ਅੰਮ੍ਰਿਤਸਰ ਹਲਕਾ ਪੱਛਮੀ 'ਚ ਲੱਗੇ ਆਪ ਵਿਧਾਇਕ ਦੀ ਗੁੰਮਸ਼ੁਦਗੀ ਦੇ ਪੋਸਟਰ

By  Jasmeet Singh May 27th 2022 03:15 PM

ਸ੍ਰੀ ਅੰਮ੍ਰਿਤਸਰ ਸਾਹਿਬ, 27 ਮਈ: ਛੇਹਰਟਾ 'ਚ ਪੈਂਦੇ ਵਾਰਡ ਨੰਬਰ 80 ਤੋਂ 85 ਦੇ ਵਸਨੀਕਾਂ ਵੱਲੋਂ ਆਪਣੇ ਇਲਾਕੇ ਦੇ ਵਿਧਾਇਕ ਖ਼ਿਲਾਫ਼ ਰੱਜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਹੀ ਨਹੀਂ ਸਗੋਂ ਉਨ੍ਹਾਂ ਨੇ ਥਾਂ ਥਾਂ 'ਤੇ ਚੋਣਾਂ 'ਚ ਜਿੱਤ ਹਾਸਿਲ ਕਰਨ ਵਾਲੇ 'ਆਪ' ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਦੇ ਗੁੰਮਸ਼ੁਦਗੀ ਦੇ ਪੋਸਟਰ ਵੀ ਚਿਪਕਾ ਛੱਡੇ।

ਇਹ ਵੀ ਪੜ੍ਹੋ: ਪੰਜਾਬ ਦੇ ਦਿਹਾਤੀ ਖੇਤਰ 'ਚ ਬਣਾਏ ਜਾਣਗੇ IT ਸਕਿੱਲ ਸੈਂਟਰ- ਧਾਲੀਵਾਲ

ਇਲਾਕੇ ਦੇ ਲੋਕ ਸੀਵਰੇਜ ਦਾ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਨਾਲ ਛੋਟੇ ਛੋਟੇ ਬੱਚੇ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਇਸ ਮੁੱਦੇ 'ਤੇ ਪਿਛਲੇ ਡੇਢ ਮਹੀਨੇ ਤੋਂ ਉਨ੍ਹਾਂ ਵੱਲੋਂ ਅਨੇਕਾਂ ਵਾਰ ਵਿਧਾਇਕ ਅਤੇ ਨਗਰ ਨਿਗਮ ਨੂੰ ਗੁਹਾਰ ਲਗਾਈ ਜਾ ਚੁੱਕੀ ਹੈ ਪਰ ਕਿਸੇ ਨੇ ਵੀ ਉਨ੍ਹਾਂ ਦੀ ਵਾਤ ਨਹੀਂ ਲਈ। ਹਾਰ ਕੇ ਬੋਲੇ ਕਨਾਂ ਨੂੰ ਸੁਣਾਉਣ ਲਈ ਉਨਾਂ ਨੂੰ ਇਹ ਰਾਹ ਅਪਣਾਉਣਾ ਪਿਆ ਹੈ।

ਪ੍ਰਦਰਸ਼ਨਕਾਰੀਆਂ ਵਿੱਚੋਂ ਪੀੜਤ ਰਾਜਵੀਰ ਕੌਰ ਦਾ ਕਹਿਣਾ ਸੀ ਵੀ ਉਸ ਦਾ ਪੂਰਾ ਹੀ ਪਰਿਵਾਰ ਬਿਮਾਰ ਪਿਆ ਜਸੀ ਵਿਚ ਉਸਦੀ ਤਿੰਨ ਸਾਲ ਦੀ ਕੁੜੀ ਵੀ ਸ਼ਾਮਿਲ ਹੈ। ਉਸਦਾ ਕਹਿਣਾ ਹੈ ਕਿ ਸਚਾਈ ਦੀ ਜਾਂਚ ਕਈ ਉਸਦੇ ਘਰ ਦੇ ਪਾਣੀ ਤੱਕ ਦੀ ਜਾਂਚ ਕੀਤੀ ਜਾ ਸਕਦੀ ਹੈ। ਰਾਜਵੀਰ ਦਾ ਕਹਿਣਾ ਸੀ ਕਿ ਹੁਣ ਤੱਕ ਇੱਕ ਵਾਰੀ ਵੀ ਵਿਧਾਇਕ ਵੱਲੋਂ ਉਨ੍ਹਾਂ ਦੀ ਵਾਤ ਨਹੀਂ ਲਿੱਤੀ ਗਈ ਹੈ।

ਇੱਕ ਹੋਰ ਪੀੜਤ ਕਿਰਨ ਬਾਲਾ ਪਲਾਸਟਿਕ ਦੀ ਬੋਤਲ ਵਿਚ ਸਬੂਤ ਦੇ ਤੌਰ 'ਤੇ ਗੰਦਲਾ ਪਾਣੀ ਭਰ ਕੇ ਵਿਖਾਉਣ ਨੂੰ ਵੀ ਲਿਆਈ ਸੀ। ਉਸਦਾ ਕਹਿਣਾ ਸੀ ਕਿ ਇਸ ਗੰਦਲੇ ਪਾਣੀ ਕਰਕੇ ਉਸਨੂੰ ਇੱਕ ਹਫਤਾ ਹਸਪਤਾਲ ਦਾਖਲ ਰਹਿਣਾ ਪਿਆ ਅਤੇ ਵੋਟਾਂ ਲੈ ਕੇ ਡਾਕਟਰ ਸਾਬ ਆਪਣੇ ਘਰੇ ਬਹਿ ਗਏ ਨੇ ਤੇ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ।

ਇਹ ਵੀ ਪੜ੍ਹੋ: ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਜਾਣਗੀਆਂ ਦਿੱਲੀ ਹਵਾਈ ਅੱਡੇ, ਟਾਈਮ ਟੇਬਲ ਜਾਰੀ

ਇਲਾਕਾ ਨਿਵਾਸੀਆਂ ਵੱਲੋਂ ਹੁਣ ਆਪ ਵਿਧਾਇਕ ਅਤੇ ਡਾ. ਸੰਧੂ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾਂ ਹੋਈ ਤਾਂ ਉਨ੍ਹਾਂ ਵੱਲੋਂ ਵਿਧਾਇਕ ਦੇ ਘਰ ਦੇ ਬਾਹਰ ਧਰਨਾ ਵੀ ਲਗਾਇਆ ਜਾਵੇਗਾ। ਸਿਰਫ਼ ਧਾਰਨਾ ਹੀ ਨਹੀਂ ਸਗੋਂ ਵਿਧਾਇਕ ਤੇ ਉਸ ਦੇ ਪਰਿਵਾਰ ਨੂੰ ਇਹੋ ਗੰਦਾ ਪਾਣੀ ਪੀਣ ਲਈ ਮਜਬੂਰ ਵੀ ਕਰਨਗੇ ਤਾਂ ਜੋ ਉਸਨੂੰ ਇਲਾਕਾ ਵਾਸੀਆਂ ਦੀ ਤਕਲੀਫ਼ ਦਾ ਇਹਸਾਸ ਹੋ ਸਕੇ।

-PTC News

Related Post