ਮੋਗਾ ਪੁਲਿਸ ਨੇ ਹੈਰੋਇਨ, 10 ਲੱਖ ਡਰੱਗ ਮਨੀ ਸਮੇਤ 4 ਤਸਕਰ ਕਾਬੂ

By  Pardeep Singh July 31st 2022 05:43 PM

ਮੋਗਾ: ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਵੱਲੋਂ ਨਸ਼ੇ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈਆਂ ਕੀਤੀਆ ਜਾ ਰਹੀਆ ਹਨ।
ਪੁਲਿਸ ਅਧਿਕਾਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਨੂੰ ਇਤਲਾਹ ਮਿਲੀ ਸੀ ਕਿ ਲਵਜੀਤ ਸਿੰਘ ਉਰਫ ਲਵ , ਬਿਕਰਮ ਉਰਫ ਹਨੀ, ਰਣਜੀਤ ਸਿੰਘ ਉਰਫ ਮਨੀ , ਭੁਪਿੰਦਰ ਸਿੰਘ ਉਰਫ ਬਿੱਟੂ ਜੋ ਕਿ ਕੋਠੀ ਕਿਰਾਏ ਤੇ ਲੈ ਕੇ ਰਹਿ ਰਹੇ ਹਨ। ਇਹਨਾ ਵਿੱਚੋਂ ਲਵਜੀਤ ਸਿੰਘ ਉਰਫ ਲਵ ਕਾਫੀ ਵੱਡਾ ਸਮੱਲਗਰ ਹੈ ਅਤੇ ਨਸ਼ਾ ਸਮੱਗਲਿੰਗ ਦੇ ਕੇਸਾਂ ਵਿੱਚ ਭਗੋੜਾ ਹੈ।
ਮੁਲਜ਼ਮਾਂ ਕੋਲੋਂ 1 ਕਿੱਲੋਂ ਹੈਰੋਇਨ, 10,45,800/-ਰੁਪੈ ਡਰੱਗ ਮਨੀ ਅਤੇ 4 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਪਲਿਸ ਨੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ITBP ਦੇ ਡੀਜੀ ਸੰਜੇ ਅਰੋੜਾ ਨੂੰ ਦਿੱਲੀ ਪੁਲਿਸ ਦਾ ਕਮਿਸ਼ਨਰ ਕੀਤਾ ਨਿਯੁਕਤ
-PTC News

Related Post