ਸਕੂਲ ਤੋਂ ਪੇਪਰ ਦੇ ਕੇ ਵਾਪਸ ਆਉਂਦਾ ਬੱਚਾ ਹੋਇਆ ਲਾਪਤਾ

By  Pardeep Singh February 27th 2022 05:18 PM -- Updated: February 27th 2022 05:24 PM

ਮੋਗਾ: ਲਾਲ ਸਿੰਘ ਰੋਡ ਦਾ ਰਹਿਣ ਵਾਲਾ ਪੰਦਰਾਂ ਸਾਲ ਦਾ ਜਤਿਨ ਪੁੱਤਰ ਰਵਿੰਦਰ ਕੁਮਾਰ ਜੋ ਕਿ ਕੱਲ੍ਹ ਸਵੇਰੇ ਭੀਮ ਨਗਰ ਸਕੂਲ ਵਿੱਚ ਪੇਪਰ ਦੇਣ ਤੋਂ ਬਾਅਦ ਲਾਪਤਾ ਹੋ ਗਿਆ।  ਜਤਿਨ ਦੇ ਮਾਤਾ ਪਿਤਾ ਨੇ ਦੱਸਿਆ ਕਿ ਜਤਿਨ ਕੱਲ੍ਹ ਸਵੇਰੇ ਸਕੂਲ ਵਿੱਚ ਪੇਪਰ ਦੇਣ ਗਿਆ ਸੀ ਅਤੇ ਸਕੂਲ ਤੋਂ ਵਾਪਸ ਆਉਂਦਾ ਹੋਇਆ ਲਾਪਤਾ ਹੋ ਗਿਆ। ਉਨ੍ਹਾਂ ਦੱਸਿਆ ਹੈ ਕਿ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਕਹਿਣ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।

ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਬੱਚਾ ਪੇਪਰ ਦੇਣ ਲਈ ਸਕੂਲ ਗਿਆ ਸੀ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਇਆ ਹੈ ਅਤੇ ਬੱਚੇ ਦੀ ਭਾਲ ਕੀਤੀ ਪਰ ਬੱਚਾ ਨਾ ਮਿਲਣ ਉੱਤੇ ਪੁਲਿਸ ਨੂੰ ਰਿਪੋਰਟ ਦਿੱਤੀ ਗਈ ਹੈ ਅਤੇ ਪੁਲਿਸ ਬੱਚੇ ਦੀ ਭਾਲ ਕਰ ਰਹੀ ਹੈ।

-PTC News

Related Post