Fri, Apr 19, 2024
Whatsapp

ਈਸੇਵਾਲ ਜਬਰ-ਜਨਾਹ ਮਾਮਲਾ : ਪੰਜ ਦੋਸ਼ੀਆਂ ਨੂੰ ਉਮਰ ਕੈਦ, ਨਾਬਾਲਿਗ ਨੂੰ 20 ਸਾਲ ਕੈਦ

Written by  Ravinder Singh -- March 04th 2022 04:28 PM
ਈਸੇਵਾਲ ਜਬਰ-ਜਨਾਹ ਮਾਮਲਾ : ਪੰਜ ਦੋਸ਼ੀਆਂ ਨੂੰ ਉਮਰ ਕੈਦ, ਨਾਬਾਲਿਗ ਨੂੰ 20 ਸਾਲ ਕੈਦ

ਈਸੇਵਾਲ ਜਬਰ-ਜਨਾਹ ਮਾਮਲਾ : ਪੰਜ ਦੋਸ਼ੀਆਂ ਨੂੰ ਉਮਰ ਕੈਦ, ਨਾਬਾਲਿਗ ਨੂੰ 20 ਸਾਲ ਕੈਦ

ਲੁਧਿਆਣਾ : ਈਸੇਵਾਲ ਜਬਰ-ਜਨਾਹ ਦੇ ਪੀੜਤਾਂ ਨੂੰ ਤਿੰਨ ਸਾਲ ਬਾਅਦ ਇਨਸਾਫ਼ ਮਿਲ ਗਿਆ ਹੈ। ਲੁਧਿਆਣਾ ਅਦਾਲਤ ਨੇ 5 ਦੋਸ਼ੀਆਂ ਸੁਣਾਈ ਉਮਰ ਕੈਦ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਸੁਣਾਇਆ ਹੈ ਜਦਕਿ ਛੇਵੇਂ ਨਾਬਾਲਗ ਦੋਸ਼ੀ ਨੂੰ 20 ਸਾਲ ਦੀ ਸਜ਼ਾ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਈਸੇਵਾਲ ਜਬਰ-ਜਨਾਹ ਮਾਮਲਾ : ਪੰਜ ਦੋਸ਼ੀਆਂ ਨੂੰ ਉਮਰ ਕੈਦ, ਨਾਬਾਲਿਗ ਨੂੰ 20 ਸਾਲ ਕੈਦਲੁਧਿਆਣਾ ਦੇ ਬਹੁ-ਚਰਚਿਤ ਈਸੇਵਾਲ ਜਬਰ-ਜਨਾਹ ਮਾਮਲੇ ਵਿੱਚ ਅੱਜ ਲੁਧਿਆਣਾ ਦੀ ਅਦਾਲਤ ਵੱਲੋਂ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਛੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਏਸੀਜੇ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਇਸ ਮਾਮਲੇ ਦੇ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਤੇ ਇਕ ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ ਜਦਕਿ ਛੇਵੇਂ ਨਾਬਾਲਗ ਦੋਸ਼ੀ ਨੂੰ ਵੀਹ ਸਾਲ ਦੀ ਸਜ਼ਾ ਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਲਗਾਇਆ। ਈਸੇਵਾਲ ਜਬਰ-ਜਨਾਹ ਮਾਮਲਾ : ਪੰਜ ਦੋਸ਼ੀਆਂ ਨੂੰ ਉਮਰ ਕੈਦ, ਨਾਬਾਲਿਗ ਨੂੰ 20 ਸਾਲ ਕੈਦਜ਼ਿਕਰਯੋਗ ਹੈ ਕਿ 9 ਫ਼ਰਵਰੀ 2019 ਨੂੰ ਇਨ੍ਹਾਂ ਦੋਸ਼ੀਆਂ ਨੇ ਈਸੇਵਾਲ ਨਜ਼ਦੀਕ ਇਕ ਲੜਕੀ ਨਾਲ ਜਬਰ-ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸ ਕਾਰਨ ਥਾਣਾ ਮੁੱਲਾਂਪੁਰ ਦੀ ਪੁਲਿਸ ਵੱਲੋਂ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦਸੰਬਰ 2021 ਵਿੱਚ ਮਾਮਲੇ ਦੇ ਮੁੱਖ ਮੁਲਜ਼ਮ ਜਗਰੂਪ ਸਿੰਘ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਸੀ ਪਰ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਹਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਈਸੇਵਾਲ ਜਬਰ-ਜਨਾਹ ਮਾਮਲਾ : ਪੰਜ ਦੋਸ਼ੀਆਂ ਨੂੰ ਉਮਰ ਕੈਦ, ਨਾਬਾਲਿਗ ਨੂੰ 20 ਸਾਲ ਕੈਦਅੱਜ ਇਨ੍ਹਾਂ ਛੇ ਦੋਸ਼ੀਆਂ ਨੂੰ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਅਹਿਮ ਫੈਸਲਾ ਸੁਣਾਉਂਦੇ ਹੋਏ ਇਨ੍ਹਾਂ ਦੋਸ਼ੀਆਂ ਵਿੱਚੋਂ ਪੰਜ ਨੂੰ ਉਮਰ ਕੈਦ ਤੇ ਇੱਕ ਲੱਖ ਰੁਪਏ ਜੁਰਮਾਨਾ ਅਤੇ ਛੇਵੇਂ ਨਾਬਾਲਗ ਮੁਲਜ਼ਮ ਨੂੰ ਵੀਹ ਸਾਲ ਦੀ ਸਜ਼ਾ ਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਦੇ ਫ਼ੈਸਲੇ ਉਤੇ ਪੀੜਤਾਂ ਦੇ ਕਰੀਬੀ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਖਰ ਤਿੰਨ ਸਾਲ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਤੇ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਹਨ। ਇਹ ਵੀ ਪੜ੍ਹੋ : ਪਾਕਿਸਤਾਨ ਦੀ ਮਸਜਿਦ 'ਚ ਘਾਤਕ ਬੰਬ ਧਮਾਕਾ, 36 ਹਲਾਕ 50 ਤੋਂ ਵੱਧ ਜ਼ਖਮੀ


Top News view more...

Latest News view more...