ਤਿੰਨ ਘੰਟੇ ਦੀ ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ

By  Joshi August 21st 2017 08:37 PM

ਅੱਜ ਸਵੇਰੇ ਹੋਈ ਬਾਰਿਸ਼ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਹਿਜ਼ ਤਿੰਨ ਘੰਟੇ ਮੀਂਹ ਪੈਣ ਨਾਲ ਸੜਕਾਂ ਅਤੇ ਘਰਾਂ ਦੇ  ਅੰਦਰ ਪਾਣੀ ਕੁਝ ਇੰਜ ਵੜ੍ਹ ਗਿਆ ਸੀ, ਜਿਵੇਂ ਹੜ੍ਹ ਆਇਆ ਹੋਵੇ।

Mohali Chandigarh rain, water logging makes flood like situation!

ਇਸ ਹੜ੍ਹ ਵਰਗੀ ਸਥਿਤੀ ਨੇ ਆਮ ਜਨ ਜੀਵਨ ਨੂੰ ਜਿੱਥੇ ਇੱਕ ਪਾਸੇ ਠੱਪ ਕਰ ਦਿੱਤ, ਉਥੇ ਹੀ ਕੰਮ ਕਾਜ 'ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

Mohali Chandigarh rain, water logging makes flood like situation!Mohali Chandigarh rain, water logging makes flood like situation!

4-4 ਫੁੱਟ ਖੜ੍ਹੇ ਪਾਣੀ ਕਾਰਨ ਗੱਡੀਆਂ ਅਤੇ ਮੋਰਸਾਇਕਲ ਬੁਰੀ ਤਰ੍ਹਾਂ ਡੁੱਬ ਗਏ ਅਤੇ ਲੋਕਾਂ ਦੇ ਘਰਾਂ ਅੰਦਰ ਪਏ ਸਮਾਨ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ।

ਸਾਫ-ਸਫਾਈ ਅਤੇ ਮੀਂਹ ਦੀ ਤਿਆਰੀ ਦੇ ਪੱਕੇ ਪ੍ਰਬੰਧਾਂ ਦੇ ਸਰਕਾਰ ਵੱਲੋਂ ਕੀਤੇ ਗਏ ਦਾਅਵਿਆਂ ਦੀ ਪੋਲ ਅੱਜ ਤਿੰਨ ਘੰਟੇ ਪਏ ਇਸ ਮੀਂਹ ਨੇ ਬਾਖੂਬੀ ਖੋਲ੍ਹ ਕੇ ਰੱਖ ਦਿੱਤੀ ਹੈ।

ਹੁਣ, ਸਰਕਾਰ ਇਸ ਮਾਮਲੇ 'ਤੇ ਕੀ ਜਨਤਾ ਨੂੰ ਕੀ ਜਵਾਬ ਦਿੰਦੀ ਹੈ, ਇਸਦਾ ਇੰਤਜ਼ਾਰ ਰਹੇਗਾ।

—PTC News

Related Post