ਮਿਸ ਪੂਜਾ ਦੇ ਨਾਮ ਦਰਜ ਹੋਇਆ ਨਵਾਂ ਰਿਕਾਰਡ

By  Joshi November 26th 2017 12:11 PM

Miss pooja world record new: ਮਿਸ ਪੂਜਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਇਹ ਨਾਮ ਕਿਸੇ ਸਮੇਂ ਪੰਜਾਬੀ ਗਾਇਕੀ ਦੀ ਇੰਡਸਟਰੀ 'ਤੇ ਛਾਇਆ ਰਹਿੰਦਾ ਅਤੇ ਹਰ ਰੋਜ਼ ਪੂਜਾ ਦਾ ਕੋਈ ਨਵਾਂ ਗੀਤ ਦਰਸ਼ਕਾਂ ਦੇ ਰੁਬਰੂ ਹੁੰਦਾ ਸੀ।

ਹੁਣ ਤੱਕ ਕਈ ਖਿਤਾਬ ਆਪਣੇ ਨਾਮ ਕਰਵਾ ਚੁੱਕੀ ਗਾਇਕਾ ਮਿਸ ਪੂਜਾ ਦੇ ਨਾਮ ਇੱਕ ਨਵਾਂ ਰਿਕਾਰਡ ਦਰਜ ਹੋਇਆ ਹੈ, ਜੋ ਹੈ ਸਭ ਤੋਂ ਵੱਧ ਮਿਊਜ਼ਿਕ ਵੀਡੀਓਜ਼ ਸ਼ੂਟ ਕਰਨ ਦਾ ਰਿਕਾਰਡ।

Miss pooja world record new : ਮਿਸ ਪੂਜਾ ਦੇ ਨਾਮ ਦਰਜ ਹੋਇਆ ਨਵਾਂ ਰਿਕਾਰਡਇਸ ਬਾਰੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਪੂਜਾ ਨੇ ਲਿਖਿਆ ਕਿ 'ਮੇਰੇ ਕਰੀਅਰ ਦੀ ੮੩੩ਵੀਂ ਵੀਡੀਓ ਦੀ ਸ਼ੂਟਿੰਗ ਜਲੰਧਰ 'ਚ ਹੋ ਰਹੀ ਹੈ। ਪੋਸਟਰ ਜਲਦ ਰਿਲੀਜ਼ ਹੋਵੇਗਾ। ਤੁਹਾਡੀਆਂ ਦੁਆਵਾਂ ਦੀ ਲੋੜ ਹੈ। ਵਾਹਿਗੁਰੂ ਤੇਰਾ ਲੱਖ-ਲੱਖ ਸ਼ੁਕਰ ਹੈ ਜੀ।'

Miss pooja world record new : ਮਿਸ ਪੂਜਾ ਦੇ ਨਾਮ ਦਰਜ ਹੋਇਆ ਨਵਾਂ ਰਿਕਾਰਡMiss pooja world record new: ਇਸ ਤੋਂ ਇਲਾਵਾ ਉਸਦੀ ਐਲਬਮ 'ਜਾਨ ਤੋਂ ਪਿਆਰੀ' ਨੂੰ ਸਭ ਤੋਂ ਵਧੀਆ ਅੰਤਰ ਰਾਸ਼ਟਰੀ ਐਲਬਮ ਦਾ ਖ਼ਿਤਾਬ ਮਿਲਿਆ ਸੀ। ਮਿਸ ਪੂਜਾ ਦੇ ਹੋਰਾਂ ਰਿਕਾਰਡਾਂ 'ਚ ਇਕ ਸਾਲ 'ਚ 1500 ਗੀਤ ਰਿਕਾਰਡ ਕਰਨ ਦਾ ਵਰਲਡ ਰਿਕਾਰਡ ਅਤੇ ਇਕ ਦਿਨ 'ਚ ਧਾਰਮਿਕ ਐਲਬਮ ਲਈ 25 ਗੀਤ ਰਿਕਾਰਡ ਕਰਵਾਉਣ ਦਾ ਵਰਲਡ ਰਿਕਾਰਡ ਸ਼ਾਮਿਲ ਹਨ।

Miss pooja world record new : ਮਿਸ ਪੂਜਾ ਦੇ ਨਾਮ ਦਰਜ ਹੋਇਆ ਨਵਾਂ ਰਿਕਾਰਡਪੰਜਾਬੀ ਗੀਤਾਂ ਤੋਂ ਇਲਾਵਾ ਪੂਜਾ ਬਾਲੀਵੁੱਡ ਲਈ ਵੀ ਕਈ ਗੀਤ ਗਾ ਚੁੱਕੀ ਹੈ।

—PTC News

Related Post