ਮੋਗਾ : ਮਾਸਕ ਨਾ ਪਾਉਣ ਵਾਲਿਆਂ ਖਿਲਾਫ਼ ਪੰਜਾਬ ਪੁਲਿਸ ਨੇ ਵਰਤੀ ਸਖ਼ਤੀ, ਧੜਾ ਧੜ ਕੱਟੇ ਚਾਲਾਨ

By  Shanker Badra May 21st 2020 03:24 PM

ਮੋਗਾ : ਮਾਸਕ ਨਾ ਪਾਉਣ ਵਾਲਿਆਂ ਖਿਲਾਫ਼ ਪੰਜਾਬ ਪੁਲਿਸ ਨੇ ਵਰਤੀ ਸਖ਼ਤੀ, ਧੜਾ ਧੜ ਕੱਟੇ ਚਾਲਾਨ:ਮੋਗਾ : ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਕਰਫਿਊ ਹਟਾਉਂਦਿਆਂ ਹੀ ਲੋਕਾਂ ਨੇ ਮਾਸਕ ਪਾਉਣਾ ਛੱਡ ਦਿੱਤਾ ਹੈ, ਜਿਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਅਜਿਹਾ ਹੀ ਅੱਜ ਮੋਗਾ ਦੇ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪੁਲਿਸ ਵੱਲੋਂ ਜੰਗੀ ਪੱਧਰ 'ਤੇ ਮੁਹਿੰਮ ਵਿੱਢ ਕੇ ਥਾਂ-ਥਾਂ ਨਾਕੇਬੰਦੀ ਕਰ ਕੇ ਮਾਸਕ ਨਾ ਪਾਉਣ ਵਾਲਿਆਂ ਦੇ ਧੜਾ ਧੜ ਚਲਾਨ ਕੱਟੇ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦੀਆਂ ਟੀਮਾਂ ਵਲੋਂ ਥਾਂ-ਥਾਂ ਬਿਨਾਂ ਮਾਸਕ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟ ਜੁਰਮਾਨਾ ਵਸੂਲਣ ਦੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੰਮਕਾਜ ਵਾਲੀਆਂ ਥਾਵਾਂ ਜਾਂ ਜਨਤਕ ਸਥਾਨ 'ਤੇ ਮਾਸਕ ਨਹੀਂ ਪਾਵੇਗਾ ਤਾਂ ਉਸ ਨੂੰ 200 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਇਹ ਚਾਲਾਨ ਮੌਕੇ 'ਤੇ ਹੀ ਜਮ੍ਹਾ ਕਰਵਾਉਣਾ ਹੋਵੇਗਾ। ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਜਨਤਕ ਤੌਰ ’ਤੇ ਮਾਸਕ ਦੀ ਵਰਤੋਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨਾਲ ਹੀ ਪੁਲੀਸ ਨੂੰ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਚਲਾਨ ਕੱਟੇ ਜਾਣ ਪਰ ਕੋਈ ਜੁਰਮਾਨਾ ਵਗੈਰਾ ਨਾ ਹੋਣ ਕਾਰਨ ਕਾਫ਼ੀ ਲੋਕ ਇਸ ਹੁਕਮ ਦੀ ਜ਼ਿਆਦਾ ਪ੍ਰਵਾਹ ਨਹੀਂ ਕਰਦੇ ਸਨ। -PTCNews

Related Post