ਐਸ.ਐਸ.ਪੀ ਰਾਜਜੀਤ ਸਿੰਘ ਨੇ ਜਾਰੀ ਕੀਤਾ ਆਪਣਾ ਵੀਡੀਉ ; ਕਿਹਾ ਮੈਂ ਅੰਮ੍ਰਿਤਸਰ ਵਿਚ ਹਾਂ, ਸੋਮਵਾਰ ਜਮਾਂ ਕਰਾਵਾਂਗਾ ਆਪਣਾ ਪਾਸਪੋਰਟ

By  Shanker Badra July 8th 2018 02:46 PM -- Updated: July 9th 2018 06:49 PM

ਐਸ.ਐਸ.ਪੀ ਰਾਜਜੀਤ ਸਿੰਘ ਨੇ ਜਾਰੀ ਕੀਤਾ ਆਪਣਾ ਵੀਡੀਉ ;ਕਿਹਾ ਮੈਂ ਅੰਮ੍ਰਿਤਸਰ ਵਿਚ ਹਾਂ, ਸੋਮਵਾਰ ਜਮਾਂ ਕਰਾਵਾਂਗਾ ਆਪਣਾ ਪਾਸਪੋਰਟ:ਪੰਜਾਬ ਸਰਕਾਰ ਨੇ ਮੋਗਾ ਦੇ ਸਾਬਕਾ ਐਸ.ਐਸ.ਪੀ. ਰਾਜਜੀਤ ਸਿੰਘ ਦਾ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਤਬਾਦਲਾ ਕਰ ਦਿੱਤਾ ਸੀ।Moga EX SSP Rajjeet singh video Released,i am in amritsar ,monday deposit passportਪੰਜਾਬ ਪੁਲਿਸ ਵਿਜੀਲੈਂਸ ਬਿਊਰੋ ਨੇ ਕੱਲ ਰਾਤ ਰਾਜਜੀਤ ਸਿੰਘ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ।ਵਿਜੀਲੈਂਸ ਬਿਊਰੋ ਵਲੋਂ ਜਾਰੀ ਕੀਤਾ ਲੁੱਕ-ਆਊਟ ਨੋਟਿਸ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਬਿਊਰੋ ਨੂੰ ਭੇਜ ਦਿੱਤਾ ਗਿਆ ਹੈ,ਜਿਸ ਨੂੰ ਅੱਗੇ ਵੱਖ-ਵੱਖ ਹਵਾਈ ਅੱਡਿਆਂ ਅਤੇ ਮੁਲਕ ਤੋਂ ਬਾਹਰ ਜਾਣ ਵਾਲੀਆਂ ਹੋਰ ਥਾਵਾਂ ‘ਤੇ ਭੇਜਿਆ ਜਾਵੇਗਾ, ਤਾਂ ਕਿ ਰਾਜਜੀਤ ਪੁੱਛਗਿੱਛ ਤੋਂ ਬਚਣ ਲਈ ਭਾਰਤ ਤੋਂ ਬਾਹਰ ਨਾ ਜਾ ਸਕੇ।Moga EX SSP Rajjeet singh video Released,i am in amritsar ,monday deposit passportਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਰਾਜਜੀਤ ਸਿੰਘ ਨੇ ਆਪਣਾ ਇੱਕ ਵੀਡੀਓ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਵੀ ਇੱਕ ਦੇਸ਼ ਭਗਤ ਪਰਿਵਾਰ ਨਾਲ ਸਬੰਧ ਰੱਖਦੇ ਹਨ।ਉਹਨਾਂ ਨੇ ਕਿਹਾ ਕਿ ਉਹ ਸ਼ਹੀਦਾਂ ਦੇ ਪਰਿਵਾਰ ‘ਚੋਂ ਹਨ।ਉਹਨਾਂ ਕਿਹਾ ਕਿ ਮੈਂ ਆਪਣੇ ਭਾਰਤ ਦੇਸ਼ ਦਾ ਇੱਕ ਵਫ਼ਾਦਾਰ ਸਿਪਾਹੀ ਹਾਂ।ਮੈ ਕਿਤੇ ਵੀ ਭੱਜ ਕੇ ਹੀ ਨਹੀਂ ਜਾਵਾਂਗਾ।Moga EX SSP Rajjeet singh video Released,i am in amritsar ,monday deposit passportਆਪਣੇ ਦੇਸ਼ ਛੱਡਣ ਦੀ ਗੱਲ ‘ਤੇ ਰਾਜਜੀਤ ਨੇ ਕਿਹਾ ਕਿ ਉਹ ਖੁਦ ਆਪਣਾ ਪਾਸਪੋਰਟ ਜ਼ਮਾਂ ਕਰਵਾਉਣਗੇ ਤਾਂ ਜੋ ਉਹਨਾਂ ‘ਤੇ ਲਾਈਆਂ ਜਾ ਰਹੀਆਂ ਅਟਕਲਾਂ ‘ਤੇ ਵਿਰਾਮ ਲੱਗ ਸਕੇ।ਉਹਨਾਂ ਕਿਹਾ ਕਿ ਉਹ ਸੋਮਵਾਰ ਨੂੰ ਖੁਦ ਆਈ.ਜੀ.ਜਤਿੰਦਰ ਸਿੰਘ ਔਲਖ ਨੂੰ ਚੰਡੀਗੜ੍ਹ ਦੇ 9 ਸੈਕਟਰ ‘ਚ ਸਥਿਤ ਪੁਲਿਸ ਹੈੱਡ ਕੁਆਰਟਰ ‘ਚ ਆਪਣਾ ਪਾਸਪੋਰਟ ਸੌਂਪਣਗੇ।Moga EX SSP Rajjeet singh video Released,i am in amritsar ,monday deposit passportਰਾਜਜੀਤ ਸਿੰਘ ਮੋਗਾ ਤੋਂ ਬਦਲੀ ਕਰਨ ਉਪਰੰਤ ਇਸ ਵੇਲੇ ਚੌਥੀ ਬਟਾਲੀਅਨ ਮੁਹਾਲੀ ਵਿਖੇ ਕਮਾਂਡੈਂਟ ਵਜੋਂ ਤਾਇਨਾਤ ਹੈ। -PTCNews

Related Post