ਮੋਗਾ ਪੁਲਸ ਨੂੰ ਮਿਲੀ ਵੱਡੀ ਸਫਲਤਾ, ਗੈਰਕਾਨੂੰਨੀ ਸ਼ਰਾਬ ਨਾਲ ਭਰੇ ਟਰੱਕ ਦਾ ਕੀਤਾ ਪਰਦਾਫਾਸ਼

By  Jashan A December 26th 2018 09:52 AM -- Updated: December 26th 2018 09:54 AM

ਮੋਗਾ ਪੁਲਸ ਨੂੰ ਮਿਲੀ ਵੱਡੀ ਸਫਲਤਾ, ਗੈਰਕਾਨੂੰਨੀ ਸ਼ਰਾਬ ਨਾਲ ਭਰੇ ਟਰੱਕ ਦਾ ਕੀਤਾ ਪਰਦਾਫਾਸ਼ ,ਮੋਗਾ:ਮੋਗਾ ਦੇ ਥਾਣਾ ਬੱਧਨੀ ਕਲਾਂ ਦੀ ਪੁਲਿਸਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਹਰਿਆਣਾ ਤੋ ਲਿਆਂਦੀ ਜਾ ਰਹੀ ਗ਼ੈਰਕਾਨੂੰਨੀ ਸ਼ਰਾਬ ਦੇ ਨਾਲ ਭਰੇ ਇੱਕ ਟਰੱਕ ਦਾ ਪਰਦਾਫਾਸ਼ ਕੀਤਾ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਤੋ ਲਿਆਂਦੀ ਗਈ ਇਹ ਸ਼ਰਾਬ ਦੀ ਵਰਤੋਂ ਚੋਣਾ ਦੋਰਾਨ ਕੀਤੀ ਜਾਣੀ ਸੀ।

liqiuor moga ਮੋਗਾ ਪੁਲਸ ਨੂੰ ਮਿਲੀ ਵੱਡੀ ਸਫਲਤਾ, ਗੈਰਕਾਨੂੰਨੀ ਸ਼ਰਾਬ ਨਾਲ ਭਰੇ ਟਰੱਕ ਦਾ ਕੀਤਾ ਪਰਦਾਫਾਸ਼

ਪਰ ਮੁਖਬਿਰ ਦੀ ਸੂਚਨਾ ਤੇ ਪੁਲਿਸ ਨੇ ਟਰੱਕ ਹਿਰਾਸਤ 'ਚ ਲੇ ਕੇ ਮਾਮਲਾ ਦਰਜ ਕਰ ਲਿਆ। ਫੜੇ ਗਏ ਟਰੱਕ ਵਿਚ ਦੇਸੀ ਸ਼ਰਾਬ ਦੀਆਂ ਪੇਟੀਆਂ ਭਰੀਆਂ ਹੋਈਆਂ ਸਨ।

ਹੋਰ ਪੜ੍ਹੋ:ਝਾਰਖੰਡ ਪੁਲਿਸ ਤੇ ਸੀ.ਆਰ.ਪੀ.ਐੱਫ ਨੂੰ ਮਿਲੀ ਵੱਡੀ ਸਫਲਤਾ, ਭਾਰੀ ਗਿਣਤੀ ‘ਚ ਹਥਿਆਰ ਕੀਤੇ ਬਰਾਮਦ

ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਬੱਧਨੀ ਕਲਾਂ ਦੇ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਇਲਾਕੇ 'ਚ ਗਸਤ ਕਰ ਰਹੇ ਸਨ ਤਾਂ ਉਨਾਂ ਨੂੰ ਗੁਪਤ ਸੂਚਨਾਂ ਮਿਲੀ ਕਿ ਇਕ ਸ਼ਰਾਬ ਨਾਲ ਭਰਿਆ ਟਰੱਕ (ਘੋੜਾ) ਜੋ ਇਲਾਕੇ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸ਼ਰਾਬ ਲੇ ਕੇ ਆ ਰਿਹਾ ਹੈ ਤਾਂ ਪੁਲਿਸ ਨੇ ਬੱਧਨੀ ਕਲਾਂ ਦੀ ਨਹਿਰ ਕੋਲ ਨਾਕਾਬੰਦੀ ਦੌਰਾਨ ਸਾਹਮਣੇ ਤੋ ਆ ਰਹੇ ਇਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ,

moga ਮੋਗਾ ਪੁਲਸ ਨੂੰ ਮਿਲੀ ਵੱਡੀ ਸਫਲਤਾ, ਗੈਰਕਾਨੂੰਨੀ ਸ਼ਰਾਬ ਨਾਲ ਭਰੇ ਟਰੱਕ ਦਾ ਕੀਤਾ ਪਰਦਾਫਾਸ਼

ਜਿਸ ਤੇ ਪੁਲਸ ਪਾਰਟੀ ਨੂੰ ਦੇਖਦਿਆਂ ਉਸ ਵਿਚ ਸਵਾਰ 4-5 ਵਿਅਕਤੀ ਟਰੱਕ ਛੱਡ ਕੇ ਫਰਾਰ ਹੋ ਗਏ ਤੇ ਪੁਲਸ ਵਲੋਂ ਜਦੋਂ ਉਸ ਟਰੱਕ ਦੀ ਤਲਾਸੀ ਲਈ ਤਾਂ ਉਹ ਟਰੱਕ ਪੂਰੀ ਤਰਾਂ ਸ਼ਰਾਬ ਨਾਲ ਭਰਿਆ ਹੋਇਆ ਸੀ। ਪੁਲਸ ਮੁਤਾਬਕ ਟਰੱਕ ਵਿਚ 1500 ਤੋਂ ਉਪਰ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

-PTC News

Related Post