ਠੇਕੇ 'ਤੇ ਜ਼ਮੀਨ ਲੈ ਕੇ ਕਿਸਾਨ ਨੇ ਪੁੱਤਾਂ ਵਾਂਗ ਪਾਲੀ ਸੀ ਫਸਲ, ਅੱਖਾਂ ਸਾਹਮਣੇ ਸੜ੍ਹ ਕੇ ਹੋਈ ਸੁਆਹ

By  Jashan A April 22nd 2019 05:17 PM

ਠੇਕੇ 'ਤੇ ਜ਼ਮੀਨ ਲੈ ਕੇ ਕਿਸਾਨ ਨੇ ਪੁੱਤਾਂ ਵਾਂਗ ਪਾਲੀ ਸੀ ਫਸਲ, ਅੱਖਾਂ ਸਾਹਮਣੇ ਸੜ੍ਹ ਕੇ ਹੋਈ ਸੁਆਹ,ਮੋਗਾ: ਕਿਸਾਨਾਂ ਉਪਰ ਆਏ ਦਿਨ ਕੋਈ ਨਾ ਕੋਈ ਬਿਪਤਾ ਪੈਂਦੀ ਆ ਰਹੀ ਹੈ ਪਹਿਲਾਂ ਕਿਸਾਨਾਂ ਦੀ ਪੱਕੀ ਹੋਈ ਸੋਨੇ ਰੰਗੀਆਂ ਫਸਲਾਂ ਤੇ ਕੁਦਰਤੀ ਆਫਤ ਦਾ ਕਹਿਰ ਬਰਸਿਆ ਤੇ ਇਸ ਤੋਂ ਬਾਅਦ ਹੁਣ ਥਾਂ ਥਾਂ ਤੇ ਖੇਤਾਂ 'ਚ ਖੜੀ ਕਣਕ ਅੱਗ ਦੀ ਭੇਂਟ ਚੜ ਰਹੀ ਹੈ। ਇਸੇ ਤਰਾਂ ਹੀ ਮੋਗਾ ਕੋਟਕਪੂਰਾ ਰੋਡ ਨੇੜੇ ਮਹਿਮੇ ਵਾਲਾ ਰੋਡ 'ਤੇ ਅੱਜ 22 ਕਿੱਲੇ ਕਣਕ ਨੂੰ ਅੱਗ ਲੱਗਣ ਨਾਲ ਕਣਕ ਸੜ ਕੇ ਸੁਆਹ ਹੋ ਗਈ। [caption id="attachment_285926" align="aligncenter" width="300"]moga ਠੇਕੇ 'ਤੇ ਜ਼ਮੀਨ ਲੈ ਕੇ ਕਿਸਾਨ ਨੇ ਪੁੱਤਾਂ ਵਾਂਗ ਪਾਲੀ ਸੀ ਫਸਲ, ਅੱਖਾਂ ਸਾਹਮਣੇ ਸੜ੍ਹ ਕੇ ਹੋਈ ਸੁਆਹ[/caption] ਘਟਨਾ ਦਾ ਪਤਾ ਚੱਲਦਿਆਂ ਹੀ ਸੈਂਕੜੇ ਕਿਸਾਨਾਂ ਅਤੇ ਦੋ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪੁੱਜ ਕੇ ਬੜੀ ਮਸ਼ੁੱਕਤ ਨਾਲ ਅੱਗ 'ਤੇ ਕਾਬੂ ਪਾਇਆ। ਮੌਕੇ 'ਤੇ ਮੌਜੂਦ ਕਿਸਾਨ ਨੇ ਦੱਸਿਆ ਕਿ ਉਹਨਾਂ ਨੇ 22 ਏਕੜ ਜਮੀਨ ਠੇਕੇ 'ਤੇ ਲੈ ਕੇ ਕਣਕ ਦੀ ਕਾਸਤ ਕੀਤੀ ਸੀ। ਅੱਜ ਜਦ ਉਹਨਾਂ ਨੂੰ ਪਤਾ ਲੱਗਾ ਕਿ ਖੇਤ 'ਚ ਕਣਕ ਨੂੰ ਅੱਗ ਲੱਗ ਗਈ ਹੈ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਹੋਰ ਪੜ੍ਹੋ:ਸ਼੍ਰੀਲੰਕਾ ਧਮਾਕਾ: ਹੁਣ ਤੱਕ 156 ਲੋਕਾਂ ਦੀ ਮੌਤ, 500 ਦੇ ਕਰੀਬ ਜ਼ਖਮੀ [caption id="attachment_285927" align="aligncenter" width="300"]moga ਠੇਕੇ 'ਤੇ ਜ਼ਮੀਨ ਲੈ ਕੇ ਕਿਸਾਨ ਨੇ ਪੁੱਤਾਂ ਵਾਂਗ ਪਾਲੀ ਸੀ ਫਸਲ, ਅੱਖਾਂ ਸਾਹਮਣੇ ਸੜ੍ਹ ਕੇ ਹੋਈ ਸੁਆਹ[/caption] ਇਸ ਮੌਕੇ ਵੱਡੀ ਤਦਾਦ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਆਪਣੇ ਟਰੈਕਟਰਾਂ ਤੇ ਹਲਾਂ ਨਾਲ ਅੱਗ ਵਾਲੇ ਖੇਤ ਨੂੰ ਚਾਰੇ ਪਾਸਿਆਂ ਤੋਂ ਵਾਹ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ। ਅੱਗ ਦੀ ਘਟਨਾ ਦੀ ਸੂਚਨਾਂ ਮਿਲਦਿਆਂ ਹੀ ਥਾਣਾ ਮਹਿਣਾ ਦੇ ਮੁੱਖ ਅਫਸਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਕਣਕ ਨੂੰ ਅੱਗ ਲੱਗਣ ਮੌਕੇ ਬਿਜਲੀ ਦਾ ਕੱਟ ਲੱਗਿਆ ਹੋਇਆਂ ਸੀ ਤੇ ਕਣਕ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ। [caption id="attachment_285928" align="aligncenter" width="300"]moga ਠੇਕੇ 'ਤੇ ਜ਼ਮੀਨ ਲੈ ਕੇ ਕਿਸਾਨ ਨੇ ਪੁੱਤਾਂ ਵਾਂਗ ਪਾਲੀ ਸੀ ਫਸਲ, ਅੱਖਾਂ ਸਾਹਮਣੇ ਸੜ੍ਹ ਕੇ ਹੋਈ ਸੁਆਹ[/caption] ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਬੀੜੀ ਸਿਗਰਟ ਪੀਣ ਵਾਲੇ ਵਿਅਕਤੀ ਦੀ ਸ਼ਰਾਰਤ ਦੀ ਸ਼ੰਕਾਂ ਹੈ। ਇਸ ਮੌਕੇ ਪੀੜਤ ਪਰਿਵਾਰਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਹਨਾਂ ਦੀ ਸੜੀ ਹੋਈ ਕਣਕ ਦਾ ਮੁਆਵਜ਼ਾ ਦਿੱਤਾ ਜਾਵੇ। -PTC News

Related Post