ਵਿਸ਼ਵ ਸੁੰਦਰੀ ਹਰਨਾਜ਼ ਸੰਧੂ ਵੱਲੋਂ ਆਈਟੀਬੀਪੀ ਦੀ ਦੇਸ਼ ਪ੍ਰਤੀ ਸਮਰਪਿਤ ਭਾਵਨਾ ਦੀ ਸ਼ਲਾਘਾ

By  Jasmeet Singh March 24th 2022 04:39 PM -- Updated: March 24th 2022 04:43 PM

ਗ੍ਰੇਟਰ ਨੋਇਡਾ, 24 ਮਾਰਚ 2022: ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਨੇ ਵੀਰਵਾਰ ਨੂੰ ਦੇਸ਼ ਪ੍ਰਤੀ ਸਮਰਪਿਤ ਸੇਵਾ ਲਈ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ: ਸੀਐੱਮ ਮਾਨ ਅਤੇ ਪੀਐੱਮ ਮੋਦੀ ਦਰਮਿਆਨ ਇਨ੍ਹਾਂ ਗੱਲਾਂ 'ਤੇ ਹੋਈ ਅਹਿਮ ਚਰਚਾ

ਹਾਰਨਜ਼ ਮਿਸ ਯੂਨੀਵਰਸ 2021 ਤਾਜ ਪੋਸ਼ੀ ਤੋਂ ਬਾਅਦ ਪਹਿਲੀ ਵਾਰ ਭਾਰਤ ਪਰਤੀ ਅਤੇ ਉਨ੍ਹਾਂ ਉੱਤਰ ਪ੍ਰਦੇਸ਼ ਦੇ ਸੂਰਜਪੁਰ ਵਿੱਚ ਆਈਟੀਬੀਪੀ ਦੀ 39ਵੀਂ ਬਟਾਲੀਅਨ ਦੀ ਅਗਵਾਈ ਵਿੱਚ ਹਿਮਵੀਰ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ।

ਸੰਧੂ ਨੇ ਕਿਹਾ ਕਿ ਉਹ ਮੁਸ਼ਕਲ ਹਾਲਾਤਾਂ ਤੋਂ ਜਾਣੂ ਹੈ ਜਿਸ ਵਿੱਚ ਆਈਟੀਬੀਪੀ ਦੇਸ਼ ਦੀਆਂ ਬਰਫੀਲੀਆਂ ਸਰਹੱਦਾਂ ਦੀ ਰਾਖੀ ਕਰ ਰਹੀ ਹੈ। ਇਸ ਮੌਕੇ 'ਤੇ ਮਿਸ ਨਤਾਸ਼ਾ ਗਰੋਵਰ, ਮਿਸ ਇੰਡੀਆ ਨੈਸ਼ਨਲ ਹੈੱਡ ਅਤੇ ਟੀਮ ਮਿਸ ਯੂਨੀਵਰਸ ਤੋਂ ਮਿਸ ਐਸਥਰ ਵੀ ਮੌਜੂਦ ਸਨ।

ਹਾਰਨਾਜ਼ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਪ੍ਰਗਤੀ ਅਤੇ ਯਤਨਾਂ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਸੰਧੂ ਨੂੰ ਪਹਿਲਾਂ ਮਿਸ ਦੀਵਾ ਯੂਨੀਵਰਸ 2021 ਦਾ ਤਾਜ ਜਿੱਤਿਆ ਅਤੇ ਉਹ ਮਿਸ ਯੂਨੀਵਰਸ ਜਿੱਤਣ ਵਾਲੀ ਭਾਰਤ ਤੋਂ ਤੀਜੀ ਪ੍ਰਵੇਸ਼ਕ ਹੈ।

ਇਹ ਵੀ ਪੜ੍ਹੋ: ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਬਲਿਆਵਾਲ ਨੇ ਨਵਜੋਤ ਸਿੱਧੂ 'ਤੇ ਨਿਸ਼ਾਨਾ ਸਾਧਿਆ

ਸੰਧੂ 2019 ਵਿੱਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਤਾਜ ਵੀ ਜਿੱਤ ਚੁੱਕੀ ਹੈ ਅਤੇ ਫੈਮਿਨਾ ਮਿਸ ਇੰਡੀਆ 2019 ਵਿੱਚ ਇੱਕ ਸੈਮੀਫਾਈਨਲਿਸਟ ਵਜੋਂ ਉਪਲੱਬਧੀ ਹਾਸਿਲ ਕਰਨ 'ਚ ਕਮਯਾਬ ਰਹੀ।

-PTC News

Related Post