ਮੋਗਾ ਦੇ ਪਿੰਡ ਬੁੱਟਰ 'ਚ ਭਾਈਚਾਰੇ ਨੇ ਪੈਦਾ ਕੀਤੀ ਮਿਸਾਲ ,ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਤਿਆਰ ਕੀਤਾ ਸਾਂਝਾ ਲੰਗਰ

By  Shanker Badra September 19th 2018 12:43 PM

ਮੋਗਾ ਦੇ ਪਿੰਡ ਬੁੱਟਰ 'ਚ ਭਾਈਚਾਰੇ ਨੇ ਪੈਦਾ ਕੀਤੀ ਮਿਸਾਲ ,ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਤਿਆਰ ਕੀਤਾ ਸਾਂਝਾ ਲੰਗਰ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।ਪੰਜਾਬ ਅੰਦਰ ਕੁੱਝ ਥਾਵਾਂ 'ਤੇ ਅਮਨ ਸ਼ਾਂਤੀ ਨਾਲ ਚੋਣਾਂ ਹੋ ਰਹੀਆਂ ਹੈ ਪਰ ਕਈ ਥਾਵਾਂ 'ਤੇ ਧੱਕੇਸ਼ਾਹੀ ,ਕੁੱਟਮਾਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਇਸ ਦੌਰਾਨ ਮੋਗਾ ਦੇ ਪਿੰਡ ਬੁੱਟਰ 'ਚ ਭਾਈਚਾਰੇ ਨੇ ਇੱਕ ਅਜਿਹੀ ਮਿਸਾਲ ਪੈਦਾ ਕੀਤੀ ਹੈ।ਜਿਸ ਦੀ ਲੋਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।ਮੋਗਾ ਦੇ ਪਿੰਡ ਬੁੱਟਰ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦੌਰਾਨ ਪਿੰਡ ਦੇ ਲੋਕਾਂ ਨੇ ਸਮੂਹ ਵੋਟਰਾਂ ਲਈ ਸਾਂਝਾ ਲੰਗਰ ਤਿਆਰ ਕੀਤਾ ਹੈ।

-PTCNews

Related Post