ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਤਿੰਨ ਸਾਲ ਬਾਅਦ ਫ਼ਿਰ ਬਣੀ ਨੰਬਰ ਵਨ ਕ੍ਰਿਕਟਰ

By  Shanker Badra July 6th 2021 05:17 PM

ਨਵੀਂ ਦਿੱਲੀ : ਆਈਸੀਸੀ ਨੇ ਮੰਗਲਵਾਰ ਨੂੰ ਔਰਤਾਂ ਲਈ ਤਾਜ਼ਾ ਵਨ-ਡੇ ਰੈਂਕਿੰਗ ਜਾਰੀ ਕੀਤੀ ਹੈ। ਬੱਲੇਬਾਜ਼ੀ ਰੈਂਕਿੰਗ (ICC ODI rankings) ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ (Mithali Raj ) ਇਕ ਵਾਰ ਫਿਰ ਨੰਬਰ ਵਨ ਬੱਲੇਬਾਜ਼ ਬਣ ਗਈ ਹੈ। ਉਸਨੇ ਲੰਬੀ ਛਾਲ ਲਗਾਉਂਦੇ ਹੋਏ ਚੋਟੀ ਦਾ ਸਥਾਨ ਪ੍ਰਾਪਤ ਕੀਤਾ। ਮਿਤਾਲੀ ਨੇ ਚਾਰ ਸਥਾਨਾਂ ਦੇ ਸੁਧਾਰ ਨਾਲ ਚੋਟੀ (762 ਰੇਟਿੰਗ) 'ਤੇ ਪਹੁੰਚੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਿਤਾਲੀ ਸਾਲ 2018 (ਫਰਵਰੀ) ਵਿੱਚ ਚੋਟੀ ਦੇ ਸਥਾਨ ‘ਤੇ ਪਹੁੰਚ ਗਈ ਸੀ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਤੇਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਖਿਲਾਫ਼ 8 ਜੁਲਾਈ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਤਿੰਨ ਸਾਲ ਬਾਅਦ ਫ਼ਿਰ ਬਣੀ ਨੰਬਰ ਵਨ ਕ੍ਰਿਕਟਰ

ਇਸ ਦੇ ਨਾਲ ਹੀ ਭਾਰਤੀ ਕਪਤਾਨ ਸਾਲ 2005 ਵਿਚ ਪਹਿਲੀ ਵਾਰ ਆਈਸੀਸੀ ਵਨਡੇ ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਪਹੁੰਚ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਮਿਤਾਲੀ ਨੇ ਇੰਗਲੈਂਡ ਖਿਲਾਫ ਤਿੰਨੋਂ ਵਨਡੇ ਮੈਚਾਂ ਵਿੱਚ ਸ਼ਾਨਦਾਰ ਪਾਰੀ ਖੇਡੀ ਸੀ। ਭਾਰਤੀ ਕਪਤਾਨ ਨੇ ਪਹਿਲੇ ਅਤੇ ਦੂਜੇ ਵਨਡੇ ਮੈਚਾਂ ਵਿੱਚ ਕ੍ਰਮਵਾਰ 72 ਅਤੇ 59 ਦੌੜਾਂ ਬਣਾਈਆਂ ਸੀ। ਇਸਦੇ ਨਾਲ ਹੀ ਉਸਨੇ ਤੀਜੇ ਵਨਡੇ ਵਿੱਚ 75 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਤਿੰਨ ਸਾਲ ਬਾਅਦ ਫ਼ਿਰ ਬਣੀ ਨੰਬਰ ਵਨ ਕ੍ਰਿਕਟਰ

ਮਿਤਾਲੀ ਤੋਂ ਇਲਾਵਾ ਸਮ੍ਰਿਤੀ ਮੰਧਾਨਾ ਚੋਟੀ ਦੇ 10 ਵਿੱਚ ਹੈ। 701 ਦੀ ਰੇਟਿੰਗ ਨਾਲ ਉਹ ਨੌਵੇਂ ਸਥਾਨ 'ਤੇ ਹੈ। ਸ਼ੈਫਾਲੀ ਵਰਮਾ ਨੂੰ ਤਾਜ਼ਾ ਰੈਂਕਿੰਗ ਵਿਚ ਵੀ ਫਾਇਦਾ ਹੋਇਆ ਹੈ। ਉਸ ਨੇ ਦੂਜੇ ਵਨਡੇ ਮੈਚ ਵਿਚ 44 ਦੌੜਾਂ ਅਤੇ ਤੀਜੇ ਵਿਚ 19 ਦੌੜਾਂ ਬਣਾਈਆਂ ਸੀ।ਉਹ 49ਵੇਂ ਸਥਾਨ ਦੀ ਛਲਾਂਗ ਲਗਾ ਕੇ 71 ਵੀਂ ਰੈਂਕਿੰਗ ਵਿਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਝੂਲਨ ਗੋਸਵਾਮੀ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਚਾਰ ਸਥਾਨ ਦੀ ਤੇਜ਼ੀ ਨਾਲ 53 ਵੇਂ ਸਥਾਨ 'ਤੇ ਪਹੁੰਚ ਗਈ ਹੈ। ਆਲ-ਰਾਊਨਡਰ ਦੀਪਤੀ ਸ਼ਰਮਾ ਨੇ ਸਥਾਨ ਹਾਸਲ ਕੀਤਾ ਹੈ। ਉਹ ਹੁਣ 12 ਵੀਂ ਰੈਂਕਿੰਗ 'ਤੇ ਆ ਗਈ ਹੈ।

-PTCNews

Related Post