ਮੋਗਾ: ਅਣਪਛਾਤੇ ਨੌਜਵਾਨਾਂ ਨੇ ਮਹਿਲਾ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਹਾਲਤ ਗੰਭੀਰ

By  Jashan A April 9th 2019 08:37 AM

ਮੋਗਾ: ਅਣਪਛਾਤੇ ਨੌਜਵਾਨਾਂ ਨੇ ਮਹਿਲਾ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਹਾਲਤ ਗੰਭੀਰ,ਮੋਗਾ: ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦਿਨ-ਦਿਹਾੜੇ ਇੱਕ ਔਰਤ 'ਤੇ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਬਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਹਿਰ ਦੇ ਪਰਵਾਨਾ ਨਗਰ ਦੀ ਹੈ।

moga ਮੋਗਾ: ਅਣਪਛਾਤੇ ਨੌਜਵਾਨਾਂ ਨੇ ਮਹਿਲਾ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਹਾਲਤ ਗੰਭੀਰ

ਮਿਲੀ ਜਾਣਕਾਰੀ ਅਣਪਛਾਤੇ ਨੌਜਵਾਨਾਂ ਨੇ ਪਰਵਾਨਾ ਨਗਰ ਮੋਗਾ ਨਿਵਾਸੀ ਨੀਤੂ ਗੁਪਤਾ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਜਿਸ ਦੌਰਾਨ ਗੋਲੀ ਨੀਤੂ ਦੀ ਲੱਤ 'ਚ ਲੱਗਣ ਕਾਰਨ ਉਹ ਜ਼ਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਹੋਰ ਪੜ੍ਹੋ:ਬੱਚੇ ਨੂੰ ਏਅਰਪੋਰਟ ‘ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ

moga ਮੋਗਾ: ਅਣਪਛਾਤੇ ਨੌਜਵਾਨਾਂ ਨੇ ਮਹਿਲਾ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਹਾਲਤ ਗੰਭੀਰ

ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣ ਗਿਆ। ਇਸ ਸਾਰੇ ਮਾਮਲੇ ਦੀ ਸੂਚਨਾ ਪੁਲਸ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਵਲੋਂ ਸਿਵਲ ਹਸਪਤਾਲ ਪਹੁੰਚ ਕੇ ਪੀੜਤਾਂ ਦੇ ਬਿਆਨ ਦਰਜ ਕੀਤੇ। ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਟੀਮ ਜਾਂਚ ਕਰ ਰਹੀ ਹੈ, ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

-PTC News

Related Post