ਼ਰਾਜ਼ ਦੀ ਮੌਤ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਨੇ ਊਨਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਿੰਨਾ 'ਚ ਬਾਲੀਵੁਡ ਫਿਲਮ ਅਦਾਕਾਰਾ ਤੇ ਡਾਇਰੈਕਟਰ ਪੂਜਾ ਭੱਟ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।Bollywood actor Faraaz Khan dies at 46 - DTNext.inਉਸ ਨੇ ਟਵੀਟ ਕਰਕੇ ਫਰਾਜ਼ ਦੇ ਟਵੀਟ 'ਤੇ ਦੁੱਖ ਜ਼ਾਹਰ ਕੀਤਾ ਹੈ।Pooja Bhat ਨੇ ਟਵੀਟ ਕਰਦਿਆਂ ਲਿਖਿਆ ਹੈ- ਭਾਰੀ ਦਿਲ ਨਾਲ, ਮੈਨੂੰ ਦੱਸਣਾ ਹੈ ਕਿ ਫਰਾਜ਼ ਖਾਨ ਹੁਣ ਸਾਡੇ ਨਾਲ ਨਹੀਂ ਹਨ। ਤੁਹਾਡੀ ਸਾਰੀ ਮਦਦ ਅਤੇ ਆਸ਼ੀਰਵਾਦ ਲਈ ਧੰਨਵਾਦ। ਸਾਰੇ ਉਸਦੇ ਪਰਿਵਾਰ ਲਈ ਅਰਦਾਸ ਕਰ ਰਹੇ ਹਨ। ਉਸ ਦੇ ਜਾਣ ਤੋਂ ਬਾਅਦ ਜਿਹੜੀ ਸ਼ਾਂਤ ਪੈਦਾ ਕੀਤੀ ਗਈ ਹੈ ਉਸ ਨੂੰ ਭਰਨਾ ਹੁਣ ਸੰਭਵ ਨਹੀਂ ਹੋਵੇਗਾ। ਦੂਜੇ ਪਾਸੇ, ਪੂਜਾ ਭੱਟ ਨੇ ਉਮੀਦ ਜਤਾਈ ਹੈ ਕਿ ਫਰਾਜ਼ ਦੇ ਗਾਣਿਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅਤੇ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਯਾਦ ਰਹੇਗਾ।Fareb', Mehndi' actor Faraaz Khan passes away at 46Faraaz Khan ਉਸ ਦੌਰ ਦਾ ਬਹੁਤ ਮਸ਼ਹੂਰ ਅਦਾਕਾਰ ਸੀ। ਉਸਨੇ ਮਹਿੰਦੀ, ਫਰੇਬ, ਦੁਲਹਾਨ ਬਾਨੋ ਮੈਂ ਤੇਰੀ, ਚੰਦ ਬੁਜ ਗਿਆ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ। ਪਰ ਕੁਝ ਸਮੇਂ ਲਈ ਇਹ ਅਦਾਕਾਰ ਖਰਾਬ ਸਿਹਤ ਕਾਰਨ ਸੁਰਖੀਆਂ ਤੋਂ ਦੂਰ ਸੀ। ਵਿੱਤੀ ਸਥਿਤੀ ਵੀ ਠੀਕ ਨਹੀਂ ਚੱਲ ਰਹੀ ਸੀ।ਦੱਸ ਦੇਈਏ ਕਿ ਫਰਾਜ਼ ਖ਼ਾਨ ਦੀ ਹਾਲਤ ਨਾਜ਼ੁਕ ਸੀ। ਫਰਾਜ਼ ਨੂੰ ਨਮੂਨੀਆ ਹੋਇਆ ਸੀ. ਉਸ ਨੂੰ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਉਹ ਇਸ ਦੁਨੀਆਂ ਤੋਂ ਚਲੇ ਗਏ ਹਨ। ਬਾਲੀਵੁੱਡ ਦੇ ਸਾਰੇ ਅਭਿਨੇਤਾ ਇਸ ਅਦਾਕਾਰ ਦੇ ਜਾਣ 'ਤੇ ਦੁਖੀ ਹਨ ਅਤੇ ਸੋਸ਼ਲ ਮੀਡੀਆ' ਤੇ ਆਪਣਾ ਦੁੱਖ ਜ਼ਾਹਰ ਕਰ ਰਹੇ ਹਨ।

 

Related Post