Tue, May 14, 2024
Whatsapp

ਸ਼੍ਰੀਲੰਕਾ ਧਮਾਕਾ: ਹੁਣ ਤੱਕ 156 ਲੋਕਾਂ ਦੀ ਮੌਤ, 500 ਦੇ ਕਰੀਬ ਜ਼ਖਮੀ

Written by  Jashan A -- April 21st 2019 12:40 PM -- Updated: April 21st 2019 01:28 PM
ਸ਼੍ਰੀਲੰਕਾ ਧਮਾਕਾ: ਹੁਣ ਤੱਕ 156 ਲੋਕਾਂ ਦੀ ਮੌਤ, 500 ਦੇ ਕਰੀਬ ਜ਼ਖਮੀ

ਸ਼੍ਰੀਲੰਕਾ ਧਮਾਕਾ: ਹੁਣ ਤੱਕ 156 ਲੋਕਾਂ ਦੀ ਮੌਤ, 500 ਦੇ ਕਰੀਬ ਜ਼ਖਮੀ

ਸ਼੍ਰੀਲੰਕਾ ਧਮਾਕਾ: ਹੁਣ ਤੱਕ 156 ਲੋਕਾਂ ਦੀ ਮੌਤ, 500 ਦੇ ਕਰੀਬ ਜ਼ਖਮੀ,ਕੋਲੰਬੋ: ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਅੱਜ ਉਸ ਮੌਕੇ ਹੜਕੰਪ ਮੱਚ ਗਿਆ ਜਦੋਂ 6 ਵੱਖ-ਵੱਖ ਥਾਵਾਂ 'ਤੇ ਧਮਾਕੇ ਹੋਏ। ਜਿਸ ਕਾਰਨ ਹੁਣ ਤੱਕ 156 ਲੋਕਾਂ ਦੀ ਮੌਤ ਹੋ ਗਈ ਅਤੇ 500 ਦੇ ਕਰੀਬ ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਹਸਪਤਾਲਾਂ 'ਚ ਇਲਾਜ਼ ਲਈ ਭੇਜਿਆ ਜਾ ਰਿਹਾ ਹੈ। [caption id="attachment_285457" align="aligncenter" width="300"]blast ਸ਼੍ਰੀਲੰਕਾ ਧਮਾਕਾ: ਹੁਣ ਤੱਕ 156 ਲੋਕਾਂ ਦੀ ਮੌਤ, 500 ਦੇ ਕਰੀਬ ਜ਼ਖਮੀ[/caption] ਇਨ੍ਹਾਂ 'ਚ ਚਰਚ ਤੇ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਲੋਕਾਂ 'ਚ ਡਰ ਦਾ ਮਾਹੌਲ ਹੈ। ਹੁਣ ਤਕ ਕਿਸੇ ਨੇ ਵੀ ਇਨ੍ਹਾਂ ਧਮਾਕਿਆਂ ਦੀ ਜਿੰਮੇਵਾਰੀ ਨਹੀਂ ਲਈ ਹੈ। ਪੁਲਸ ਜਾਂਚ 'ਚ ਜੁਟ ਗਈ ਹੈ। ਹੋਰ ਪੜ੍ਹੋ:ਸ਼੍ਰੀਲੰਕਾ: ਕੋਲੰਬੋ ‘ਚ ਸਿਲਸਿਲੇਵਾਰ ਬੰਬ ਧਮਾਕੇ, ਹੁਣ ਤੱਕ 42 ਲੋਕਾਂ ਦੀ ਮੌਤ ਦੀ ਹੋਈ ਪੁਸ਼ਟੀ, ਗਿਣਤੀ ਹੋਰ ਵਧਣ ਦਾ ਖਦਸ਼ਾ ਇਨ੍ਹਾਂ ਥਾਵਾਂ 'ਤੇ ਲੋਕਾਂ ਦਾ ਵੱਡਾ ਜਮਾਵੜਾ ਸੀ, ਜਿਸ ਕਾਰਨ ਜ਼ਖਮੀ ਲੋਕਾਂ ਦੀ ਗਿਣਤੀ ਹੋਰ ਵੱਧ ਹੋ ਸਕਦੀ ਹੈ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਦੇ ਲੋਕਹੋਏ ਨੁਕਸਾਨ ਦੇ ਬਾਰੇ ‘ਚ ਜਾਣਕਾਰੀ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

-PTC News

Top News view more...

Latest News view more...