ਲੁਧਿਆਣਾ ਦੇ ਹੈਬੋਵਾਲ ਇਲਾਕੇ 'ਚ ਵਾਪਰੀ ਅਜੀਬੋ-ਗਰੀਬ ਘਟਨਾ, ਗੁਬਾਰਿਆਂ ਨਾਲ ਆਇਆ ਪਾਕਿਸਤਾਨੀ ਝੰਡਾ

By  Joshi August 15th 2018 09:04 AM -- Updated: August 15th 2018 09:11 AM

ਲੁਧਿਆਣਾ ਦੇ ਹੈਬੋਵਾਲ ਇਲਾਕੇ 'ਚ ਵਾਪਰੀ ਅਜੀਬੋ-ਗਰੀਬ ਘਟਨਾ, ਗੁਬਾਰਿਆਂ ਨਾਲ ਆਇਆ ਪਾਕਿਸਤਾਨੀ ਝੰਡਾ, ਉੱਪਰ ਉਰਦੂ 'ਚ ਲਿਖੇ ਸੰਦੇਸ਼ ਨੇ ਪਾਇਆ ਭੜਥੂ ਲੁਧਿਆਣਾ ਦੇ ਹੈਬੋਵਾਲ ਇਲਾਕੇ 'ਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਦੋ ਦਰਜਨ ਤੋਂ ਜ਼ਿਆਦਾ ਗੁਬਾਰਿਆਂ ਦੇ ਨਾਲ ਪਾਕਿਸਤਾਨ ਦਾ ਝੰਡਾ ਹਾਈ ਟੈਨਸ਼ਨ ਤਾਰਾਂ ਨਾਲ ਆ ਚਿਪਕਿਆ। ਇਸ ਘਟਨਾ ਨੂੰ ਦੇਖਣ ਲਈ ਕੋਲ ਕਈ ਲੋਕ ਇਕੱਠੇ ਹੋ ਗਏ ਅਤੇ ਦੇਖਦਿਆਂ ਹੀ ਦੇਖਦਿਆਂ ਵੱਡੀ ਭੀੜ ਜਮ੍ਹਾਂ ਹੋ ਗਈ।। ਮੌਕੇ 'ਤੇ ਪਹੁੰਚੀ ਪੁਲਿਸ ਨੇ ਗੁਬਾਰਿਆਂ ਅਤੇ ਝੰਡੇ ਨੂੰ ਨੀਚੇ ਉਤਾਰਿਆ ਅਤੇ ਦੇਖਿਆ ਕਿ ਉਸ 'ਤੇ ਉਰਦੂ 'ਚ ਕੋਈ ਸੰਦੇਸ਼ ਲਿਖਿਆ ਹੋਇਆ ਸੀ, ਜਿਸਦੇ ਨਾਲ ਇੱਕ ਮੋਬਾਈਲ ਨੰਬਰ ਵੀ ਸੀ। ਪੁਲਿਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। —PTC News

Related Post