ਕੋਰੋਨਾ ਬਾਰੇ ਮੋਦੀ ਕੈਬਨਿਟ ਦਾ ਵੱਡਾ ਫੈਸਲਾ, 23 ਹਜ਼ਾਰ ਕਰੋੜ ਦਾ ਐਮਰਜੈਂਸੀ ਸਿਹਤ ਪੈਕੇਜ ਐਲਾਨ

By  Baljit Singh July 8th 2021 09:19 PM

ਨਵੀਂ ਦਿੱਲੀ: ਮੋਦੀ ਮੰਤਰੀ ਮੰਡਲ ਦੇ ਵਿਸਥਾਰ ਅਤੇ ਤਬਦੀਲੀ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਈ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਵਿਚ ਕਿਸਾਨਾਂ, ਕੋਰੋਨਾ ਆਦਿ ਦੇ ਮੁੱਦੇ ‘ਤੇ ਅਹਿਮ ਫੈਸਲੇ ਲਏ ਗਏ। ਕੋਰੋਨਾ ਖਿਲਾਫ ਲੜਾਈ ਲਈ 23,123 ਕਰੋੜ ਦੇ ਐਮਰਜੈਂਸੀ ਸਿਹਤ ਪੈਕੇਜ ਦੀ ਘੋਸ਼ਣਾ ਕੀਤੀ ਗਈ ਹੈ। ਇਸ ਤੋਂ ਇਲਾਵਾ ਮੰਡੀ ਜ਼ਰੀਏ ਇਕ ਲੱਖ ਕਰੋੜ ਰੁਪਏ ਕਿਸਾਨਾਂ ਨੂੰ ਪਹੁੰਚਾਏ ਜਾਣਗੇ। ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਮਨਸੁਖ ਮੰਡਵੀਆ, ਨਰਿੰਦਰ ਸਿੰਘ ਤੋਮਰ ਨੇ ਇਹ ਜਾਣਕਾਰੀ ਦਿੱਤੀ।

ਪੜੋ ਹੋਰ ਖਬਰਾਂ: SBI ਦਾ ਨਵਾਂ ਓਟੀਪੀ ਸਕੈਮ ਤੁਹਾਡਾ ਖਾਤਾ ਕਰ ਸਕਦੈ ਖਾਲੀ! ਇੰਝ ਰਹੋ ਸੁਰੱਖਿਅਤ

ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪੈਕੇਜ ਦਾ ਐਲਾਨ

ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਕਿਹਾ ਕਿ ਸਿਹਤ ਦੇ ਖੇਤਰ ਵਿਚ ਇਕ ਅਹਿਮ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 20 ਹਜ਼ਾਰ ਨਵੇਂ ਆਈਸੀਯੂ ਬੈੱਡ ਤਿਆਰ ਕੀਤੇ ਜਾ ਰਹੇ ਹਨ। ਕੋਰੋਨਾ ਖਿਲਾਫ ਚੱਲ ਰਹੀ ਲੜਾਈ ਲਈ ਐਮਰਜੈਂਸੀ ਪੈਕੇਜ ਉੱਤੇ ਲਏ ਜਾਣ ਵਾਲੇ ਫੈਸਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਲਈ 23,123 ਕਰੋੜ ਦਾ ਐਮਰਜੈਂਸੀ ਸਿਹਤ ਪੈਕੇਜ ਬਣਾਇਆ ਗਿਆ ਹੈ।

ਪੜੋ ਹੋਰ ਖਬਰਾਂ: IELTS ਸੈਂਟਰ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਹੋਟਲ ‘ਚ ਮਿਲੀ ਲਾਸ਼

ਕੈਰੋਨਾ ਬਾਰੇ ਮੰਤਰੀ ਮੰਡਲ ਵਿਚ ਕਈ ਹੋਰ ਫੈਸਲੇ

ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਨਿਗਰਾਨੀ ਕੇਂਦਰੀਕਰਨ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ। ਅਗਲੇ ਨੌਂ ਮਹੀਨਿਆਂ ਵਿਚ ਸਿਹਤ ਸੰਭਾਲ ਕਰਨ ਵਾਲੇ ਸਾਰੇ ਵਿਦਿਆਰਥੀ ਕੋਵਿਡ ਲਈ ਕੰਮ ਕਰਨਗੇ। ਬੱਚਿਆਂ ਦੇ ਲਈ ਬਾਲ-ਸੰਭਾਲ ਯੂਨਿਟ 736 ਜ਼ਿਲ੍ਹਿਆਂ ਵਿਚ ਬਣਾਏ ਜਾਣਗੇ, ਜਿਨ੍ਹਾਂ ਵਿਚ 20 ਹਜ਼ਾਰ ਬਿਸਤਰੇ ਹੋਣਗੇ। ਜੇ ਕੋਰੋਨਾ ਦੇ ਕੇਸ ਵੱਧਦੇ ਹਨ ਅਤੇ ਸਾਨੂੰ ਇੱਕ ਫੀਲਡ ਹਸਪਤਾਲ ਚਾਹੀਦਾ ਹੈ ਤਾਂ ਘੱਟ ਸਮੇਂ ਵਿਚ 5,000 ਬੈੱਡ ਅਤੇ 2500 ਬੈੱਡ ਵਾਲਾ ਹਸਪਤਾਲ ਬਣਾਇਆ ਜਾਵੇਗਾ। ਅਗਲੇ 9 ਮਹੀਨਿਆਂ ਵਿਚ ਰਾਜਾਂ ਵਿਚ 10 ਹਜ਼ਾਰ ਲੀਟਰ ਆਕਸੀਜਨ ਭੰਡਾਰਨ ਸਿਸਟਮ ਬਣਾਇਆ ਜਾਏਗਾ।

ਪੜੋ ਹੋਰ ਖਬਰਾਂ: ਕੇਂਦਰੀ ਮੰਤਰੀ ਬਣਦੇ ਹੀ ਜੋਤੀਰਾਦਿੱਤਿਆ ਸਿੰਧੀਆ ਦਾ ਫੇਸਬੁੱਕ ਅਕਾਉਂਟ ਹੈਕ, FIR ਦਰਜ

-PTC News

Related Post