ਸਿਆਸੀ ਸ਼ਹਿ 'ਤੇ ਸਰਕਾਰੀ ਫੰਡਾਂ ਦੀ ਹੋਈ ਦੁਰਵਰਤੋਂ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

By  Ravinder Singh March 4th 2022 05:06 PM

ਚੰਡੀਗੜ੍ਹ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਕਾਨਫਰੰਸ ਦੌਰਾਨ ਰਾਜਪੁਰਾ ਆਈ ਟੀ ਪਾਰਕ ਦੇ ਨਾਂ ਉਤੇ ਕੀਤੇ ਗਏ ਘਪਲੇ ਸਬੰਧੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਘਪਲਾ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਸਿਆਸੀ ਸ਼ਹਿ 'ਤੇ ਸਰਕਾਰੀ ਫੰਡਾਂ ਦੀ ਹੋਈ ਦੁਰਵਰਤੋਂ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾਸੀ ਬੀ ਆਈ ਦੀ ਜਾਂਚ ਕਰ ਵੇ ਕੇ ਅਸਲ ਮੁਲਜ਼ਮਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਉਨ੍ਹਾਂ ਕੋਲ ਪੁੱਜ ਕੇ ਇਨਸਾਫ਼ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਪੰਚਾਇਤਾਂ ਤੇ ਮੁਲਾਜ਼ਮਾਂ ਨੂੰ ਮੋਹਰਾ ਬਣਾ ਕੇ ਆਪਣੇ ਘਰ ਭਰੇ ਹਨ। ਐਸਪੀ ਵਿਜੀਲੈਂਸ ਕੋਲੋਂ ਵੀ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਜਾਂਚ ਚੱਲ ਰਹੀ।

ਸਿਆਸੀ ਸ਼ਹਿ 'ਤੇ ਸਰਕਾਰੀ ਫੰਡਾਂ ਦੀ ਹੋਈ ਦੁਰਵਰਤੋਂ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾਜਾਅਲੀ ਦਸਤਾਵੇਜ਼ ਦਿਖਾ ਕੇ ਵੱਡੇ ਪੱਧਰ ਉਤੇ ਘਪਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਵੱਡੇ ਪੱਧਰ ਉਤੇ ਚੁੱਕਿਆ ਜਾਵੇਗਾ ਅਤੇ ਮੁਲਜ਼ਮਾਂ ਨੂੰ ਸਜ਼ਾ ਦਿਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇੰਨਾ ਵੱਡਾ ਘਪਲਾ ਸਿਆਸੀ ਸ਼ਹਿ ਤੋਂ ਬਿਨਾਂ ਬਿਲਕੁਲ ਨਹੀਂ ਹੋ ਸਕਦਾ ਹੈ।

ਸਿਆਸੀ ਸ਼ਹਿ 'ਤੇ ਸਰਕਾਰੀ ਫੰਡਾਂ ਦੀ ਹੋਈ ਦੁਰਵਰਤੋਂ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾਉਨ੍ਹਾਂ ਨੇ ਕਿਹਾ ਹਾਈ ਕੋਰਟ, ਡੀਸੀ ਤੇ ਪੰਚਾਇਤ ਸਕੱਤਰ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਲਗਭਗ ਡੇਢ 100 ਕਰੋਡ਼ ਰੁਪਏ ਦੀ ਗਲਤ ਵਰਤੋਂ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਵਾ ਕੇ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਉਤੇ ਵੱਡਾ ਐਕਸ਼ਨ ਲਏਗਾ।

ਇਹ ਵੀ ਪੜ੍ਹੋ : ਈਸੇਵਾਲ ਜਬਰ-ਜਨਾਹ ਮਾਮਲਾ : ਪੰਜ ਦੋਸ਼ੀਆਂ ਨੂੰ ਉਮਰ ਕੈਦ, ਨਾਬਾਲਿਗ ਨੂੰ 20 ਸਾਲ ਕੈਦ

Related Post