ਮੋਗਾ ਪੁਲਿਸ ਵੱਲੋਂ ਲੜਕੀ ਅਗਵਾ ਹੋਣ ਵਾਲੀ ਘਟਨਾ ਦਾ ਪਰਦਾਫਾਸ਼, ਜਾਣੋ ਪੂਰੀ ਕਹਾਣੀ

By  Pardeep Singh February 25th 2022 04:13 PM

 ਮੋਗਾ: ਲੜਕੀ ਦੀ ਅਗਵਾ ਹੋਣ ਵਾਲੀ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਮੋਗਾ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਰੁਪਿੰਦਰ ਕੌਰ PPS ਕਪਤਾਨ ਪੁਲਿਸ  ਅਤੇ CIA ਦੇ ਟੀਮ ਦੀ ਯੋਗ ਅਗਵਾਈ ਹੇਠ ਇਸ ਵਾਰਦਾਤ ਨੂੰ ਟਰੇਸ ਕਰਨ ਸਫ਼ਲਤਾ ਪ੍ਰਾਪਤ ਹੋਈ ਹੈ। ਪੁਲਿਸ 20 ਟੀਮਾਂ ਵੱਲੋਂ ਖੁਫੀਆ ਸੋਰਸਾਂ ਅਤੇ ਟੈਕਨੀਕਲ ਤਰੀਕੇ ਨਾਲ ਇਸ ਘਟਨਾ ਬਾਰੇ ਤਫਤੀਸ਼ ਕੀਤੀ ਗਈ । ਤਫਤੀਸ਼ ਦੌਰਾਨ ਪੁਲਿਸ ਵੱਲੋਂ ਅਗਵਾਹ ਹੋਈ ਲੜਕੀ ਕੁਲਦੀਪ ਕੌਰ ਉਰਫ ਕੰਮਲ ਨੂੰ ਹਰਿਆਣਾ ਤੋਂ ਟਰੇਸ ਕੀਤਾ। ਇਹ ਲੜਕੀ ਹੰਸਰਾਜ ਪੁੱਤਰ ਵਿਜੈ ਸਿੰਘ ਪੁੱਤਰ ਘੀਸ਼ਾਂ ਰਾਮ ਵਾਸੀ ਸ਼ੈਲਗ ਤਹਿਸੀਲ ਕਨੀਨਾ ਜਿਲ੍ਹਾ ਮਹਿੰਦਰਗੜ੍ਹ (ਹਰਿਆਣਾ) ਦੇ ਘਰ ਮਿਲੀ । ਜਿਥੇ ਹੰਸਰਾਜ ਨੇ ਦੱਸਿਆ ਕਿ ਉਸਦੀ ਕੁਲਦੀਪ ਕੌਰ ਉਰਫ ਕੋਮਲ ਨਾਲ ਮਿਤੀ 21.01,2022 ਨੂੰ ਗੁਰਦੁਆਰਾ ਸਾਹਿਬ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਕੋਟਕਪੂਰਾ ਬਾਈਪਾਸ ਮੋਗਾ ਵਿਖੇ ਸ਼ਾਦੀ ਹੋਈ ਹੈ । ਰਿਸ਼ਤਾ ਕਰਾਉਣ ਸਮੇਂ ਵਿਚੋਲਣ ਪਰਮਲਾ ਵਾਸੀ ਪਿੰਡ ਦੁਬਲਧਨ ਮਾਜਰਾ ਜਿਲ੍ਹਾ ਝੱਜਰ ਹਰਿਆਣਾ ਨੇ ਉਸ ਪਾਸੋਂ ਲੜਕੀ ਪਰਿਵਾਰ ਦੀ ਮਦਦ ਕਰਨ ਦਾ ਕਹਿ ਕੇ 80,000 ਰੁਪਏ ਲਏ ਸਨ। ਇਸ ਰਿਸ਼ਤੇ ਵਿੱਚ ਪਰਮਲਾ ਅਤੇ ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੇਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ ਨੇ ਵਿਚੋਲਣ ਦਾ ਰੋਲ , ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ ਨੇ ਭੈਣ ਅਤੇ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੱਚਾ ਦੋਸਾਂਝ ਰੋਡ ਨੇੜੇ ਅੰਬੂਜਾ ਸੀਮੇਟ ਦੀ ਦੁਕਾਨ ਮੋਗਾ , ਇਸ ਦੀ ਪਤਨੀ ਰੁਪਿੰਦਰ ਕਰ ਉਰਫ ਪਿੰਦੂ ਨੇ ਚਾਚਾ-ਚਾਚੀ ਦਾ ਰੋਲ ਨਿਭਾਇਆ ਸੀ । ਐੱਸਐੱਸਪੀ ਨੇ ਦੱਸਿਆ ਕਿ ਮਿਤੀ 23.02.2022 ਨੂੰ ਵੀ ਉਹ ਆਪਣੀ ਪਤਨੀ ਕੁਲਦੀਪ ਕੌਰ ਉਰਫ ਕੋਮਲ ਨੂੰ ਲੈਣ ਲਈ ਮੋਗਾ ਵਿਖੇ ਆਇਆ ਸੀ । ਕੁਲਦੀਪ ਕੌਰ ਉਰਫ ਕੋਮਲ ਪਾਸੋਂ ਪੁਲਿਸ ਵੱਲੋਂ ਪੁੱਛਗਿਛ ਕਰਨ ਤੇ ਕੁਲਦੀਪ ਕੌਰ ਉਰਫ ਕੋਮਲ ਨੇ ਪੁਲਿਸ ਪਾਸ ਮੰਨਿਆ ਕਿ ਪਰਮਲਾ ਵਾਸੀ ਪਿੰਡ ਦੁਬਲਧਨ ਮਾਜਰਾ ਜਿਲ੍ਹਾ ਝੱਜਰ ਹਰਿਆਣਾ , ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੇਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ , ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ ਨੇ ਭੈਣ ਅਤੇ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੱਚਾ ਦੋਸਾਂਝ ਰੋਡ ਨੇੜੇ ਅੰਬੂਜਾ ਸੀਮੇਟ ਦੀ ਦੁਕਾਨ ਮੋਗਾ , ਇਸ ਦੀ ਪਤਨੀ ਰੁਪਿੰਦਰ ਕੋਰ ਉਰਫ ਪਿੰਦੂ ਵਲੋਂ ਇਕ ਸਾਂਝਾ ਗਿਰੋਹ ਬਣਾਇਆ ਹੋਇਆ ਹੈ , ਜੋ ਲੋੜਵੰਦ ਅਤੇ ਜਿਆਦਾ ਉਮਰ ਦੇ ਬੰਦਿਆਂ ਨੂੰ ਵਿਆਹ ਦਾ ਝਾਂਸਾ ਦੇ ਕੇ , ਵਿਆਹ ਕਰਕੇ ਪੈਸੇ ਲੈ ਕੇ ਠੱਗੀਆਂ ਮਾਰਦੇ ਹਨ। ਹੰਸਰਾਜ ਨਾਲ ਇਹ ਵਿਆਹ ਵੀ ਠੱਗੀ ਮਾਰਨ ਦੇ ਇਰਾਦੇ ਨਾਲ ਹੀ ਕੀਤਾ ਗਿਆ ਸੀ। ਤਫਤੀਸ਼ ਤੋਂ ਕੁਲਦੀਪ ਕੌਰ ਉਰਫ ਕੋਮਲ ਨੂੰ ਕਿਸੇ ਵੱਲੋਂ ਅਗਵਾਹ ਕਰਨਾ ਨਹੀਂ ਪਾਇਆ ਗਿਆ । ਇਸ ਮੁਕੱਦਮਾ ਵਿੱਚ ਜੁਰਮ 365 ਭੜਦ ਦਾ ਘਾਟਾ ਕਰਕੇ ਜੁਰਮ 420, 120 ਬੀ ਧਾਰਾ ਵਿੱਚ ਵਾਧਾ ਕੀਤਾ ਗਿਆ ਹੈ। ਇਸ ਮੁਕੱਦਮਾ ਵਿੱਚ ਕੁਲਦੀਪ ਕੌਰ ਉਰਫ ਕੋਮਲ ਪੁੱਤਰੀ ਸੂਬਾ ਸਿੰਘ ਵਾਸੀ ਤਲਵੰਡੀ ਮੰਗੇਖਾਂ ਜਿਲ੍ਹਾ ਫਿਰੋਜ਼ਪੁਰ ,  ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੇਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ,  ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ,  ਰੁਪਿੰਦਰ ਕੌਰ ਉਰਫ ਪਿੰਦੂ ਪਤਨੀ ਕੁਲਦੀਪ ਸਿੰਘ ਵਾਸੀਆਨ ਕੱਚਾ ਦੋਸਾਂਝ ਰੋਡ ਮੋਗਾ, ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ, ਪਰਮਲਾ ਪੁੱਤਰੀ ਨਾਮਲੂਮ ਵਾਸੀ ਪਿੰਡ ਦੁਬਲਧਨ ਮਾਜਰਾ ਜਿਲ੍ਹਾ ਝੱਜਰ ਹਰਿਆਣਾ ਨੂੰ ਦੋਸ਼ੀ ਨਾਮਜਦ ਕੀਤਾ  ਗਿਆ ਹੈ। ਤਫਤੀਸ਼ ਤੋਂ ਪਾਇਆ ਗਿਆ ਹੈ ਕਿ ਇਹਨਾਂ ਦੋਸ਼ੀਆਂ ਨੇ ਇਕ ਗਿਰੋਹ ਬਣਾਇਆ ਹੋਇਆ ਹੈ । ਜੋ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ , ਇਹਨਾਂ ਨੇ ਹੋਰ ਵੀ ਕਈ ਜਿਲਿਆ ਵਿੱਚ ਠੱਗੀਆਂ ਮਾਰੀਆ ਹਨ । ਦੋਸ਼ੀਆਂ ਨੇ ਠੱਗੀਆਂ ਮਾਰਨ ਲਈ ਵੱਖ ਵੱਖ ਨਾਵਾਂ ਦੇ ਸ਼ਨਾਖਤੀ ਕਾਰਡ ਵੀ ਬਣਾਏ ਹੋਏ ਹਨ । ਦੋਸ਼ੀਆਂ ਪਾਸੋਂ ਹੋਰ ਪੁੱਛਗਿਛ ਜਾਰੀ ਹੈ ਅਤੇ ਹੋਰ ਸੁਰਾਗ ਲੱਗਣ ਦੀ ਸੰਭਾਵਨਾ ਅੱਜ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਜਲਦ ਰਹਿੰਦੇ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋ ਜਾਵੇਗੀ। ਇਹ ਵੀ ਪੜ੍ਹੋ:ਡਰੱਗ ਮਾਮਲਾ: ਬਿਕਰਮ ਸਿੰਘ ਮਜੀਠੀਆ ਦੀ ਪੱਕੀ ਜਮਾਨਤ ਦੀ ਪਟੀਸ਼ਨ 'ਤੇ ਵਕੀਲਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰੱਖਿਆ ਸੁਰੱਖਿਅਤ -PTC News

Related Post